ਜਲੰਧਰ 18 ਜੁਲਾਈ (ਨਤਾਸ਼ਾ)- ਮੱਛੀ ਪਾਲਣ ਵਿਭਾਗ ਜਲੰਧਰ ਵੱਲੋਂ ਮੱਛੀ ਪਾਲਣ ਸਬੰਧੀ ਮੁੱਢਲੀ ਪੰਜ ਦਿਨਾਂ ਟ੍ਰੇਨਿੰਗ 21 ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜੋ 25 ਜੁਲਾਈ 2025 ਤੱਕ ਚੱਲੇਗੀ।
ਸਹਾਇਕ ਡਾਇਰੈਕਟਰ ਮੱਛੀ ਪਾਲਣ ਬਿਕਰਮਪ੍ਰੀਤ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਟ੍ਰੇਨਿੰਗ ਲੈਣ ਦੇ ਚਾਹਵਾਨ ਵਿਅਕਤੀ 21 ਜੁਲਾਈ 2025 ਸਵੇਰੇ 10:30 ਵਜੇ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਸਥਾਨ ਨਕੋਦਰ ਰੋਡ ਨੇੜੇ ਵਡਾਲਾ ਚੌਕ ਦੂਰਦਰਸ਼ਨ ਇਨਕਲੇਵ ਗਲੀ ਨੰ. 4 ਕੋਠੀ ਨੰ.92 ਹੋਵੇਗਾ।
ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਵਿੱਚ ਭਾਗ ਲੈਣ ਲਈ ਉਮੀਦਵਾਰ ਪੰਜਾਬ ਦਾ ਵਸਨੀਕ ਹੋਣਾ ਜ਼ਰੂਰੀ ਹੈ। ਚਾਹਵਾਨ ਵਿਅਕਤੀ ਆਪਣਾ ਆਧਾਰ ਕਾਰਡ ਅਸਲ ਸਮੇਤ ਫੋਟੋ ਕਾਪੀ ਅਤੇ ਇਕ ਪਾਸਪੋਰਟ ਸਾਈਜ਼ ਫੋਟੋ ਲੈ ਕੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਸਹਾਇਕ ਡਾਇਰੈਕਟਰ ਮੱਛੀ ਪਾਲਣ ਜਲੰਧਰ (94657-71967), ਸੀਨੀਅਰ ਮੱਛੀ ਪਾਲਣ ਅਫ਼ਸਰ (97798-84804) ਅਤੇ ਮੱਛੀ ਪਾਲਣ ਅਫ਼ਸਰ ਫਿਲੌਰ (97790-62296) ਨਾਲ ਸੰਪਰਕ ਕੀਤਾ ਜਾ ਸਕਦਾ ਹੈ।