ਜਲੰਧਰ 17 ਜੁਲਾਈ (ਨਤਾਸ਼ਾ)– ਇਰਾਕ ਵਿੱਚ ਇੱਕ ਮਾਲ ਵਿੱਚ ਅੱਗ ਲੱਗਣ ਨਾਲ ਪੰਜਾਹ ਲੋਕਾਂ ਦੀ ਮੌਤ, ਪੂਰਬੀ ਇਰਾਕ ਦੇ ਅਲ-ਕੁਟ ਸ਼ਹਿਰ ਵਿਚ ਹਾਈਪਰਮਾਰਕੀਟ ਮੌਲ ਵਿਚ ਅੱਗ ਲੱਗਣ ਕਰਕੇ ਘੱਟੋ ਘੱਟ 50 ਵਿਅਕਤੀਆਂ ਦੀ ਮੌਤ ਹੋ ਗਈ। ਸੋਸ਼ਲ ਮੀਡੀਆ ’ਤੇ ਸਰਕੁਲੇਟ ਵੀਡੀਓਜ਼ ਵਿਚ ਅਲ-ਕੁਟ ਵਿਚ ਪੰਜ ਮੰਜ਼ਿਲਾਂ ਇਮਾਰਤ ਅੱਗ ਦੀਆਂ ਲਪਟਾਂ ਵਿਚ ਘਿਰੀ ਨਜ਼ਰ ਆ ਰਹੀ ਹੈ ਜਦੋਂਕਿ ਅੱਗ ਬੁਝਾਊ ਦਸਤੇ ਅੱਗ ’ਤੇ ਕਾਬੂ ਪਾਉਣ ਦਾ ਯਤਨ ਕਰ ਰਹੇ ਹਨ। ਸਰਕਾਰੀ ਖ਼ਬਰ ਏਜੰਸੀ ਆਈਐੱਨਏ ਨੇ ਸੂਬੇ ਦੇ ਰਾਜਪਾਲ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ।
ਰਾਇਟਰਜ਼ ਹਾਲਾਂਕਿ ਆਪਣੇ ਪੱਧਰ ’ਤੇ ਇਨ੍ਹਾਂ ਵੀਡੀਓਜ਼ ਦੀ ਪੁਸ਼ਟੀ ਨਹੀਂ ਕਰਦਾ ਹੈ। ਇਕ ਰਿਪੋਰਟ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਫੌਰੀ ਪਤਾ ਨਹੀਂ ਲੱਗ ਸਕਿਆ, ਪਰ ਗਵਰਨਰ ਨੇ ਕਿਹਾ ਕਿ ਜਾਂਚ ਦੇ ਸ਼ੁਰੂਆਤੀ ਨਤੀਜੇ 48 ਘੰਟਿਆਂ ਦੇ ਅੰਦਰ ਸਾਰਿਆਂ ਦੇ ਸਾਹਮਣੇ ਰੱਖੇ ਜਾਣਗੇ। INA ਨੇ ਗਵਰਨਰ ਦੇ ਹਵਾਲੇ ਨਾਲ ਕਿਹਾ, ‘‘ਅਸੀਂ ਇਮਾਰਤ ਅਤੇ ਮੌਲ ਦੇ ਮਾਲਕ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ।’’