ਜਲੰਧਰ 24 ਸਤੰਬਰ (ਜਸਵਿੰਦਰ ਸਿੰਘ ਆਜ਼ਾਦ)- ਸਹਾਇਕ ਕਮਿਸ਼ਨਰ (ਆਬਕਾਰੀ) ਰੇਂਜ ਜਲੰਧਰ ਵੈਸਟ ਨਵਜੀਤ ਸਿੰਘ ਨੇ ਦੱਸਿਆ ਕਿ ਐਕਸਾਈਜ਼ ਅਫ਼ਸਰ ਜਲੰਧਰ ਵੈਸਟ-ਬੀ ਜਸਪ੍ਰੀਤ ਸਿੰਘ ਦੀ ਦੇਖ-ਰੇਖ ਵਿੱਚ ਐਕਸਾਈਜ਼ ਇਸੰਪੈਕਟਰ ਸੋਮੰਤ ਮਾਹੀ ਵਲੋਂ ਐਕਸਾਈਜ਼ ਪੁਲਿਸ ਤੋਂ ਏ.ਐਸ.ਆਈ.ਹਰਜੀਤ ਸਿੰਘ ਨਾਲ ਕਰਤਾਰਪੁਰ ਦੇ ਬੌਲੀ ਮੁਹੱਲਾ ਐਕਸਾਈਜ਼ ਨਾਕਾ ਵਿਖੇ ਰੂਪ ਲਾਲ ਪੁੱਤਰ ਸੋਹਨ ਲਾਲ ਵਾਸੀ ਮਕਾਨ ਨੰਬਰ 4265 ਨੂੰ ਕਾਬੂ ਕਰਕੇ, ਉਸ ਪਾਸੋਂ 12 ਬੋਤਲਾਂ ਮਾਰਕਾ ਰਾਇਲ ਸਟੈਗ ਬਰਾਮਦ ਕੀਤੀਆਂ ਗਈਆਂ।
ਸਹਾਇਕ ਕਮਿਸ਼ਨਰ (ਆਬਕਾਰੀ) ਰੇਂਜ ਜਲੰਧਰ ਵੈਸਟ ਨਵਜੀਤ ਸਿੰਘ ਨੇ ਅੱਗੇ ਦੱਸਿਆ ਕਿ ਫੜੇ ਗਏ ਵਿਅਕਤੀ ਖਿਲਾਫ਼ ਐਫ.ਆਈ.ਆਰ. ਨੰਬਰ 231 ਮਿਤੀ 23.09.2025 ਦਰਜ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਐਕਸਾਈਜ਼ ਵਿਭਾਗ ਵਲੋਂ ਅਜਿਹੀ ਨਾਕਾਬੰਦੀ ਜਾਰੀ ਰੱਖੀ ਜਾਵੇਗੀ।