ਹੁਸ਼ਿਆਰਪੁਰ 22 ਜਨਵਰੀ (ਤਰਸੇਮ ਦੀਵਾਨਾ ) – ਬਸੰਤ ਦਾ ਤਿਉਹਾਰ ਪੰਜਾਬ ਦੀ ਖੁਸ਼ੀ ਅਤੇ ਰਵਾਇਤ ਨਾਲ ਹੈ। ਜੁੜਿਆ ਹੋਇਆ ਹੈ। ਇਸ ਦਿਨ ਪਤੰਗ ਉਡਾਉਣਾ ਸਾਡੀ ਸੰਸਕ੍ਰਿਤੀ ਦਾ ਇੱਕ ਹਿੱਸਾ ਹੈ। ਪਰ ਚਾਇਨਾ ਡੋਰ ਨੇ ਇਸ ਖੁਸ਼ੀ ਨੂੰ ਡਰ ਵਿੱਚ ਬਦਲ ਦਿੱਤਾ ਹੈ ਕਿਉਂਕਿ ਚਾਈਨਾ ਡੋਰ ਨਾਲ ਹਰ ਸਾਲ ਕਈ ਲੋਕ ਜ਼ਖ਼ਮੀ ਹੋ ਜਾਂਦੇ ਹਨ ਅਤੇ ਕਈ ਬੇਜ਼ੁਬਾਨ ਪੰਛੀਆਂ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਖ਼ਾਸ ਕਰਕੇ ਦੋਪਹੀਆ ਵਾਹਨ ਚਲਾਉਣ ਵਾਲੇ ਲੋਕ ਇਸ ਡੋਰ ਦਾ ਜਿਆਦਾ ਨਿਸ਼ਾਨਾ ਬਣਦੇ ਹਨ।
ਇਨ੍ਹਾਂ ਸਬਦਾ ਦਾ ਪ੍ਰਗਟਾਵਾ “ਹਿਜ਼ ਐਕਸੀਲੈਂਟ ਇੰਸਟੀਚਿਊਟ” ਅਤੇ ਸੇਂਟ ਕਬੀਰ ਪਬਲਿਕ ਹਾਈ ਸਕੂਲ ਚੱਗਰਾ ਹੁਸ਼ਿਆਰਪੁਰ ਦੇ ਐਮਡੀ ਡਾ. ਆਸ਼ੀਸ਼ ਸਰੀਨ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਚਾਇਨਾ ਡੋਰ ਤੇ ਪੂਰਨ ਤੌਰ ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਦੋਂ ਇਹ ਡੋਰ ਚੈਕਿੰਗ ਦੋਰਾਨ ਦੁਕਾਨਾਂ ਤੋਂ ਨਹੀਂ ਮਿਲਦੀ, ਤਾਂ ਫਿਰ ਇਹ ਆਉਂਦੀ ਕਿੱਥੋਂ ਹੈ ? ਉਹਨਾਂ ਕਿਹਾ ਕਿ ਹਰ ਰੋਜ਼ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਤੇ ਚਾਇਨਾ ਡੋਰ ਨਾਲ ਵਾਪਰਦੇ ਹਾਦਸਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਆ ਰਹੀਆਂ ਹਨ, ਜੋ ਸਾਡੀ ਅਤੇ ਸਾਡੇ ਸ਼ਾਸਨ ਪ੍ਰਸ਼ਾਸਨ ਦੀ ਲਾਪਰਵਾਹੀ ਦਿਖਾਉਂਦੀਆ ਹਨ।
ਉਹਨਾਂ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਚਾਇਨਾ ਡੋਰ ਤੇ ਲੱਗੀ ਪਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਥੋੜ੍ਹੀ ਜਿਹੀ ਮੰਜ ਕਿਸੇ ਦੀ ਜਾਨ ਤੋਂ ਵੱਡੀ ਨਹੀਂ ਹੁੰਦੀ। ਉਹਨਾਂ ਕਿਹਾ ਕਿ ਆਓ, ਅਸੀਂ ਸਾਰੇ ਮਿਲ ਕੇ ਸਿਰਫ਼ ਤੇ ਸਿਰਫ ਦੇਸੀ ਅਤੇ ਸੁਰੱਖਿਅਤ ਡੋਰ ਵਰਤ ਕੇ ਹੀ ਬਸੰਤ ਦੀ ਖੁਸ਼ੀ ਮਨਾਈਏ।

