Breaking
Tue. Jul 15th, 2025

ਐਸੋਸੀਏਟ ਅਧਿਆਪਕ ਯੂਨੀਅਨ ਹੁਸ਼ਿਆਰਪੁਰ ਦੀ ਹੋਈ ਚੋਣ, ਭੁਪਿੰਦਰ ਸਿੰਘ ਰਾਜਾ ਪ੍ਰਧਾਨ, ਹਰਜਿੰਦਰ ਸਾਧੋਵਾਲ ਸੀਨੀਅਰ ਮੀਤ ਪ੍ਰਧਾਨ ਅਤੇ ਬਲਵਿੰਦਰ ਸਿੰਘ ਮੀਤ ਪ੍ਰਧਾਨ ਚੁਣੇ ਗਏ

ਐਸੋਸੀਏਟ ਅਧਿਆਪਕ ਯੂਨੀਅਨ

ਹੁਸ਼ਿਆਰਪੁਰ 14 ਜੂਨ (ਤਰਸੇਮ ਦੀਵਾਨਾ)- ਅੱਜ ਸ਼ਹੀਦ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਵਿਖੇ ਐਸੋਸੀਏਟ ਅਧਿਆਪਕ ਯੂਨੀਅਨ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਐਸੋਸੀਏਟ ਅਧਿਆਪਕ ਜਥੇਬੰਦੀ ਦੀ ਚੋਣ ਕੀਤੀ ਗਈ। ਇਸ ਮੌਕੇ ਭੁਪਿੰਦਰ ਸਿੰਘ ਰਾਜਾ ਜਿਲ੍ਹਾ ਪ੍ਰਧਾਨ, ਹਰਜਿੰਦਰ ਸਾਧੋਵਾਲ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਮੀਤ ਪ੍ਰਧਾਨ,ਰਾਹੁਲ ਠਾਕੁਰ ਜਰਨਲ ਸਕੱਤਰ, ਪਰਵੇਸ਼ ਕੁਮਾਰ ਸਟੇਜ ਸੈਕਟਰੀ,ਮੈਡਮ ਸੁਖਵਿੰਦਰ ਕੌਰ ਖਜਾਨਚੀ , ਮੈਡਮ ਬਲਜਿੰਦਰ ਸਿੰਘ ਸਹਾਇਕ ਖਜਾਨਚੀ, ਮੈਡਮ ਵਿਜੇ ਕੁਮਾਰੀ ਮੀਡੀਆ ਸਲਾਹਕਾਰ, ਰਾਜਵਿੰਦਰ ਕੁਮਾਰ ਪ੍ਰੈੱਸ ਸਕੱਤਰ, ਪਿਰਥੀਪਾਲ ਸਿੰਘ ਕਾਨੂੰਨੀ ਸਲਾਹਕਾਰ, ਮੈਡਮ ਹਰਦੀਪ ਕੌਰ ਮੁੱਖ ਸਲਾਹਕਾਰ, ਸੁਨੀਲ ਸਿੰਘ ਸਹਾਇਕ ਸਲਾਹਕਾਰ ,ਅਤੇ ਹਰਜੀਤ ਕੌਰ, ਕੁਲਜੀਤ ਕੌਰ, ਅਮਰਜੀਤ ਕੌਰ, ਪ੍ਰਦੀਪ ਕੁਮਾਰ ,ਸਤਵਿੰਦਰ ਕੌਰ, ਸਰੀਤਾ ਰਾਣੀ, ਮਨਜਿੰਦਰ ਕੌਰ, ਮੋਹਿਤ ਕੁਮਾਰ ,ਦੀਨੇਸ਼ ਕੁਮਾਰ, ਮਨਦੀਪ ਕੌਰ, ਜਗਦੀਪ ਸਿੰਘ ਨੂੰ ਮੈਂਬਰ ਚੁਣਿਆ ਗਿਆ।

ਇਸ ਮੌਕੇ ਇਹ ਚੋਣ ਹਾਜਿਰ ਮੈਂਬਰਾਂ ਦੀ ਮੌਜੂਦਗੀ ਵਿੱਚ ਸਰਵਸੰਮਤੀ ਨਾਲ ਕੀਤੀ ਗਈ। ਇਸ ਮੌਕੇ ਜਰਨਲ ਸਕੱਤਰ ਰਾਹੁਲ ਠਾਕੁਰ ਅਤੇ ਸਟੇਜ ਸੈਕਟਰੀ ਪਰਵੇਸ਼ ਕੁਮਾਰ ਨੇ ਬੀਤੇ ਸਮੇਂ ਦੌਰਾਨ ਜਥੇਬੰਦੀ ਦੀਆਂ ਪ੍ਰਾਪਤੀਆਂ ਅਤੇ ਐਸੋਸੀਏਟ ਅਧਿਆਪਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ।ਇਸ ਮੌਕੇ ਨਵ ਨਿਯੁਕਤ ਪ੍ਰਧਾਨ ਭੁਪਿੰਦਰ ਸਿੰਘ ਰਾਜਾ, ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਾਧੋਵਾਲ ਅਤੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਐਸੋਸੀਏਟ ਅਧਿਆਪਕਾਂ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਪੂਰਾ ਯਤਨ ਕਰਾਂਗੇ ਅਤੇ ਇਕਜੁਟ ਹੋਕੇ ਆਉਣ ਵਾਲੇ ਸਮੇਂ ਵਿੱਚ ਸਟੇਟ ਦੀ ਜਥੇਬੰਦੀ ਨਾਲ ਮਿਲਕੇ ਹਰ ਸੰਘਰਸ਼ ਵਿੱਚ ਜ਼ਿਲ੍ਹੇ ਦਾ ਯੋਗਦਾਨ ਪਾਇਆ ਜਾਵੇਗਾ ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਮੂਹ ਐਸੋਸੀਏਟ ਅਧਿਆਪਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਂਵਾਂ ਦਾ ਹੱਲ ਕਰਵਾਉਣ ਲਈ ਦਿਨ ਰਾਤ ਇੱਕ ਕੀਤਾ ਜਾਵੇਗਾ। ਇਸ ਮੌਕੇ ਚੁਣੇ ਹੋਏ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਐਸੋਸੀਏਟ ਅਧਿਆਪਕ ਹਾਜਿਰ ਸਨ।

By admin

Related Post