Breaking
Thu. May 28th, 2026

ਈਦ ਦਾ ਦਿਨ ਸਾਨੂੰ ਪ੍ਰੇਰਣਾ ਦਿੰਦਾ ਹੈ ਕਿ ਅਸੀਂ ਵੀ ਆਪਣੇ ਅੰਦਰ ਕੁਰਬਾਨੀ ਦਾ ਜਜ਼ਬਾ ਰੱਖੀਏ : ਜਮੀਲ ਬਾਲੀ

ਈਦ

ਈਦ ਦਾ ਦਿਨ ਹਰ ਭਾਰਤੀ ਦੇ ਲਈ ਖੁਸ਼ੀ ਦਾ ਦਿਨ

ਹੁਸ਼ਿਆਰਪੁਰ 28 ਮਈ ( ਤਰਸੇਮ ਦੀਵਾਨਾ ) – ਅੱਜ ਇੱਥੇ ਈਦਗਾਹ ਵਿਖੇ ਈਦ-ਉਲ-ਅਜਹਾ ਬਕਰੀਦ ਦੀ ਨਮਾਜ਼ ਭਾਰੀ ਗਿਣਤੀ ਵਿੱਚ ਮੁਸਲਮਾਨਾਂ ਨੇ ਅਦਾ ਕੀਤੀ। ਇੰਤਜਾਮੀਆ ਜਾਮਾ ਮਸਜਿਦ ਈਦਗਾਹ ਕਮੇਟੀ ਦੇ ਪ੍ਰਧਾਨ ਖੁਰਸ਼ੀਦ ਅਹਿਮਦ ਨੇ ਕਿਹਾ ਕਿ ਅੱਜ ਦਾ ਦਿਨ ਅੱਲ੍ਹਾ ਤਾਅਲਾ ਦੇ ਨਬੀ ਹਜ਼ਰਤ ਇਬਰਾਹਿਮ ਅਲੈਹਿਸ-ਸਲਾਮ ਦੀ ਯਾਦ ਵਿੱਚ ਮਨਾਉਂਦੇ ਹਨ, ਜਿਨ੍ਹਾਂ ਨੇ ਆਪਣੇ ਖੁਦਾ ਦੀ ਰਜ਼ਾ ਦੇ ਲਈ ਆਪਣਾ ਬੇਟਾ ਕੁਰਬਾਨ ਕਰਨ ਵਿੱਚ ਦੇਰੀ ਨਹੀਂ ਕੀਤੀ। ਡਾ.ਜਮੀਲ ਬਾਲੀ ਨੇ ਕਿਹਾ ਕਿ ਈਦ ਦਾ ਦਿਨ ਸਾਨੂੰ ਪ੍ਰੇਰਣਾ ਦਿੰਦਾ ਹੈ ਕਿ ਅਸੀਂ ਵੀ ਆਪਣੇ ਅੰਦਰ ਕੁਰਬਾਨੀ ਦਾ ਜ਼ਜਬਾ ਰੱਖੀਏ ਅਤੇ ਆਪਣੇ ਦੇਸ਼ ਦੇ ਲਈ ਕੁਰਬਾਨ ਹੋਣ ਦੇ ਲਈ ਤਿਆਰ ਰਹੀਏ।

ਉਨ੍ਹਾਂ ਨੇ ਕਿਹਾ ਕਿ ਈਦ ਦਾ ਦਿਨ ਹਰ ਭਾਰਤੀ ਦੇ ਲਈ ਖੁਸ਼ੀ ਦਾ ਦਿਨ ਹੈ। ਭਾਰਤ ਦੁਨੀਆ ਦਾ ਇਕ ਮਾਤਰ ਇਹੋ ਜਿਹਾ ਦੇਸ਼ ਹੈ ਜਿਥੇ ਹਰ ਧਰਮ ਦਾ ਤਿਉਹਾਰ ਸਾਰੇ ਲੋਕ ਆਪਸ ਵਿੱਚ ਮਿਲਜੁਲ ਕੇ ਮਨਾਉਂਦੇ ਹਨ। ਅਸੀਂ ਹਮੇਸ਼ਾ ਤੋਂ ਹੀ ਪੰਜਾਬ ਵਿੱਚ ਅਮਨ ਅਤੇ ਖੁਸ਼ਹਾਲੀ ਦੇ ਲਈ ਦੁਆ ਮੰਗਦੇ ਹਾਂ।

ਇਸ ਮੌਕੇ ਤੇ ਸਾਬਿਰ ਆਲਮ, ਲਾਲ ਹੁਸੈਨ, ਅਸਲਮ, ਵਕੀਲ ਮੁਹੰਮਦ (ਸੁਰਮੂ), ਸਲੀਮ, ਰਈਸ ਮੁਹੰਮਦ, ਸਾਦਿਕ, ਰਿਆਜ਼ ਅੰਸਾਰੀ, ਇਸਤੰਕਾਰ, ਮੁਰੀਦ, ਖਲੀਲ, ਪ੍ਰਿੰਸ, ਜੁਨੈਦ ਮਲਿਕ, ਆਮਿਰ, ਹਸਨ, ਇਜਾਜ਼ ਆਦਿ ਮੌਜੂਦ ਹੋਏ।

By admin

Related Post