Breaking
Sun. Apr 5th, 2026

ਨਸ਼ੇ ਦੀ ਲੱਤ ਅੱਜ ਦੇ ਨੌਜਵਾਨਾਂ ਨੂੰ ਚੋਰੀ, ਡਕੈਤੀ ਅਤੇ ਕਤਲ ਵਰਗੇ ਅਪਰਾਧਾਂ ਵੱਲ ਧੱਕ ਰਹੀ ਹੈ : ਬਲਜਿੰਦਰ ਸਿੰਘ ਖਾਲਸਾ

ਨੌਜਵਾਨਾਂ

ਹੁਸ਼ਿਆਰਪੁਰ 5 ਅਪ੍ਰੈਲ ( ਤਰਸੇਮ ਦੀਵਾਨਾ ) – ਆਧੁਨਿਕ ਯੁੱਗ ਵਿੱਚ ਨੈਤਿਕ ਮੁੱਲਾਂ ਦੀ ਗਿਰਾਵਟਤਾ, ਪਰਿਵਾਰਾਂ ਦਾ ਟੁੱਟਣਾ ਅਤੇ ਬੇਰੁਜ਼ਗਾਰੀ ਨੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕ ਦਿੱਤਾ ਹੈ। ਕਈ ਥਾਵਾਂ ਤੇ ਮਾਲਕਾਂ ਤਾ ਵੱਲੋਂ ਮਜ਼ਦੂਰਾਂ ਨੂੰ ਥਕਾਵਟ ਦੂਰ ਕਰਨ ਲਈ ਨਸ਼ੇ ਦਿੱਤੇ ਜਾਂਦੇ ਹਨ। ਸਮਾਜ ਵਿੱਚ ਫੈਲੀ ਹੋਈ ਦਿਖਾਵਟੀ ਟੌਹਰ ਤੇ ਲੱਚਰਤਾ ਵੀ ਨਸ਼ਿਆਂ ਨੂੰ ਵਧਾਉਣ ਆਪਣਾ ਖੂਬ ਹੱਥ ਵਟਾ ਰਹੀ ਹੈ ! ਇਹਨਾਂ ਗੱਲਾਂ ਦਾ ਪ੍ਰਗਟਾਵਾ ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਦੇ ਐਮ ਡੀ ਅਤੇ ਦਲ ਖਾਲਸਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਕੀਤਾ ਉਹਨਾਂ ਕਿਹਾ ਕਿ ਨਸ਼ਾ ਇਨਸਾਨ ਦੇ ਸਰੀਰ ਨੂੰ ਹੌਲੀ-ਹੌਲੀ ਖਤਮ ਕਰ ਦਿੰਦਾ ਹੈ। ਭੁੱਖ ਘੱਟ ਲੱਗਣੀ, ਦਿਲ ਬੇਚੈਨ ਰਹਿਣਾ, ਯਾਦਦਾਸ਼ਤ ਦੀ ਕਮੀ, ਅੰਗ ਕੰਬਣੇ, ਅੱਖਾਂ ਲਾਲ ਹੋਣੀਆਂ ਆਦਿ ਨਸ਼ਿਆਂ ਦੀ ਗ੍ਰਿਫਤ ਵਾਲੇ ਇਨਸਾਨਾਂ ਦੇ ਆਮ ਲੱਛਣ ਬਣ ਜਾਂਦੇ ਹਨ।

ਨਸ਼ਾ ਬਹੁਤ ਸਾਰੀਆਂ ਲਾ-ਇਲਾਜ਼ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ। ਉਹਨਾ ਕਿਹਾ ਕਿ ਅੱਜ ਕੱਲ ਨੌਜਵਾਨ ਨਸ਼ੀਲੀਆਂ ਦਵਾਈਆਂ ਜਿਵੇਂ ਅਫੀਮ, ਮਾਰਫੀਨ ਦੇ ਟੀਕੇ, ਸਮੈਕ, ਖੰਘ ਦੀਆਂ ਦਵਾਈਆਂ ਅਤੇ ਦਰਦ ਨਿਵਾਰਕ ਗੋਲੀਆਂ ਦੀ ਦੁਰਵਰਤੋਂ ਕਰ ਰਹੇ ਹਨ, ਜਿਸ ਨਾਲ ਮੌਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।ਉਹਨਾਂ ਕਿਹਾ ਕਿ ਨਸ਼ਾ ਸਿਰਫ਼ ਇਕ ਵਿਅਕਤੀਕਤ ਸਮੱਸਿਆ ਨਹੀਂ, ਸਗੋਂ ਸਮੂਹ ਸਮਾਜ ਲਈ ਘਾਤਕ ਬਣ ਚੁੱਕਾ ਹੈ। ਇਹ ਨੌਜਵਾਨ ਪੀੜ੍ਹੀ ਦੀ ਤਬਾਹੀ ਦੇ ਨਾਲ-ਨਾਲ ਆਰਥਿਕਤਾ ਅਤੇ ਮੂਲ ਨੈਤਿਕਤਾ ਨੂੰ ਵੀ ਖੋਖਲਾ ਕਰ ਰਿਹਾ ਹੈ।

ਉਹਨਾਂ ਕਿਹਾ ਕਿ ਅਣਗਿਣਤ ਪਰਿਵਾਰ ਨਸ਼ੇ ਦੇ ਕਾਰਨ ਟੁੱਟ ਗਏ ਹਨ। ਮਾਪੇ ਆਪਣਿਆਂ ਬੱਚਿਆਂ ਦੀ ਬਦਲੀ ਹੋਈ ਸੋਚ ਅਤੇ ਆਚਰਣ ਕਾਰਨ ਡਰ, ਚਿੰਤਾ, ਬੇਚੈਨੀ ਅਤੇ ਆਰਥਿਕ ਸੰਕਟ ਦਾ ਸ਼ਿਕਾਰ ਹੋ ਰਹੇ ਹਨ।ਉਹਨਾ ਕਿਹਾ ਕਿ ਨਸ਼ੇ ਦੀ ਲੱਤ ਨੌਜਵਾਨਾਂ ਨੂੰ ਚੋਰੀ, ਡਕੈਤੀ ਅਤੇ ਕਤਲ ਵਰਗੇ ਅਪਰਾਧਾਂ ਵੱਲ ਧੱਕ ਰਹੀ ਹੈ।ਉਹਨਾਂ ਕਿਹਾ ਕਿ ਨੌਜਵਾਨ ਆਪਣੇ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਅਕਸਰ ਅਪਰਾਧ ਜਗਤ ਵਿੱਚ ਸ਼ਾਮਲ ਹੋ ਜਾਂਦੇ ਹਨ।

By admin

Related Post