ਗਲਤ ਦੋਸ਼ ਲਾਉਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਕੀਤਾ ਜਾਏਗਾ ਕੇਸ
ਹੁਸ਼ਿਆਰਪੁਰ 25 ਮਕੇਰੀਆਂ ( ਤਰਸੇਮ ਦੀਵਾਨਾ ) ਬੀਤੇ ਦਿਨੀ ਨਗਰ ਕੌਸਲ ਮਕੇਰੀਆਂ ਦੇ ਪ੍ਰਧਾਨ ਤੇ ਜੋ ਕਥਿਤ ਤੌਰ ਤੇ ਦੋਸ਼ ਲਗਾਏ ਗਏ ਸਨ ਕਿ ਨਗਰ ਕੌਂਸਲ ਮੁਕੇਰੀਆਂ ਵੱਲੋਂ ਕਮੇਟੀ ਦੇ ਫੰਡਾਂ ਦੀ ਦੁਰਵਰਤੋਂ ਕਰਦੇ ਹੋਏ 6 ਕੂੜੇ ਵਾਲੇ ਟੈਂਪੂ ਖਰੀਦੇ ਗਏ ਹਨ ਜਿਨਾਂ ਦੇ ਡਰਾਈਵਰਾ ਦੀਆਂ ਨਿਯੁਕਤੀਆਂ ਨਾ ਕਰਨ ਕਰਕੇ ਨਗਰ ਕੌਸ਼ਲ ਦੇ ਕੂੜੇ ਵਾਲੇ ਟੈਂਪੂ ਬੇਕਾਰ ਖੜੇ ਹਨ ਇਹਨਾਂ ਦੋਸ਼ਾਂ ਦੇ ਸੰਬੰਧ ਵਿੱਚ ਨਗਰ ਕੌਸ਼ਲ ਦੇ ਪ੍ਰਧਾਨ ਵਿਨੋਦ ਕੁਮਾਰ ਨੇ ਇਹਨਾਂ ਦੋਸਾਂ ਨੂੰ ਸਰਾਸਰ ਝੂਠ ਅਤੇ ਬੇ-ਬੁਨਿਆਦ ਦੱਸਦੇ ਹੋਏ ਕਿਹਾ ਹੈ ਕਿ ਨਗਰ ਕੌਂਸਲ ਮਕੇਰੀਆਂ ਵੱਲੋਂ ਜੋ ਕੂੜੇ ਦੀ ਢੁਆਈ ਵਾਸਤੇ ਟੈਂਪੂ ਖਰੀਦੇ ਗਏ ਹਨ ਉਹ ਨਗਰ ਕੌਸ਼ਲ ਮੁਕੇਰੀਆਂ ਦੇ ਲੋਕਲ ਫੰਡਾ ਵਿੱਚੋਂ ਨਹੀਂ ਖਰੀਦੇ ਗਏ ਬਲਕਿ ਇਹ ਕੂੜੇ ਵਾਲੇ ਟੈਂਪੂ ਸਵੱਛ ਭਾਰਤ ਯੋਜਨਾ ਦੇ ਤਹਿਤ ਇਸੇ ਮੰਤਵ ਲਈ ਮਿਲੀ ਗਈ ਗਰਾਂਟ ਦੇ ਵਿੱਚੋਂ ਟੈਂਪੂ ਖਰੀਦੇ ਗਏ ਹਨ ਉਹਨਾਂ ਦੱਸਿਆ ਕਿ ਇਹ ਗਰਾਂਟ ਕੂੜੇ ਨਾਲ ਸੰਬੰਧਿਤ ਕੰਮਾਂ ਉੱਤੇ ਹੀ ਖਰਚ ਕਰਨੀ ਸੀ ਇਸ ਤੋਂ ਇਲਾਵਾ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਪੇਸ਼ ਆ ਰਹੀ ਸੀ।
ਇਸ ਕਰਕੇ ਨਗਰ ਕੌਸਲ ਦੀ ਇੱਕ ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕਰਕੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਨੂੰ ਦੇਖਦੇ ਹੋਏ ਅਤੇ ਲੋਕਾਂ ਦੀ ਸਹੂਲਤ ਲਈ ਟੈਂਪੂ ਖਰੀਦੇ ਜਾਣ ਇਸ ਤੋਂ ਬਾਅਦ ਇਹਨਾਂ ਟੈਂਪੂਆਂ ਨੂੰ ਚਲਾਣ ਲਈ ਡਰਾਈਵਰਾਂ ਦੀ ਨਿਯੁਕਤੀ ਲਈ ਮਤੇ ਪਾਸ ਕੀਤੇ ਗਏ ਅਤੇ ਸਮੇਂ ਸਮੇਂ ਤੇ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਤੋਂ ਟੈਂਪੂ ਚਾਲਕਾਂ ਦੀ ਨਿਯੁਕਤੀ ਦੀ ਮੰਗ ਕੀਤੀ ਗਈ ਨਗਰ ਕੌਂਸਲ ਮੁਕੇਰੀਆਂ ਨੇ ਆਪਣੀ ਜਦੋ ਜਹਿਦ ਅਤੇ ਸਖ਼ਤ ਮਿਹਨਤ ਨਾਲ ਟੈਂਪੂਆਂ ਲਈ ਸਰਕਾਰੀ ਗਰਾਂਟ ਪ੍ਰਾਪਤ ਕੀਤੀ ਸੀ ਅਤੇ ਇਹਨਾਂ ਨੂੰ ਚਲਾਉਣ ਲਈ ਵੀ ਡਰਾਈਵਰਾਂ ਦੀ ਨਿਯੁਕਤੀ ਸਬੰਧੀ ਕਾਫੀ ਜੱਦੋ ਜਹਿਦ ਅਤੇ ਅਪਰੋਚ ਕੀਤੀ ਜਾ ਰਹੀ ਹੈ ਤਾਂ ਕਿ ਇਹ ਟੈਂਪੂ ਮੁਕੇਰੀਆਂ ਸ਼ਹਿਰ ਦੀ ਗੰਦਗੀ ਨੂੰ ਚੁੱਕ ਕੇ ਬਾਹਰ ਸੁੱਟਦੇ ਹੋਏ ਦਿਖਾਈ ਦੇਣ।
ਜਲਦੀ ਹੀ ਟੈਂਪੂ ਚਾਲਕਾਂ ਦੀ ਨਿਯੁਕਤੀ ਲਈ ਸਰਕਾਰ ਤੋਂ ਮਨਜ਼ੂਰੀ ਲਈ ਜਾਵੇਗੀ
ਉਹਨਾਂ ਕਿਹਾ ਇਸ ਸਬੰਧੀ ਨਗਰ ਕੌਂਸਲ ਮੁਕੇਰੀਆਂ ਦੇ ਐਮ.ਸੀ ਲੋਕ ਸਭਾ ਸੰਸਦ ਰਾਜ ਕੁਮਾਰ ਚੱਬੇਵਾਲ ਅਤੇ ਡੀਸੀ ਹੁਸ਼ਿਆਰਪੁਰ ਨੂੰ ਵੀ ਮਿਲ ਚੁੱਕੇ ਹਨ ਜਿਨ੍ਹਾਂ ਨੇ ਨਗਰ ਕੌਂਸਲ ਮੁਕੇਰੀਆਂ ਨੂੰ ਭਰੋਸਾ ਦਿਵਇਆ ਹੈ ਕਿ ਜਲਦੀ ਹੀ ਟੈਂਪੂ ਚਾਲਕਾਂ ਦੀ ਨਿਯੁਕਤੀ ਲਈ ਸਰਕਾਰ ਤੋਂ ਮਨਜ਼ੂਰੀ ਲਈ ਜਾਵੇਗੀ। ਅੱਗੇ ਬੋਲਦੇ ਹੋਏ ਪ੍ਰਧਾਨ ਵਿਨੋਦ ਕੁਮਾਰ ਨੇ ਦੱਸਿਆ ਕੀ ਕਈ ਵਿਅਕਤੀ ਸਮੇਂ ਸਮੇਂ ਤੇ ਮੁਕੇਰੀਆਂ ਨਗਰ ਕੌਂਸਲ ਤੇ ਝੂਠੇ ਦੋਸ਼ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ ਜਦ ਕਿ ਇਸ ਦੇ ਪਿੱਛੇ ਇਸ ਦਾ ਉਦੇਸ਼ ਹੁੰਦਾ ਹੈ ਕੀ ਮੈਂ ਕਿਸੇ ਤਰਾਂ ਨਗਰ ਕੌਂਸਲ ਮੁਕੇਰੀਆਂ ਨੂੰ ਡਰਾ ਧਮਕਾ ਕੇ ਆਪਣੇ ਤੇ ਹੋਣ ਵਾਲੀ ਕਾਰਵਾਈ ਨੂੰ ਰੋਕ ਲਵਾਂ ਪਰੰਤੂ ਨਜਾਇਜ਼ ਉਸਾਰੀ ਸਬੰਧੀ ਕਾਰਵਾਈ ਹਰ ਵਿਅਕਤੀ ਤੇ ਹੋਵੇਗੀ ਚਾਹੇ ਉਹ ਵਿਅਕਤੀ ਕਿਸੇ ਵੀ ਉੱਚੇ ਅਹੁਦੇ ਤੇ ਕਿਉਂ ਨਾ ਬੈਠਾ ਹੋਵੇ।
ਉਹਨਾਂ ਨੇ ਮੁਕੇਰੀਆਂ ਸ਼ਹਿਰ ਦੀ ਜਨਤਾ ਨੂੰ ਅਪੀਲ ਕੀਤੀ ਕੀ ਇਹੋ ਜਿਹੇ ਵਿਅਕਤੀ ਦੀਆਂ ਗੱਲਾਂ ਵਿੱਚ ਕੋਈ ਸੱਚਾਈ ਨਹੀਂ ਹੈ ਅਤੇ ਸ਼ਹਿਰ ਦੇ ਲੋਕ ਜਾਣਦੇ ਹਨ ਕਿ ਇਸ ਵਿਅਕਤੀ ਦਾ ਕਿ ਪਿਛੋਕੜ ਕੀ ਰਿਹਾ ਹੈ ਅਤੇ ਇਹ ਵਿਅਕਤੀ ਕਿਸ ਤਰ੍ਹਾਂ ਕਥਿਤ ਤੌਰ ਤੇ ਲੋਕਾਂ ਨੂੰ ਠੱਗਦਾ ਰਿਹਾ ਹੈ ਹੁਣ ਇਹ ਵਿਅਕਤੀ ਆਪਣੇ ਤੇ ਹੋਣ ਵਾਲੀਆਂ ਕਾਰਵਾਈਆਂ ਨੂੰ ਬੰਦ ਕਰਾਉਣ ਲਈ ਨਗਰ ਕੌਂਸਲ ਨੂੰ ਡਰਾ ਧਮਕਾ ਰਿਹਾ ਹੈ ਪ੍ਰੰਤੂ ਬਹੁਤ ਜਲਦੀ ਇਸ ਦੇ ਝੂਠੇ ਦੋਸ਼ਾਂ ਸਬੰਧੀ ਇਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਵੱਲੋਂ ਕੀਤੇ ਗਏ ਨਜਾਇਜ਼ ਕੰਮਾਂ ਦਾ ਪਰਦਾਫਾਸ਼ ਕੀਤਾ ਜਾਵੇਗਾ।