Breaking
Thu. Dec 11th, 2025

ਮੈਗਾ ਪੀ.ਟੀ.ਐਮ. ਸਬੰਧੀ ਹੋਈ ਰਿਸੋਰਸ ਪਰਸਨ ਦੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ

ਮੈਗਾ ਪੀ.ਟੀ.ਐਮ.

ਹੁਸ਼ਿਆਰਪੁਰ 11 ਦਸੰਬਰ (ਤਰਸੇਮ ਦੀਵਾਨਾ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ .) ਹਰਜਿੰਦਰ ਕੌਰ ਅਤੇ ਡਿਪਟੀ ਜਿਲ੍ਹਾ ਸਿੱਖਿਆ ਅਫ਼ਸਰ (ਐਲੀ ਸਿ) ਅਮਨਦੀਪ ਸ਼ਰਮਾ ਦੀ ਅਗਵਾਈ ਹੇਠ ਮੈਗਾ ਪੀ.ਟੀ.ਐੱਮ. ਸਬੰਧੀ ਕਲੱਸਟਰ ਰਿਸੋਰਸ ਪਰਸਨ ਦੀ ਟ੍ਰੇਨਿੰਗ ਸੀ.ਆਰ.ਸੀ. ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਹੋਈ, ਜਿਸ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇੇ ਸਿੱਖਿਆ ਬਲਾਕ ਹੁਸ਼ਿਆਰਪੁਰ 1-ਬੀ, ਹੁਸ਼ਿਆਰਪੁਰ 1-ਏ , ਭੂੰਗਾ-1 , ਭੂੰਗਾ-2 ਅਤੇ ਬੁੱਲ੍ਹੋਵਾਲ ਦੇ ਕਲੱਸਟਰ ਪੱਧਰੀ ਰਿਸੋਰਸ ਪਰਸਨ ਨੇ ਭਾਗ ਲਿਆ।

ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਨੇ ਸਿੱਖਿਆ ਵਿਭਾਗ ਦੁਆਰਾ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪੂਰਨ ਰੂਪ ਵਿੱਚ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਸਰਕਾਰੀ ਸਕੂਲਾਂ ਅੰਦਰ ਕਰਵਾਈ ਜਾ ਰਹੀ ਮੈਗਾ ਪੀ.ਟੀ.ਐੱਮ. ਵਿੱਚ ਮਾਪਿਆਂ ਦੀ ਭਾਗੀਦਾਰੀ ਸੌ ਪ੍ਰਤੀਸ਼ਤ ਕਰਨ ਲਈ ਪੁਰਜ਼ੋਰ ਉਪਰਾਲਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰਿਸੋਰਸ ਪਰਸਨ ਅਸ਼ੋਕ ਕੁੁਮਾਰ , ਨਵਜੋਤ ਸਿੰਘ , ਮੁਨੀਰ ਨਇਅਰ ਨੇ ਸ਼ਾਮਲ ਕਲੱਸਟਰ ਰਿਸੋਰਸ ਪਰਸਨ ਨੂੰ ਟ੍ਰੇਨਿੰਗ ਦਿੱਤੀ । ਇਸ ਮੌਕੇ ਬੀਐਨਓ ਸਰੂਪ ਲਾਲ , ਬੀਐਨਓ ਉਂਕਾਰ ਸਿੰਘ , ਸੀ ਐਚ ਟੀ ਜਗਜੀਤ ਸਿੰਘ, ਸੀ ਐਚ ਟੀ ਹੈਡ ਟੀਚਰ ਰਿੰਪਲ ਕੁਮਾਰ, ਰੇਨੂੰ ਦੱਤਾ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।

By admin

Related Post