ਜ਼ਿਲ੍ਹਾ ਹੁਸ਼ਿਆਰਪੁਰ ਅੰਡਰ-16 ਕ੍ਰਿਕਟ ਟੀਮ ਦੀ ਚੋਣ 23 ਮਾਰਚ ਨੂੰ ਹੋਵੇਗੀ : ਡਾ. ਰਮਨ ਘਈ

ਕ੍ਰਿਕਟ ਟੀਮ

ਹੁਸ਼ਿਆਰਪੁਰ 21 ਮਾਰਚ (ਤਰਸੇਮ ਦੀਵਾਨਾ ) – ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਅੰਤਰ ਜ਼ਿਲ੍ਹਾ ਅੰਡਰ-16 ਕ੍ਰਿਕਟ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੀ ਕ੍ਰਿਕਟ ਟੀਮ ਦੀ ਚੋਣ 23 ਮਾਰਚ ਨੂੰ ਦੁਪਹਿਰ 2 ਵਜੇ ਸਥਾਨਕ ਐਚ.ਸੀ.ਏ. ਗਰਾਊਂਡ ਰੇਲਵੇ ਮੰਡੀ, ਹੁਸ਼ਿਆਰਪੁਰ ਵਿਖੇ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਐਚ.ਸੀ.ਏ. ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਇਸ ਚੋਣ ਵਿੱਚ ਭਾਗ ਲੈਣ ਵਾਲੇ ਖਿਡਾਰੀ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਜਨਮ ਮਿਤੀ 1 ਸਤੰਬਰ 2010 ਤੋਂ 31 ਅਗਸਤ 2021 ਦੇ ਵਿਚਕਾਰ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ ਚੁਣੀ ਗਈ ਹੁਸ਼ਿਆਰਪੁਰ ਦੀ ਟੀਮ 9 ਅਪ੍ਰੈਲ ਤੋਂ 22 ਅਪ੍ਰੈਲ ਤੱਕ ਸ਼ੁਰੂ ਹੋ ਰਹੀ ਅੰਤਰ ਜ਼ਿਲ੍ਹਾ ਅੰਡਰ-16 ਪ੍ਰਤੀਯੋਗਤਾ ਵਿੱਚ ਭਾਗ ਲਵੇਗੀ। ਡਾ. ਘਈ ਨੇ ਦੱਸਿਆ ਕਿ ਇਸ ਚੋਣ ਵਿੱਚ ਭਾਗ ਲੈਣ ਵਾਲੇ ਖਿਡਾਰੀ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਪ੍ਰਮਾਣਿਤ ਆਪਣੇ ਜਨਮ ਸਰਟੀਫਿਕੇਟ, ਆਧਾਰ ਕਾਰਡ ਅਤੇ ਸਿੱਖਿਆ ਦੇ ਸਰਟੀਫਿਕੇਟ ਨਾਲ ਲੈ ਕੇ ਆਉਣ।

By admin

Related Post