Breaking
Thu. Dec 11th, 2025

ਸ੍ਰੀ ਚਰਨਛੋਹ ਬੇਗਮਪੁਰਾ ਲਈ ਦੇਵ ਰਾਜ ਲੰਗਾਹ ਇੰਗਲੈਂਡ ਪਰਿਵਾਰ ਵਲੋਂ ਦੋਹਤੇ ਦੀ ਖੁਸ਼ੀ ਵਿਚ 11 ਹਜ਼ਾਰ ਦੀ ਸੇਵਾ ਭੇਜੀ

ਸ੍ਰੀ ਚਰਨਛੋਹ ਬੇਗਮਪੁਰਾ

ਹੁਸ਼ਿਆਰਪੁਰ /ਸ੍ਰੀ ਖੁਰਾਲਗੜ੍ਹ ਸਾਹਿਬ 11 ਦਸੰਬਰ (ਤਰਸੇਮ ਦੀਵਾਨਾ)- ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਦੇ ਲੰਗਰਾਂ ਲਈ ਦੇਵ ਰਾਜ ਲੰਗਾਹ ਇੰਗਲੈਂਡ ਨਿਵਾਸੀ ਪਰਿਵਾਰ ਵਲੋੰ ਦੋਹਤੇ ਦੀਆਂ ਖੁਸ਼ੀਆਂ ਵਿਚ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਿਆਂ 11 ਹਜਾਰ ਰੁਪਏ ਦੀ ਸੇਵਾ ਦਾ ਯੋਗਦਾਨ ਪਾਇਆ ਗਿਆ। ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਨਾਲ ਫੋਨ ਤੇ ਗੱਲਬਾਤ ਕਰਦਿਆਂ ਦੇਵ ਰਾਜ ਲੰਗਾਹ ਨੇ ਸ੍ਰੀ ਚਰਨਛੋਹ ਬੇਗਮਪੁਰਾ ਵਿਖੇ ਆਉਣ ਵਾਲੇ ਸਮੇਂ ਵਿਚ ਵੀ ਗੁਰੂਘਰ ਵਿਖੇ ਸੇਵਾ ਲਈ ਲੰਗਾਹ ਪਰਿਵਾਰ ਵਲੋੰ ਹਾਜਰ ਰਹਿਣ ਦਾ ਸੰਕਲਪ ਲਿਆ।

ਆਦਿ ਧਰਮ ਸਾਧੂ ਸਮਾਜ ਦੇ ਰਾਸ਼ਟਰੀ ਪ੍ਰਧਾਨ ਸੰਤ ਸਰਵਣ ਦਾਸ ਜੀ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਵਲੋਂ ਸ੍ਰੀ ਬੇਗਮਪੁਰਾ ਗੁਰੂਘਰ ਦੀ ਸੇਵਾ ਲਈ ਪਾਏ ਯੋਗਦਾਨ ਲਈ ਦੇਵ ਰਾਜ ਲੰਗਾਹ ਇੰਗਲੈਂਡ ਨਿਵਾਸੀ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਇਸ ਮੌਕੇ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਸੰਤਾਂ ਮਹਾਂਪੁਰਸ਼ਾਂ ਅਤੇ ਸੰਗਤਾਂ ਵਲੋੰ ਬਹੁਤ ਵੱਡੀ ਸੇਵਾ ਆਰੰਭ ਕੀਤੀ ਗਈ ਹੈ ਅਤੇ ਸਤਿਸੰਗ ਸਮਾਗਮ ਆਰੰਭ ਕੀਤੇ ਜਾ ਰਹੇ ਹਨ । ਉਨਾਂ ਕਿਹਾ ਕਿ ਸਾਲ 2026-27 ਦੇ ਸਮੇਂ ਅੰਦਰ ਸ੍ਰੀ ਚਰਨਛੋਹ ਬੇਗਮਪੁਰਾ ਆਦਿ ਧਰਮ ਮਿਸ਼ਨ ਦੇ ਪ੍ਰਚਾਰ ਦਾ ਇੱਕ ਵੱਡਾ ਪਲੇਟਫਾਰਮ ਅਤੇ ਕੇਂਦਰ ਬਣ ਜਾਵੇਗਾ। ਓਨਾਂ ਕਿਹਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਮਨਾਂ ਅੰਦਰ ਭਾਰੀ ਸ਼ਰਧਾ ਹੈ ਅਤੇ ਸਹਿਯੋਗ ਤੇ ਸਮਰਥਨ ਪ੍ਰਾਪਤ ਹੋ ਰਿਹਾ ਹੈ, ਜਿਸ ਲਈ ਆਦਿ ਧਰਮ ਮਿਸ਼ਨ ਹਮੇਸ਼ਾ ਸੰਗਤਾਂ ਦਾ ਰਿਣੀ ਤੇ ਧੰਨਵਾਦੀ ਰਹੇਗਾ ।

By admin

Related Post