Breaking
Wed. May 21st, 2025

ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਪੁਸਤਕ ਵਿਕਰੇਤਾ ਅਤੇ ਪਬਲਿਸ਼ਰਾਂ ਦੀ ਮੀਟਿੰਗ ਕੀਤੀ

ਦੇਸ਼ ਭਗਤ ਯਾਦਗਾਰ ਕਮੇਟੀ

ਜਲੰਧਰ 24 ਅਕਤੂਬਰ (ਨੀਤੂ ਕਪੂਰ)- ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਗਦਰੀ ਬਾਬਿਆਂ ਦਾ ਜੋ ਮੇਲਾ 7-8-9 ਨਵੰਬਰ 2024 ਨੂੰ ਲੱਗ ਰਿਹਾ ਹੈ ਉਸ ਤੇ ਆਉਂਦੇ ਪੁਸਤਕ ਵਿਕਰੇਤਾ ਅਤੇ ਪਬਲਿਸ਼ਰਾਂ ਦੀ ਮੀਟਿੰਗ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਆਏ ਹੋਏ ਪੁਸਤਕ ਵਿਕਰੇਤਾ ਅਤੇ ਪਬਲਿਸ਼ਰਾਂ ਨੂੰ ਜੀ ਆਇਆਂ ਕਹਿੰਦੇ ਹੋਇਆਂ ਕਿਹਾ ਕਿ ਇਹ ਮੀਟਿੰਗ ਤੁਹਾਡਾ ਤੋਂ ਸਹਿਯੋਗ ਤੇ ਸੁਝਾਅ ਲੈਣ ਅਤੇ ਕਮੇਟੀ ਵੱਲੋਂ ਆਪਣੇ ਸੁਝਾਅ ਦੇਣ ਲਈ ਸੱਦੀ ਗਈ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਟਾਲਾਂ ਉੱਤੇ ਲੱਚਰ, ਫਿਰਕੂ ਅਤੇ ਵਹਿਮ ਭਰਮ ਫੈਲਾਉਣ ਵਾਲਾ ਲਿਟਰੇਚਰ ਨਾ ਆਵੇ। ਵਿਕਰੇਤਾ ਆਪਣੇ ਮਟੀਰੀਅਲ ਦੇ ਹਿਸਾਬ ਨਾਲ ਟੇਬਲ ਲੈਣ। ਜਦੋਂ ਕਿ ਕਈਆਂ ਕੋਲ ਮਟੀਰੀਅਲ ਘੱਟ ਹੁੰਦਾ ਤੇ ਟੇਬਲ ਜ਼ਿਆਦਾ ਲਾ ਕੇ ਥਾਂ ਰੋਕ ਲੈਂਦੇ ਹਨ।

ਕਈ ਵਿਕਰੇਤਾ ਇੱਕ ਸਟਾਲ ਤੋਂ ਦੂਜਾ ਜਾਹਲੀ ਸਟਾਲ ਬਣਾ ਕੇ ਇੱਕ ਦੇ ਦੋ ਬਨਾ ਲੈਂਦੇ ਹਨ। ਇਹ ਫਰਾਡ ਹੈ। ਕਮੇਟੀ ਵੱਲੋਂ ਜੋ ਬੁੱਕ ਸਟਾਲ ਕਮੇਟੀ ਬਨੀ ਹੈ ਜਦੋਂ ਉਸ ਨੂੰ ਕਮੇਟੀ ਵਾਲੇ ਕਹਿੰਦੇ ਹਨ ਤੇ ਉਹ ਬੁਰਾ ਮਨਾਉਂਦੇ ਹਨ। ਇਸ ਤਰ੍ਹਾਂ ਕਰਨ ਵਾਲਿਆਂ ਨੂੰ ਕਮੇਟੀ ਦੀ ਜਨਰਲ ਬਾਡੀ ਨੇ ਫੈਸਲਾ ਕੀਤਾ ਕਿ ਜਗ੍ਹਾ ਨਹੀਂ ਦਿੱਤੀ ਜਾਵੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁੱਕ ਸਟਾਲ ਕਮੇਟੀ ਦੇ ਕਨਵੀਨਰ ਰਮਿੰਦਰ ਸਿੰਘ ਪਟਿਆਲਾ ਤੇ ਕਮੇਟੀ ਦੇ ਟਰੱਸਟੀ ਸੁਰਿੰਦਰ ਕੁਮਰੀ ਕੋਛੜ ਨੇ ਕਿਹਾ ਕਿ ਤੁਸੀਂ ਗ਼ਦਰੀਆਂ ਦੇ ਵਿਹੜੇ ਵਿੱਚ ਆਏ ਜੇ ਤੇ ਸਾਨੂੰ ਖੁਸ਼ੀ ਹੋਈ ਹੈ।

ਸਾਨੂੰ ਪੂਰਨ ਆਸ ਹੈ ਕਿ ਜੋ ਅਸੀਂ ਨਾਰਮ ਤਹਿ ਕਰਾਂਗੇ ਉਹ ਤੁਸੀਂ ਮੰਨੋਗੇ। ਇਸ ਮੌਕੇ ਤੇ ਟਰੱਸਟੀ ਰਣਜੀਤ ਸਿੰਘ ਔਲਖ, ਡਾਕਟਰ ਸ਼ੈਲਸ ,ਵਿਜੇ ਬੰਬੇਲੀ ਤੇ ਕੇਸਰ ਨੇ ਵੀ ਸੰਬੋਧਨ ਕੀਤਾ। ਅੰਤ ਤੇ ਕਮੇਟੀ ਦਾ ਸਹਿਯੋਗ ਦੇਣ ਲਈ ਸੁਖਰਾਜ, ਜਸਬੀਰ, ਹਰਭਜਨ,ਦੀਪ ਦਿਲਬਰ ਤੇ ਸੁਮਿਤ ਦੇ ਆਧਾਰਿਤ ਇੱਕ ਬੁੱਕ ਸਟਾਲ ਕਮੇਟੀ ਵੀ ਬਨਾਈ ਗਈ। ਜਿਸ ਦੇ ਕਨਵੀਨਰ ਦੀਪ ਦਿਲਬਰ ਹਨ। ਅਖੀਰ ਤੇ ਅਜਮੇਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

By admin

Related Post