ਹੁਸ਼ਿਆਰਪੁਰ/ਅਲਾਵਲਪੁਰ 14 ਸਤੰਬਰ (ਤਰਸੇਮ ਦੀਵਾਨਾ)- ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਨੂੰ ਭਾਰਤ ਭਰ ‘ਚ ਹੋਰ ਮਜ਼ਬੂਤ ਕੀਤਾ ਜਾਵੇਗਾ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਆਪਣੇ ਉਮੀਦਵਾਰ ਵੀ ਖੜ੍ਹੇ ਕਰੇਗੀ। ਇਹ ਗੱਲ ਪਾਰਟੀ ਦੇ ਮੁੱਖ ਦਫ਼ਤਰ ਅਲਾਵਲਪੁਰ ਵਿਖੇ ਹੋਈ ਇੱਕ ਵਿਸ਼ੇਸ਼ ਮੀਟਿੰਗ ‘ਚ ਬੋਲਦਿਆਂ ਸਰਬਸੰਮਤੀ ਨਾਲ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਵਜੋਂ ਦੁਬਾਰਾ ਨਿਯੁਕਤ ਕੀਤੇ ਗਏ ਰਜਿੰਦਰ ਗਿੱਲ ਨੇ ਕਹੀ। ਉਨ੍ਹਾਂ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਉਨ੍ਹਾਂ ਨੂੰ ਦੁਬਾਰਾ ਰਾਸ਼ਟਰੀ ਪ੍ਰਧਾਨ ਬਣਾਉਣ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਆਪਣੀ ਰਾਸ਼ਟਰੀ ਟੀਮ ਦਾ ਐਲਾਨ ਕਰਨ ਤੋਂ ਤੁਰੰਤ ਬਾਅਦ ਉਹ ਸੂਬਿਆਂ ‘ਚ ਇਕਾਈਆਂ ਸਥਾਪਤ ਕਰਨਗੇ।
ਇਸ ਮੌਕੇ ਰਾਸ਼ਟਰੀ ਚੇਅਰਮੈਨ ਪ੍ਰਿੰਸੀਪਲ ਮੋਹਨ ਲਾਲ ਖੋਸਲਾ ਜੀਵਨ ਭੰਡਾਰੀ ਰਾਸ਼ਟਰੀ ਉਪ ਪ੍ਰਧਾਨ, ਰਾਜੇਸ਼ ਸੋਲੰਕੀ ਰਾਸ਼ਟਰੀ ਯੁਵਾ ਪ੍ਰਧਾਨ, ਸਵਿਤਾ ਸੋਲੰਕੀ ਮਹਿਲਾ ਰਾਸ਼ਟਰੀ ਪ੍ਰਧਾਨ, ਸ਼ੰਕਰ ਲਾਲ ਰਾਠੌਰ ਇੰਚਾਰਜ ਗੁਜਰਾਤ, ਹੱਸਮੁਖ ਲਾਪਸੀਵਾਲਾ ਪ੍ਰਧਾਨ ਗੁਜਰਾਤ, ਜਯਾ ਚੌਹਾਨ ਮਹਿਲਾ ਪ੍ਰਧਾਨ ਗੁਜਰਾਤ, ਕਿਸ਼ੋਰ ਚੌਹਾਨ ਰਾਸ਼ਟਰੀ ਜਨਰਲ ਸਕੱਤਰ, ਮੀਨਾ ਸੋਲੰਕੀ ਨਵੀਂ ਮਹਿਲਾ ਪ੍ਰਧਾਨ ਸੂਰਤ, ਗੀਤਾ ਸੋਲੰਕੀ ਮਹਿਲਾ ਜਨਰਲ ਸਕੱਤਰ ਗੁਜਰਾਤ, ਮੰਨੂ ਮਕਵਾਨਾ ਕੋਆਰਡੀਨੇਟਰ ਗੁਜਰਾਤ, ਲਕਸ਼ਮਣ ਸੋਲੰਕੀ ਅਕਾਊਂਟੈਂਟ ਗੁਜਰਾਤ ਤੇ ਵੱਡੀ ਗਿਣਤੀ ਵਿਚ ਮੌਜੂਦ ਅਧਿਕਾਰੀਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ।