Breaking
Tue. Dec 23rd, 2025

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਭਾਈ ਰਵਿੰਦਰ ਸਿੰਘ ਯੂ.ਕੇ (ਲੀਡਜ਼) ਵਾਲਿਆਂ ਵਲੋਂ ਗਾਇਨ ਕੀਤਾ ਗਿਆ ਧਾਰਮਿਕ ਟ੍ਰੈਕ “ਦਾਦੀ ਕਹਿੰਦੀ ਲਾਲਾਂ ਨੂੰ” ਕੀਤਾ ਰਿਲੀਜ਼

ਭਾਈ ਰਵਿੰਦਰ ਸਿੰਘ

ਹੁਸ਼ਿਆਰਪੁਰ 23 ਦਸੰਬਰ (ਤਰਸੇਮ ਦੀਵਾਨਾ)- ਮਿਊਜ਼ਿਕ ਬੈਨਰ ਨੰਗਲ ਈਸ਼ਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ, ਚਾਰੇ ਸਾਹਿਬਜ਼ਾਦੇ ਅਤੇ ਸਮੂਹ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਭਾਈ ਰਵਿੰਦਰ ਸਿੰਘ ਯੂ.ਕੇ (ਲੀਡਜ਼) ਵਾਲਿਆਂ ਵਲੋਂ ਗਾਇਨ ਕੀਤਾ ਗਿਆ ਧਾਰਮਿਕ ਟ੍ਰੈਕ “ਦਾਦੀ ਕਹਿੰਦੀ ਲਾਲਾਂ ਨੂੰ” ਗੁਰਦੁਆਰਾ ਸਿੰਘ ਸਭਾ ਦੱਖਣ ਪੱਟੀ ਪਿੰਡ ਨੰਗਲ ਈਸ਼ਰ ਵਿਖੇ ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਗਿਆਨੀ ਹਰਜੀਤ ਸਿੰਘ ਸੋਹਲਪੁਰ ਢਾਡੀ ਜਥਾ, ਭਾਈ ਸੁਖਵੀਰ ਸਿੰਘ ਗੜ੍ਹਦੀਵਾਲਾ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਮਿਊਜ਼ਿਕ ਕੰਪਨੀ ਨੰਗਲ ਈਸ਼ਰ ਦੀ ਸਮੁੱਚੀ ਟੀਮ ਵਲੋਂ ਰਿਲੀਜ਼ ਕੀਤਾ ਗਿਆ।

ਇਸ ਸਮੇਂ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਨੰਗਲ ਈਸ਼ਰ ਨੇ ਦੱਸਿਆ ਕਿ ਇਸ ਸ਼ਬਦ ਦੀ ਆਡੀਓ ਵਿਸ਼ਵ ਪੱਧਰ ਦੇ ਸਾਰੇ ਹੀ ਆਡੀਓ ਸਾਈਟ ‘ਤੇ ਅਤੇ ਵੀਡੀਓ ਯੂਟਿਊਬ ਚੈਨਲ “ਨੰਗਲ ਈਸ਼ਰ” ਤੇ ਰਿਲੀਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਊਜ਼ਿਕ ਬੈਨਰ ਨੰਗਲ ਈਸ਼ਰ ਵਲੋਂ ਭਾਈ ਰਵਿੰਦਰ ਸਿੰਘ ਯੂ.ਕੇ ਲੀਡਜ਼ ਵਾਲਿਆਂ ਵਲੋਂ ਗਾਇਨ ਇਸ ਧਾਰਮਿਕ ਟ੍ਰੈਕ “ਦਾਦੀ ਕਹਿੰਦੀ ਲਾਲਾਂ ਨੂੰ” ਦੇ ਲੇਖਕ ਅਤੇ ਪੇਸ਼ ਕਰਤਾ ਜਸਪਾਲ ਸਿੰਘ ਪ੍ਰੀਤ ਨੰਗਲ ਹਨ, ਇਸ ਦੇ ਪ੍ਰੋਡਿਊਸਰ ਸ਼੍ਰੀਮਤੀ ਰਾਜਵਿੰਦਰ ਕੌਰ ਨੀਰੂ ਹਨ, ਇਸ ਦਾ ਸੰਗੀਤ ਅਮਰ (ਦਾ ਮਿਊਜ਼ਿਕ ਮਿਰਰ) ਅਤੇ ਵੀਡੀਓ ਮਨਦੀਪ ਕੇ.ਬੀ. ਵਲੋਂ ਤਿਆਰ ਕੀਤੀ ਗਈ ਹੈ ਅਤੇ ਇਸ ਦੇ ਪ੍ਰੋਜੈਕਟ ਮੈਨੇਜਰ ਸ਼੍ਰੀ ਨਰੇਸ਼ ਐੱਸ. ਗਰਗ ਹਨ।

ਸਮਾਗਮ ਦੌਰਾਨ ਸਮੂਹ ਸੰਗਤਾਂ ਵਲੋਂ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਭਾਈ ਸੁਖਵੀਰ ਸਿੰਘ ਗੜ੍ਹਦੀਵਾਲਾ, ਗਿਆਨੀ ਹਰਜੀਤ ਸਿੰਘ ਸੋਹਲਪੁਰ ਢਾਡੀ ਜਥਾ, ਬੀਬੀ ਯਾਦਵਿੰਦਰ ਕੌਰ, ਬੀਬੀ ਸੁਖਮਨਪ੍ਰੀਤ ਕੌਰ, ਭਾਈ ਹਰਵਿੰਦਰ ਸਿੰਘ ਨੰਗਲ ਈਸ਼ਰ ਵਲੋਂ ਕਥਾ-ਕੀਰਤਨ ਰਾਂਹੀ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਮੌਕੇ ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਸਮੂਹ ਨੌਜਵਾਨ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

By admin

Related Post