ਹੁਸ਼ਿਆਰਪੁਰ / ਦਸੂਹਾ 16 ਜੂਨ ( ਤਰਸੇਮ ਦੀਵਾਨਾ ) ਸੰਦੀਪ ਕੁਮਾਰ ਮਲਿਕ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਮੁਕੇਸ਼ ਕੁਮਾਰ ਐਸ.ਪੀ ਇੰਨਵੈਸਟੀਗੇਸ਼ਨ ਅਤੇ ਡੀ ਐਸ ਪੀ ਦਸੂਹਾ ਦੀਆ ਹਦਾਇਤਾਂ ਮੁਤਾਬਿਕ ਇੰਸਪੈਕਟਰ ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਏ ਐਸ ਆਈ ਮਹਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਮੁਲਜਮ ਮਨਪ੍ਰੀਤ ਸਿੰਘ ਉਰਫ ਮੰਨਾ ਪੁਤਰ ਅਮਰਜੀਤ ਸਿੰਘ ਵਾਸੀ ਭੇਡ ਪੱਤਣ ਹਰਗੋਬਿੰਦਪੁਰ ਗੁਰਦਾਸਪੁਰ ਅਤੇ ਅਕਾਸਦੀਪ ਸਿੰਘ ਉਰਫ ਅਕਾਸ ਪੁਤਰ ਸਰਬਜੀਤ ਸਿੰਘ ਵਾਸੀ ਵੱਡੀ ਕੀੜੀ ਹਰਗੋਬਿੰਦਪੁਰ ਗੁਰਦਾਸਪੁਰ ਨੂੰ ਕਾਬੂ ਕਰਕੇ ਉਹਨਾਂ ਪਾਸੋ ਚੋਰੀਸ਼ੁਦਾ 03 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ, ਉਹਨਾਂ ਦੱਸਿਆ ਕਿ ਉਕਤ ਮੁਲਜਮਾਂ ਕੋਲੋਂ ਡੁਘਾਈ ਨਾਲ ਪੁੱਛਗਿੱਛ ਜਾਵੇਗੀ ਅਤੇ ਹੋਰ ਕੀਤੀਆਂ ਚੋਰੀਆਂ ਦਾ ਪਤਾ ਲਾਇਆ ਜਾਵੇਗਾ।