Breaking
Sun. Sep 21st, 2025

ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸੁੱਚੀ ਪਿੰਡ ਕਤਲ ਕੇਸ ਸੁਲਝਾਇਆ: ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ

ਕਮਿਸ਼ਨਰੇਟ ਪੁਲਿਸ ਜਲੰਧਰ

ਜਲੰਧਰ 20 ਜੂਨ (ਜਸਵਿੰਦਰ ਸਿੰਘ ਆਜ਼ਾਦ)- ਕਮਿਸ਼ਨਰੇਟ ਪੁਲਿਸ ਜਲੰਧਰ ਨੇ ਪੁਲਿਸ ਕਮਿਸ਼ਨਰ ਸ਼੍ਰੀਮਤੀ ਧਨਪ੍ਰੀਤ ਕੌਰ, ਆਈ.ਪੀ.ਐਸ ਦੀ ਅਗਵਾਈ ਅਤੇ ਡੀ.ਸੀ.ਪੀ (ਇੰਨਵੈਸਟੀਗੇਸ਼ਨ) ਸ਼੍ਰੀ ਮਨਪ੍ਰੀਤ ਸਿੰਘ, ਪੀ.ਪੀ.ਐਸ ਦੀ ਨਿਗਰਾਨੀ ਹੇਠ 24 ਘੰਟਿਆਂ ਦੇ ਅੰਦਰ ਇੱਕ ਕਤਲ ਕੇਸ ਨੂੰ ਸਫਲਤਾਪੂਰਵਕ ਸੁਲਝਾ ਲਿਆ, ਚਾਰ ਵਿਅਕਤੀਆਂ ਨੂੰ ਅਪਰਾਧ ਵਿੱਚ ਵਰਤੇ ਗਏ ਵਾਹਨ ਅਤੇ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ।

ਵੇਰਵਾ ਸਾਂਝਾ ਕਰਦੇ ਹੋਏ, ਸੀਪੀ ਜਲੰਧਰ ਨੇ ਕਿਹਾ ਕਿ ਐਫਆਈਆਰ ਨੰਬਰ 176 ਮਿਤੀ 17.06.2025 u/s 103, 109, 191(3), and 190 BNS ਥਾਣਾ ਰਾਮਾ ਮੰਡੀ, ਜਲੰਧਰ ਵਿਖੇ ਮੁਕੇਸ਼ ਕੁਮਾਰ ਦੇ ਬਿਆਨ ‘ਤੇ ਦਰਜ ਕੀਤੀ ਗਈ ਸੀ। ਇਹ ਘਟਨਾ 16.06.2025 ਦੀ ਰਾਤ ਨੂੰ ਜਲੰਧਰ ਦੇ ਸੁੱਚੀ ਪਿੰਡ ਮੋੜ, ਮੇਨ ਰੋਡ ‘ਤੇ ਵਾਪਰੀ, ਜਿੱਥੇ ਮੁਕੇਸ਼ ਕੁਮਾਰ, ਪਵਨ ਕੁਮਾਰ, ਮਨਦੀਪ ਕੁਮਾਰ ਅਤੇ ਉਨ੍ਹਾਂ ਦੇ ਪਿਤਾ ਜੈ ਰਾਮ ‘ਤੇ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਕਰਿਆਨੇ ਦੀ ਦੁਕਾਨ ‘ਤੇ ਹਮਲਾ ਕੀਤਾ। ਇਸ ਗੰਭੀਰ ਹਮਲੇ ਕਾਰਨ ਮਨਦੀਪ ਕੁਮਾਰ ਦੀ ਮੌਕੇ ਪਰ ਹੱਤਿਆ ਹੋ ਗਈ।

ਐਫਆਈਆਰ ਦਰਜ ਹੋਣ ਤੋਂ ਬਾਅਦ, ਪੁਲਿਸ ਨੇ ਤੇਜੀ ਨਾਲ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕੀਤੀ। ਕਈ ਪੁਲਿਸ ਟੀਮਾਂ ਬਣਾਈਆਂ ਗਈਆਂ ਅਤੇ ਤਕਨੀਕੀ ਨਿਗਰਾਨੀ ਦੀ ਸਹਾਇਤਾ ਨਾਲ, ਇਸ ਅਪਰਾਧ ਦੇ ਸੰਬੰਧ ਵਿੱਚ ਛੇ ਵਿਅਕਤੀਆਂ ਦੀ ਪਛਾਣ ਕੀਤੀ ਗਈ: ਯਾਦਵਿੰਦਰ ਸਿੰਘ ਉਰਫ਼ ਪ੍ਰਿੰਸ, ਸਾਹਿਲ ਕੁਮਾਰ ਉਰਫ਼ ਜੇਹਰ, ਕ੍ਰਿਸ਼ਨਾ, ਅੰਕਿਤ, ਆਕਾਸ਼ਦੀਪ ਅਤੇ ਅਨਮੋਲ। ਮਿਤੀ 18.06.2025 ਨੂੰ ਇਹਨਾਂ ਵਿੱਚੋਂ ਹੇਠਾਂ ਲਿਖੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ:

ਅਪ੍ਰਾਧੀ ਵਿਅਕਤੀਆਂ ਦੀ ਜਾਣਕਾਰੀ

1. ਯਾਦਵਿੰਦਰ ਸਿੰਘ ਉਰਫ਼ ਪ੍ਰਿੰਸ ਪੁੱਤਰ ਤਲਵਿੰਦਰ ਸਿੰਘ, ਨਿਵਾਸੀ ਸੁੱਚੀ ਪਿੰਡ, ਜਲੰਧਰ

ਅਪਰਾਧਿਕ ਇਤਿਹਾਸ:

ਮੁਕੱਦਮਾ ਨੰ: 242 (ਤਾਰੀਖ 05.11.2021), ਧਾਰਾ 379-B IPC, ਥਾਣਾ ਰਾਮਾਮੰਡੀ

ਮੁਕੱਦਮਾ ਨੰ: 175 (ਤਾਰੀਖ 04.08.2024), ਧਾਰਾਵਾਂ 109, 190, 191(3), 118(1), 118(2), 115(2) BNS, ਥਾਣਾ ਰਾਮਾਮੰਡੀ

2. ਆਕਾਸ਼ਦੀਪ ਸਿੰਘ ਉਰਫ਼ ਗੋਲੂ* ਪੁੱਤਰ ਬਲਵੰਤ ਸਿੰਘ, ਨਿਵਾਸੀ ਪਿੰਡ ਕੋਟਲਾ ਨੇੜੇ ਸ਼ੇਖੇ ਪਿੰਡ, ਜਲੰਧਰ

3. ਸਾਹਿਲ ਕੁਮਾਰ ਉਰਫ਼ ਜਿਹਰ ਪੁੱਤਰ ਸੁਖਵਿੰਦਰ ਰਾਮ* , ਨਿਵਾਸੀ ਮਾਨਕਰਾਂ, ਜਲੰਧਰ (ਵਰਤਮਾਨ ਪਤਾ: ਸ਼ੇਖੇ ਪਿੰਡ, ਜਲੰਧਰ)

4. ਨਾਬਾਲਿਗ ਉਮਰ: 17 ਸਾਲ

ਬਰਾਮਦਗੀ: ਸਕਾਰਪਿਓ ਗੱਡੀ ਨੰਬਰ PB-08-AH-4686, 3 ਤੇਜ਼ਧਾਰ ਹਥਿਆਰ

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ। ਬਾਕੀ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਯਤਨ ਜਾਰੀ ਹਨ ਅਤੇ ਜਲਦ ਹੀ ਓਹਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ ।

By admin

Related Post