ਹੁਸ਼ਿਆਰਪੁਰ, 18 ਦਸੰਬਰ (ਤਰਸੇਮ ਦੀਵਾਨਾ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਸਿੱਖਿਆ ਅਫ਼ਸਰ ( ਐਲੀ. ਸਿੱ .) ਹਰਜਿੰਦਰ ਕੌਰ ਅਤੇ ਡਿਪਟੀ ਡੀਈਓ (ਐਲੀ. ਸਿੱ) ਅਮਨਦੀਪ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਚਰਨਜੀਤ ਦੀ ਅਗਵਾਈ ਹੇਠ ਮਾਪਿਆਂ ਨੂੰ ਸਿੱਖਿਆ ਨਾਲ ਜੋੜਨ ਲਈ ਮੈਗਾ ਪੀ.ਟੀ.ਐੱਮ. ਸਬੰਧੀ ਕਲੱਸਟਰ ਪੱਧਰੀ ਟ੍ਰੇਨਿੰਗ ਬਲਾਕ ਹੁਸ਼ਿਆਰਪੁਰ 1-ਬੀ ਦੇ ਵੱਖ-ਵੱਖ ਕਲਸਟਰਾਂ ਵਿੱਚ ਕਰਵਾਈ ਗਈ, ਜਿਸ ਦਾ ਨਿਰੀਖਣ ਜ਼ਿਲ੍ਹਾ ਕੋਆਰਡੀਨੇਟਰ ਹਰਮਿੰਦਰ ਪਾਲ ਸਿੰਘ ਨੇ ਕੀਤਾ। ਉਨ੍ਹਾਂ ਨੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੁਆਰਾ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪੂਰਨ ਰੂਪ ਵਿੱਚ ਪਾਲਣਾ ਕਰਨ ਲਈ ਕਿਹਾ।
ਉਨ੍ਹਾਂ ਸਰਕਾਰੀ ਸਕੂਲਾਂ ਅੰਦਰ ਕਰਵਾਈ ਜਾ ਰਹੀ ਮੈਗਾ ਪੀ.ਟੀ.ਐੱਮ. ਨੂੰ 100% ਕਾਮਯਾਬ ਕਰਨ ਲਈ ਸਕੂਲ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਟ੍ਰੇਨਿੰਗ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਬਲਾਕ ਰਿਸੋਰਸ ਕੋਆਰਡੀਨੇਟਰ ਰਿੰਪਲ ਕੁਮਾਰ ਅਤੇ ਮੁਨੀਰ ਨਈਅਰ ਨੇ ਵੀ ਬਲਾਕ ਹੁਸ਼ਿਆਰਪੁਰ 1-ਬੀ ਦੇ ਵੱਖ-ਵੱਖ ਕਲਸਟਰਾਂ ਦਾ ਨਿਰੀਖਣ ਕੀਤਾ। ਇਸ ਮੌਕੇ ਰੇਨੂ ਦੱਤਾ ਸੀ ਐਚ ਟੀ, ਹਰਮਿੰਦਰ ਕੌਰ ਹੈਡ ਟੀਚਰ, ਹਰਜਿੰਦਰ ਕੌਰ, ਨਵਿਤਾ ਸੈਣੀ, ਦਵਿੰਦਰ ਸਿੰਘ ਆਦਿ ਸਮੇਤ ਬਲਾਕ ਦੇ ਸਮੂਹ ਅਧਿਆਪਕ ਹਾਜਰ ਸਨ।

