ਹੁਸ਼ਿਆਰਪੁਰ, 24 ਸਤੰਬਰ (ਤਰਸੇਮ ਦੀਵਾਨਾ)- ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਲਲਤਾ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੀ ਦੇਖ-ਰੇਖ ਹੇਠ ਹੋਏ ਜੋਨ ਪੱਧਰੀ ਖੇਡ ਮੁਕਾਬਲਿਆਂ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੋਹਾਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇੰਚਾਰਜ ਸਕੂਲ ਇੰਚਾਰਜ ਨੇ ਬਲਵਿੰਦਰ ਕੌਰ ਅਤੇ ਸਮੂਹ ਸਟਾਫ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਅੰਮ੍ਰਿਤ ਸ਼ਰਮਾ ਡੀ ਪੀ ਈ ਨੇ ਦੱਸਿਆ ਕਿ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਵਿਖੇ ਹੋਏ ਜੋਨ ਹੁਸ਼ਿਆਰਪੁਰ ਦੇ ਜੋਨ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੋਹਾਲ ਤੇ ਅੰਡਰ-14 ਸਾਲ ਵਰਗ ਦੇ ਲੜਕੇ ਤੇ ਲੜਕੀਆਂ ਦੀਆਂ ਦੋਵਾਂ ਟੀਮਾਂ ਨੇ ਨੈਸ਼ਨਲ ਸਟਾਇਲ ਕਬੱਡੀ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।
ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਵਿੱਚ ਚੌਹਾਲ ਸਕੂਲ ਦੀਆਂ ਲੜਕੀਆਂ ਨੇ ਸਕੂਲ ਆਫ ਐਮੀਨੈਂਸ ਬਾਗਪੁਰ -ਸਤੌਰ ਦੀਆਂ ਲੜਕੀਆਂ ਨਾਲ ਮਿਲ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਇੰਚਾਰਜ ਬਲਵਿੰਦਰ ਕੌਰ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਭੇਟ ਕੀਤਾ ਤਾਂ ਜੋ ਬੱਚਿਆਂ ਦਾ ਸਰਬ ਪੱਖੀ ਵਿਕਾਸ ਹੋ ਸਕੇ। ਇਸ ਮੌਕੇ ਸਕੂਲ ਇੰਚਾਰਜ ਬਲਵਿੰਦਰ ਕੌਰ, ਅਸ਼ੋਕ ਕਾਲੀਆ, ਲਵਜਿੰਦਰ ਸਿੰਘ, ਪੂਨਮ ਵਿਰਦੀ, ਬਲਵੀਰ ਕੁਮਾਰ, ਅਨੂ ਨੰਦਾ, ਸੁਨੀਤਾ ਦੇਵੀ, ਨਿਸ਼ਾ ਦੇਵੀ, ਨੀਲਮ ਸੋਨੀ, ਨਵਨੀਤ ਕੌਰ, ਰਜਨੀਸ਼ ਡਡਵਾਲ, ਅਵਤਾਰ ਸਿੰਘ, ਰਾਜੀਵ ਕੁਮਾਰ ਸੁਖਵੰਤ ਸਿੰਘ, ਰਛਪਾਲ ਸਿੰਘ, ਮੁਕੇਸ਼ ਕੁਮਾਰ, ਸ਼ੇਖ ਕੁਮਾਰ, ਸੰਜੀਵ ਕੁਮਾਰ, ਅਨੁਰਾਧਾ, ਕੰਵਲ, ਆਕਾਸ਼, ਅੰਮਿਤ ਸ਼ਰਮਾ ਅਤੇ ਵਿਦਿਆਰਥੀ ਹਾਜ਼ਰ ਸਨ।