Breaking
Mon. Jan 12th, 2026

ਵਿਸ਼ੇਸ਼ ਬੱਚਿਆਂ ਨਾਲ ਮਨਾਇਆ ਆਪਣੇ ਪੁੱਤਰ ਦਾ ਜਨਮਦਿਨ

ਬੱਚਿਆਂ

ਹੁਸ਼ਿਆਰਪੁਰ 4 ਮਈ (ਤਰਸੇਮ ਦੀਵਾਨਾ) – ਸਾਬਕਾ ਪ੍ਰਿੰਸੀਪਲ ਮਲਕੀਤ ਸਿੰਘ ਤੋਂ ਪ੍ਰੇਰਿਤ ਹੋ ਕੇ, ਜੇ.ਐਸ. ਢਿੱਲੋਂ ਲੈਫਟੀਨੈਂਟ ਜਨਰਲ ਨੇ ਆਪਣੇ ਪਰਿਵਾਰ ਨਾਲ ਜੇਐਸਐਸ ਆਸ਼ਾ ਕਿਰਨ ਸਪੈਸ਼ਲ ਸਕੂਲ, ਜਹਾਨਖੇਲਾ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਸਕੂਲ ਦੇ ਸਪੈਸ਼ਲ ਬੱਚਿਆਂ ਨਾਲ ਆਪਣੇ ਪੁੱਤਰ ਦਾ ਜਨਮ ਦਿਨ ਮਨਾਇਆ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ, ਜੇ.ਐਸ. ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਕੂਲ ਵਿੱਚ ਸਵਾਗਤ ਕੀਤਾ ਗਿਆ ਅਤੇ ਸਕੱਤਰ ਕਰਨਲ ਗੁਰਮੀਤ ਸਿੰਘ ਨੇ ਸਕੂਲ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਪੈਟਰਨ ਪਰਮਜੀਤ ਸਿੰਘ ਸਚਦੇਵਾ ਨੇ ਜੇ.ਐਸ. ਢਿੱਲੋ ਨੂੰ ਦੱਸਿਆ ਗਿਆ ਕਿ ਸਕੂਲ ਸਟਾਫ਼ ਦੁਆਰਾ ਵਿਸ਼ੇਸ਼ ਬੱਚਿਆਂ ਨੂੰ ਭਵਿੱਖ ਲਈ ਕਿਵੇਂ ਤਿਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ਜੇ.ਐਸ. ਢਿੱਲੋ ਨੇ ਸਕੂਲ ਨੂੰ 5100 ਰੁਪਏ, ਨੀਲਮ ਸਿੱਧੂ ਨੇ 5100 ਰੁਪਏ ਅਤੇ ਯੋਗਰਾਜ ਸਿੰਘ ਮਿਨਹਾਸ ਨੇ ਸਕੂਲ ਨੂੰ 5100 ਰੁਪਏ ਦਾਨ ਕੀਤੇ ਅਤੇ ਭਵਿੱਖ ਵਿੱਚ ਵੀ ਮਦਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਰਾਮ ਆਸਰਾ, ਹਰਮੇਸ਼ ਤਲਵਾੜ, ਹਰੀਸ਼ ਠਾਕੁਰ ਅਤੇ ਪ੍ਰਿੰਸੀਪਲ ਸ਼ੈਲੀ ਸ਼ਰਮਾ ਵੀ ਮੌਜੂਦ ਸਨ।

By admin

Related Post