ਅਕਾਲੀ ਦਲ ਵਾਰਸ ਪੰਜਾਬ ਦੇ ਪਟਿਆਲਾ ਵਿਚ ਇਮਾਨਦਾਰ ਕਿਰਦਾਰ ਵਾਲੇ ਉਮੀਦਵਾਰ ਖੜੇ ਕੀਤੇ ਜਾਣਗੇ : ਪ੍ਰਧਾਨ ਡਰੌਲੀ

ਵਾਰਸ ਪੰਜਾਬ ਦੇ

8 ਅਕਤੂਬਰ ਦੀ ਪਟਿਆਲਾ ਦਿਹਾਤੀ ਦੀ ਰੈਲੀ ਹੋਵੇਗੀ ਇਤਿਹਾਸਕ : ਡਰੌਲੀ, ਟੌਹੜਾ

ਪਟਿਆਲਾ, 4 ਅਕਤੂਬਰ (ਜਸਵਿੰਦਰ ਸਿੰਘ ਆਜ਼ਾਦ)- ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਨੇ ਪਟਿਆਲਾ ਵਿਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਜਿਸ ਤਹਿਤ ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪ‌ਟਿਆਲਾ ਜ਼ਿਲ੍ਹਾ ਦੇ ਪ੍ਰਧਾਨ ਜਸਵਿੰਦਰ ਸਿੰਘ ਡਰੌਲੀ ਨੇ ਕਿਹਾ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਹਰ ਇਕ ਵਿਧਾਨ ਸਭਾ ਹਲਕੇ ਵਿਚ ਵਾਰਸ ਪੰਜਾਬ ਦੇ ਵੱਲੋਂ ਇਮਾਨਦਾਰ ਤੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਖੜ੍ਹਾ ਕੀਤਾ ਜਾਵੇਗਾ ਤਾਂ ਕਿ ਸਿਆਸਤ ਵਿਚ ਆ ਚੁੱਕੇ ਨਿਘਾਰ ਨੂੰ ਠੱਲ੍ਹ ਪਾਈ ਜਾ ਸਕੇ। ਇਸ ਵੇਲੇ ਪ੍ਰਧਾਨ ਡਰੌਲੀ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ ਤੇ ਤੇਜਿੰਦਰ ਸਿੰਘ ਤੇਜ਼ੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿਚ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਲਈ ਪੂਰੀ ਜਥੇਬੰਦੀ ਸਰਗਰਮੀ ਨਾਲ ਮਿਹਨਤ ਕਰ ਰਹੀ ਹੈ। ਇਸੇ ਲੜੀ ਦੇ ਤਹਿਤ 8 ਅਕਤੂਬਰ ਨੂੰ ਪਟਿਆਲਾ ਦਿਹਾਤੀ ਦੀ ਰੈਲੀ ਯੂ ਕੇ ਪੈਲੇਸ ਭਾਦਸੋਂ ਰੋਡ ਪਟਿਆਲਾ ਵਿਖੇ ਹੋ ਰਹੀ ਹੈ।

ਪ੍ਰਧਾਨ ਡਰੌਲੀ ਤੇ ਟੌਹੜਾ ਨੇ ਕਿਹਾ ਕਿ ਇਸ ਰੈਲੀ ਵਿਚ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ, ਐਮਪੀ ਸਰਬਜੀਤ ਸਿੰਘ ਖ਼ਾਲਸਾ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਇਕਬਾਲ ਸਿੰਘ ਝੂੰਦਾ ਤੇ ਹੋਰ ਸੀਨੀਅਰ ਲੀਡਰਸ਼ਿਪ ਪੁੱਜੇਗੀ। ਇਸ ਵੇਲੇ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਰੈਲੀ ਪ੍ਰਤੀ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ, ਲੋਕਾਂ ਵੱਲੋਂ ਭਾਰੀ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਪੰਥਕ ਆਗੂ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਪੰਥਕ ਤੇ ਪੰਜਾਬ ਪੱਖੀ ਸੋਚ ਨੂੰ ਪੰਜਾਬ ਦੇ ਘਰ ਘਰ ਪਹੁੰਚਾਵਾਂਗੇ ਜਿਸ ਤਹਿਤ ਪ‌ਟਿਆਲਾ ਵਿਚ ਹੋਣ ਵਾਲੀ ਰੈਲੀ ਵਿਸ਼ੇਸ਼ ਦੇ ਇਤਿਹਾਸਕ ਹੋਵੇਗੀ।

ਪਟਿਆਲਾ ਦਿਹਾਤੀ ਦੇ ਪੰਜਾਬ ਸਨੇਹੀ ਲੋਕ ਇਸ ਰੈਲੀ ਵਿਚ ਅਕਾਲੀ ਦਲ ਵਾਰਸ ਪੰਜਾਬ ਦੇ ਦੀਆਂ ਨੀਤੀਆਂ ਬਾਰੇ ਪੂਰੀ ਤਰ੍ਹਾਂ ਜਾਣ ਸਕਣਗੇ। ਇਸ ਮੌਕੇ ਹੋਰਨਾ ਤੋਂ ਇਲਾਵਾ ਤੇਜਿੰਦਰ ਸਿੰਘ ਤੇਜ਼ੀ, ਗੁਰਪ੍ਰੀਤ ਸਿੰਘ ਬਾਰਨ, ਜਗਤਾਰ ਸਿੰਘ ਮਾਜਰੀ, ਐਡਵੋਕੇਟ ਲਖਵਿੰਦਰ ਸਿੰਘ ਇਛੇਵਾਲ, ਅਮਰੀਕ ਸਿੰਘ ਸਾਬਕਾ ਸਰਪੰਚ ਅਜਨੋਦਾ, ਜਥੇ. ਜੋਗਿੰਦਰ ਸਿੰਘ ਲੌਟ ਆਦਿ ਵੀ ਹਾਜ਼ਰ ਸਨ।

By admin

Related Post