Breaking
Fri. Oct 10th, 2025

ਆਜ਼ਾਦੀ ਦਿਵਸ : ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ 138 ਸ਼ਖ਼ਸੀਅਤਾਂ ਦਾ ਸਨਮਾਨ

ਤਰੁਨਪ੍ਰੀਤ ਸਿੰਘ ਸੌਂਦ

ਜਲੰਧਰ 15 ਅਗਸਤ (ਜਸਵਿੰਦਰ ਸਿੰਘ ਆਜ਼ਾਦ)- 79ਵੇਂ ਆਜ਼ਾਦੀ ਦਿਹਾੜੇ ਮੌਕੇ ਅੱਜ ਇਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ 138 ਸ਼ਖ਼ਸੀਅਤਾਂ ਦਾ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨ ਕੀਤਾ ਗਿਆ।

ਅੱਜ ਸਨਮਾਨਿਤ ਹੋਣ ਵਾਲੀਆਂ ਸ਼ਖਸੀਅਤਾਂ ਵਿੱਚ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰਨ ਵਾਲੇ ਗੁਰਕੰਵਲ ਸਿੰਘ ਆਈ.ਏ.ਐਸ. ਅਤੇ ਆਰੂਸ਼ੀ ਸ਼ਰਮਾ ਆਈ.ਪੀ.ਐਸ. ਤੋਂ ਇਲਾਵਾ ਗਾਇਨੋਕੋਲੋਜਿਸਟ ਮੈਡੀਕਲ ਅਫ਼ਸਰ ਡਾ. ਅਨਾਮਿਕਾ, ਫਾਰਮੇਸੀ ਅਫ਼ਸਰ ਸ਼ਿਖਾ ਸਿੱਧੂ, ਆਯੂਰਵੈਦਿਕ ਅਫ਼ਸਰ ਡਾ.ਸੁਨੀਲ ਕੁਮਾਰ, ਸਹਾਇਕ ਜ਼ਿਲ੍ਹਾ ਅਟਾਰਨੀ ਅਫ਼ਸਰ ਗੁਰਪ੍ਰੀਤ ਸਿੰਘ, ਡਿਪਟੀ ਜ਼ਿਲ੍ਹਾ ਅਟਾਰਨੀ (ਲੀਗਲ) ਮਨੀਤ ਦੁੱਗਲ, ਡਿਪਟੀ ਡੀ.ਏ.ਵਿਜੀਲੈਂਸ ਬਿਊਰੋ ਰੇਂਜ ਜਲੰਧਰ ਰਿਸ਼ੀ ਭਾਰਦਵਾਜ, ਨੈਸ਼ਨਲ ਕਰਾਟੇ ਟੀਮ ਕੋਚ ਬਲੈਕ ਬੈਲਟ ਸਿਮੀ ਬੱਤਾ, ਡਾ. ਅਭਿਨਵ ਸ਼ੂਰ, ਮਨੋਵਿਗਿਆਨੀ ਡਾ. ਅਭੈ ਰਾਜ ਸਿੰਘ, ਡਾ.ਗੌਰਵ ਸੇਠੀ, ਫਿਜੀਓਥੈਰੇਪਿਸਟ ਨਰੇਸ਼ ਕੁਮਾਰ, ਏ.ਐਨ.ਐਮ. ਖੁਸ਼ਕਿਸਮਤ ਕੌਰ, ਪਿਮਸ ਮੈਡੀਕਲ ਅਤੇ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ ਡਾ.ਰਾਜੀਵ ਅਰੋੜਾ, ਜ਼ਿਲ੍ਹਾ ਹਸਪਤਾਲ ਡਾ.ਸਤਿੰਦਰ ਬਜਾਜ, ਕਾਰਜਕਾਰੀ ਇੰਜੀਨੀਅਰ ਰਾਮ ਪਾਲ, ਸੁਪਰਡੰਟ ਗਰੇਡ-1 ਅਸ਼ੋਕ ਕੁਮਾਰ ਵਧਾਵਨ, ਸੁਪਰਡੰਟ ਗਰੇਡ-2 ਵਿਕਾਸ ਮਹਿਤਾ, ਮਨਜੀਤ ਸਿੰਘ, ਸੰਦੀਪ ਮੈਨੀ, ਰਣਜੀਤ ਕੌਰ ਤੇ ਵਿਨੋਦ ਕੁਮਾਰ ਫ਼ਕੀਰਾ ਸ਼ਾਮਲ ਹਨ।

ਅਧਿਆਪਕ ਸਵਿਤਾ ਤੇ ਬਲਜੀਤ ਸਿੰਘ ਨੂੰ ਪ੍ਰਸ਼ੰਸ਼ਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ

ਇਸੇ ਤਰ੍ਹਾਂ ਕੈਬਨਿਟ ਮੰਤਰੀ ਵੱਲੋਂ ਕਾਰਜ ਸਾਧਕ ਅਫ਼ਸਰ ਰਣਧੀਰ ਸਿੰਘ, ਐਸ.ਡੀ.ਐਚ. ਫਿਲੌਰ ਤੋਂ ਡਾ.ਸੁਨੀਤਾ ਅਗਰਵਾਲ, ਸੀ.ਐਚ.ਸੀ. ਅਪਰਾ ਤੋਂ ਕਿਰਨ ਕੌਸ਼ਲ, ਬਲਾਕ ਸਟੈਟੀਕਲ ਅਸਿਸਟੈਂਟ ਡਾ.ਹਰੀਸ਼ ਸ਼ਰਮਾ, ਹੈਡ ਆਫ਼ ਡਿਪਾਰਟਮੈਂਟ ਗੌਰਮਿੰਟ ਪੌਲੀਟੈਕਨਿਕ ਕਾਲਜ, ਲਾਡੋਵਾਲੀ ਰੋਡ, ਜਲੰਧਰ ਅਕਸ਼ੇ ਜਲੋਵਾ, ਪ੍ਰਿੰਸੀਪਲ ਰੀਤੂ ਪਾਲ, ਦਿਨੇਸ਼ ਵਰਮਾ, ਲੈਕਚਰਾਰ ਜੋਗਿੰਦਰ ਪਾਲ ਬੰਗੜ ਤੇ ਪੀ.ਐਚ.ਡੀ. ਸਕਾਲਰ ਡਾ.ਸੁਮਨਦੀਪ ਕੌਰ, ਏ.ਡੀ.ਓ. ਅਨੀਸ਼ ਚੰਦਰ, ਏ.ਈ.ਓ. ਸੁਰਿੰਦਰ ਪਾਲ ਸਿੰਘ, ਏ.ਡੀ.ਐਫ.ਓ. ਜਸਵੰਤ ਸਿੰਘ, ਬੀ.ਡੀ.ਪੀ.ਓ. ਅਮਰਜੀਤ ਸਿੰਘ, ਏ.ਪੀ.ਓ.ਮਗਨਰੇਗਾ ਰਵਿੰਦਰ ਕੁਮਾਰ ਗੋਇਲ, ਜੀ.ਆਰ.ਐਸ. ਸਤਨਾਮ ਸਿੰਘ ,ਸਹਾਇਕ ਟਰੱਸਟ ਇੰਜੀਨੀਅਰ ਅਨੰਦ ਸਿੰਘ, ਸੈਨੇਟਰੀ ਇੰਸਪੈਕਟਰ ਰਮਨਜੀਤ ਸਿੰਘ, ਸੈਨੀਟਰੀ ਸੁਪਰਵਾਈਜ਼ਰ ਰੂਬੀ ਤੇ ਪਰਦੀਪ ਕੁਮਾਰ, ਸੈਨੇਟਰੀ ਇੰਸਪੈਕਟਰ ਅਸ਼ੋਕ ਭੀਲ, ਗੁਰਦਿਆਲ ਸੈਣੀ ਤੇ ਨਰੇਸ਼ ਕੁਮਾਰ, ਐਮ.ਆਈ.ਐਸ.ਟੀਨਾ, ਸੁਪਰਵਾਈਜ਼ਰ ਸੋਮਨਾਥ, ਮਿਊਂਸੀਪਲ ਇੰਜੀਨੀਅਰ ਹਰਜਿੰਦਰ ਸਿੰਘ ਸੇਠੀ, ਜੂਨੀਅਰ ਇੰਜੀਨੀਅਰ ਕਾਰਤਿਕ, ਹੇਮੰਤ, ਸਹਾਇਕ ਸਿਹਤ ਅਫ਼ਸਰ (ਸੇਵਾ ਮੁਕਤ) ਰਾਜ ਕਮਲ, ਕਾਨੂੰਗੋ ਜਲੰਧਰ-1 ਬਲਜੀਤ ਸਿੰਘ, ਸੀਨੀਅਰ ਸਹਾਇਕ ਅਸ਼ੋਕ ਕੁਮਾਰ, ਰੀਡਰ ਟੂ ਡੀ.ਆਰ.ਓ ਗੌਤਮ ਸ਼ਰਮਾ, ਜੂਨੀਅਰ ਅਸਿਸਟੈਂਟ ਅਸ਼ਵਨੀ ਕੁਮਾਰ, ਈ ਸੇਵਾ ਕੇਂਦਰ ਮਿਸ ਕਨਿਕਾ, ਕਲਰਕ ਭਾਰਤੀ, ਸੁਨੀਤਾ ਰਾਣੀ, ਨਮੀਸ਼ ਕੁਮਾਰ, ਸੁਖਜੀਤ ਸਿੰਘ, ਸਚਿਨ ਭਨੋਟ, ਅਨੀਤਾ ਤੇ ਵਿਕਰਮਜੀਤ, ਸਟੈਨੋ ਇੰਦਰਜੀਤ ਕੌਰ, ਪਟਵਾਰੀ ਗੁਰਪ੍ਰੀਤ ਸਿੰਘ, ਕੰਪਿਊਟਰ ਅਪਰੇਟਰ ਮਨਪ੍ਰੀਤ ਸਿੰਘ, ਹਾਈ ਸਕਿਲੱਡ ਸਟਾਫ਼ ਅਸ਼ਪ੍ਰੀਤ ਸਿੰਘ, ਅਧਿਆਪਕ ਸਵਿਤਾ ਤੇ ਬਲਜੀਤ ਸਿੰਘ ਨੂੰ ਪ੍ਰਸ਼ੰਸ਼ਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।

ਪੀ.ਐਚ.ਜੀ. ਦੇਸ ਰਾਜ ਤੇ ਗੁਰਦੀਪ ਦਾ ਸਨਮਾਨ ਕੀਤਾ ਗਿਆ

ਇਸੇ ਤਰ੍ਹਾਂ ਐਸ.ਆਈ. ਸੁਸ਼ੀਲ ਕੁਮਾਰ, ਸਬ ਇੰਸਪੈਕਟਰ ਲਵਲੀਨ ਕੁਮਾਰ, ਸਹਾਇਕ ਫੋਰੈਂਸਿਕ ਅਫ਼ਸਰ ਮੀਨੂੰ ਕੁਸ਼ਵਾਹਾ, ਏ.ਐਸ.ਆਈ.ਬਲਵੀਰ ਸਿੰਘ, ਮਨਜੀਤ ਰਾਮ, ਗੁਰਦੀਪ ਚੰਦ, ਬੂਟਾ ਰਾਮ, ਇੰਸਪੈਕਟਰ ਇਮੈਨੂਅਲ ਮਸੀਹ, ਮੁੱਖ ਸਿਪਾਹੀ ਲਲਿਤ ਕੁਮਾਰ, ਜਗਦੀਸ਼ ਢੰਡ, ਤਜਿੰਦਰ ਸਿੰਘ, ਸੀਨੀਅਰ ਸਿਪਾਹੀ ਸਰਬਜੀਤ ਸਿੰਘ, ਨਿਤਿਨ ਟੰਡਨ, ਪ੍ਰਦੀਪ ਕੌਰ, ਕੁਲਦੀਪ ਸਿੰਘ ਤੇ ਸਿਪਾਹੀ ਚੇਤਨ, ਅਨਮੋਲਪ੍ਰੀਤ ਸਿੰਘ, ਕਾਂਸਟੇਬਲ ਨੀਰ ਮੁਹੰਮਦ, ਲੇਡੀ ਕਾਂਸਟੇਬਲ ਜਸਪ੍ਰੀਤ ਕੌਰ, ਪੀ.ਐਚ.ਜੀ. ਦੇਸ ਰਾਜ ਤੇ ਗੁਰਦੀਪ ਦਾ ਸਨਮਾਨ ਕੀਤਾ ਗਿਆ।

ਨੰਬਰਦਾਰ ਰਾਮ ਕ੍ਰਿਸ਼ਨ ਤੇ ਗੁਰਸ਼ਰਨਜੀਤ ਸਿੰਘ, ਸਮਾਜ ਸੇਵਕ ਪੂਜਾ ਗੋਇਲ, ਅਰੁਣ ਅਰੋੜਾ, ਮਹਿਕ ਵਰਮਾ, ਰਮੇਸ਼ ਲੱਖਣਪਾਲ, ਗਗਨਦੀਪ, ਸੰਤੋਖ ਸਿੰਘ, ਗੁਰਮੀਤ ਸਿੰਘ, ਸੁਖਬੀਰ ਕੌਰ, ਸਨਦੀਪ ਕੌਰ, ਆਸਥਾ ਅਬਰੋਲ, ਕੋਮਲ ਕਾਲੜਾ, ਮਨੋਜ ਕੁਮਾਰ, ਗੁਰਨਾਮ ਸਿੰਘ, ਵਰੁਣ ਸੱਜਣ, ਹਰਚਰਨ ਸਿੰਘ, ਜਸਵੀਰ ਲਾਲ, ਆਈ.ਐਸ.ਬੱਗਾ, ਕਮਲ ਲੋਚ, ਸੁਭਾਸ਼ ਗੋਰੀਆ, ਹੀਰਾ ਲਾਲ, ਐਡਵੋਕੇਟ ਹਰਨੇਕ ਸਿੰਘ, ਐਡਵੋਕੇਟ ਸੰਦੀਪ ਕੁਮਾਰ ਵਰਮਾ ਤੇ ਆਸਥਾ ਸ਼ਰਮਾ, ਸਿਕੰਦਰ ਸਿੰਘ ਤੇ ਰਾਹੁਲ ਪੁਰੀ, ਕਿਸਾਨ ਹਰਗੁਰਜੀਤ ਸਿੰਘ ਤੇ ਗੁਰਵਿੰਦਰ ਸਿੰਘ, ਕੋਚ ਸਰਬਜੀਤ ਸਿੰਘ, ਪਾਵਰ ਲਿਫ਼ਟਿੰਗ ਬੈਂਚ ਪਰੈਸ ਵਿਕਾਸ ਵਰਮਾ, ਖਿਡਾਰੀ ਦੀਵਾਂਸ਼ ਸ਼ਰਮਾ, ਮਹਿੰਦਰ ਪਾਲ , ਗੁਰਸਿਮਰਨ ਸਿੰਘ ਜੰਜੂਆ ਤੇ ਵਿਰੋਨਿਕਾ ਬਸਰਾ, ਵਿਦਿਆਰਥੀ ਅਕਸ਼ਤ ਸ਼ਰਮਾ, ਸੰਜਨਾ, ਸਾਹਿਲ, ਖਨਕ, ਤੁਲਸਾ ਰਾਮ ਦਿਵਯਮ ਸਚਦੇਵਾ, ਸਿਵਾਂਸ ਵਸ਼ਿਸ਼ਟ ਤੇ ਅਰਯਅਨ ਬਾਲੀ ਤੋਂ ਇਲਾਵਾ ਮਨੋਜ ਕੁਮਾਰ, ਸੁਰਿੰਦਰ ਕੁਮਾਰ, ਜਸਵੰਤ ਰਾਏ ਤੇ ਕੁਲਵੰਤ ਅਤੇ ਮਾਲੀ ਪ੍ਰਸ਼ੋਤਮ ਦਾ ਵੀ ਸਨਮਾਨ ਕੀਤਾ ਗਿਆ।

By admin

Related Post