Breaking
Sat. Apr 26th, 2025

ਕੈਬਨਿਟ ਮੰਤਰੀ ਮਹਿੰਦਰ ਭਗਤ ਵਲੋਂ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੈਲੰਡਰ ਰਿਲੀਜ਼

ਮਹਿੰਦਰ ਭਗਤ

ਜਲੰਧਰ 10 ਅਪ੍ਰੈਲ (ਜਸਵਿੰਦਰ ਸਿੰਘ ਆਜ਼ਾਦ)- ਭਗਤ ਮਹਾਸਭਾ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਦੀ 134ਵੀਂ ਜਯੰਤੀ ਨੂੰ ਸਮਰਪਿਤ ਕੈਲੰਡਰ ਤਿਆਰ ਕੀਤਾ ਗਿਆ, ਜਿਸ ਨੂੰ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਅੱਜ ਰਿਲੀਜ਼ ਕੀਤਾ।

ਕੈਲੰਡਰ ਜਾਰੀ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਦਲਿਤ ਭਾਈਚਾਰਾ ਡਾ. ਬੀ.ਆਰ. ਅੰਬੇਡਕਰ ਜੀ ਦੇ ਅਹਿਸਾਨ ਨੂੰ ਕਦੇ ਨਹੀਂ ਭੁੱਲ ਸਕਦਾ, ਕਿਉਂਕਿ ਬਾਬਾ ਸਾਹਿਬ ਕਾਰਨ ਹੀ ਦਲਿਤ ਭਾਈਚਾਰੇ ਨੂੰ ਸਮਾਨਤਾ ਦਾ ਅਧਿਕਾਰ ਮਿਲਿਆ ਹੈ।

ਇਸ ਮੌਕੇ ਭਗਤ ਮਹਾਂਸਭਾ ਦੇ ਕੌਮੀ ਪ੍ਰਧਾਨ ਪ੍ਰੋ. ਰਾਜ ਕੁਮਾਰ ਭਗਤ, ਕਮਲ ਭਗਤ, ਦਰਸ਼ਨ ਡੋਗਰਾ, ਨਰਿੰਦਰ ਭਗਤ, ਵਿਨੋਦ ਭਗਤ, ਪ੍ਰੋ. ਰਣਜੀਤ ਭਗਤ, ਤ੍ਰਿਲੋਕ ਭਗਤ, ਰਾਕੇਸ਼ ਰਾਣਾ ਭਗਤ, ਅਰੁਣ ਸੰਦਲ ਪ੍ਰਧਾਨ ਸਤਿਗੁਰੂ ਕਬੀਰ ਟਾਈਗਰ ਫੋਰਸ, ਵਿਨੋਦ ਬੌਬੀ ਭਗਤ, ਗੋਪਾਲ ਕ੍ਰਿਸ਼ਨ ਭਗਤੀ, ਪੰਜਾਬ ਪ੍ਰਧਾਨ ਕ੍ਰਿਸ਼ਨ ਭਗਤਾ ਆਦਿ ਹਾਜ਼ਰ ਸਨ।

By admin

Related Post