ਹੁਸਿਆਰਪੁਰ, 17 ਅਪ੍ਰੈਲ (ਤਰਸੇਮ ਦੀਵਾਨਾ ) ਕੇਂਦਰ ਦੀ ਭਾਜਪਾ ਅਤੇ ਪੰਜਾਬ ਸੂਬੇ ਦੀ ਆਪ ਸਰਕਾਰਾਂ ਵੱਲੋ ਜਿੰਮੀਦਾਰਾਂ, ਮਜਦੂਰਾਂ, ਟਰਾਸਪੋਰਟਰਾਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਵਿਚ ਆਉਣ ਵਾਲੀਆ ਮੁਸਕਿਲਾਂ ਅਤੇ ਤਕਲੀਫਾਂ ਨੂੰ ਦੂਰ ਕਰਨ ਦੀ ਨਾ ਤਾਂ ਸੰਜੀਦਗੀ ਹੁੰਦੀ ਹੈ ਅਤੇ ਨਾ ਹੀ ਸਮਰੱਥਾਂ । ਕਿਉਂਕਿ ਦੋਵੇ ਸਰਕਾਰਾਂ ਕੇਵਲ ਤੇ ਕੇਵਲ ਆਪਣੇ ਸਿਆਸੀ ਮਕਸਦਾਂ ਨੂੰ ਮੁੱਖ ਰੱਖ ਕੇ ਇਥੋ ਦੇ ਨਿਵਾਸੀਆ ਨੂੰ ਗੁੰਮਰਾਹ ਕਰਨ ਵਿਚ ਹੀ ਮਸਰੂਫ ਰਹਿੰਦੀਆ ਹਨ । ਇਹੀ ਵਜ੍ਹਾ ਹੈ ਕਿ ਪੰਜਾਬ ਸੂਬੇ, ਇਥੋ ਦੇ ਨਿਵਾਸੀਆ, ਜਿੰਮੀਦਾਰਾਂ, ਮਜਦੂਰਾਂ ਨੂੰ ਲੰਮੇ ਸਮੇ ਤੋ ਦਰਪੇਸ ਆ ਰਹੀਆ ਮੁਸਕਿਲਾਂ ਦਾ ਅੱਜ ਤੱਕ ਹੱਲ ਨਹੀ ਹੋ ਸਕਿਆ ।
ਐਨੀਆਂ ਵੱਡੀਆ ਮੁਸਕਿਲਾਂ ਨੂੰ ਮੁੱਖ ਰੱਖਕੇ ਵਾਹਗਾ ਸਰਹੱਦ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਕੀਤੇ ਗਏ ਇਕੱਠ ਵਿੱਚ ਸ਼ਮੂਲੀਅਤ ਕੀਤੀ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਕਿਸਾਨ-ਖੇਤ ਮਜਦੂਰ, ਆੜਤੀਏ, ਟਰਾਸਪੋਟਰ ਅਤੇ ਪੰਜਾਬ ਦੀ ਆਰਥਿਕਤਾ ਤੇ ਬੇਰੁਜਗਾਰੀ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆ ਦੀ ਸਹੀ ਪਹੁੰਚ ਅਪਣਾਕੇ ਇਨ੍ਹਾਂ ਨੂੰ ਹੱਲ ਕਰਵਾਉਣ ਵੱਲ ਵੱਧਣ ਦੇ ਨਾਲ-ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਮਜਬੂਤ ਕਰਨ ਵਿਚ ਯੋਗਦਾਨ ਪਾ ਸਕੀਏ ਅਤੇ ਸਰਹੱਦਾਂ ਖੁੱਲਵਾ ਕੇ ਪੰਜਾਬ ਦੇ ਜਿੰਮੀਦਾਰ ਅਤੇ ਵਪਾਰੀ ਦੋਵਾਂ ਦੀਆਂ ਉਤਪਾਦ ਵਸਤਾਂ ਨੂੰ ਅਰਬ ਮੁਲਕਾਂ, ਮੱਧ ਏਸੀਆ, ਰੂਸ ਤੱਕ ਭੇਜਕੇ ਉਨ੍ਹਾਂ ਦੀ ਸਹੀ ਕੀਮਤ ਪ੍ਰਾਪਤ ਕਰਨ ਦੇ ਸਮਰੱਥ ਹੋ ਸਕੀਏ ।
ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਵਪਾਰ ਲਈ ਬਾਰਡਰ ਨਾਂ ਖੋਲ ਕੇ ਇਥੋ ਦੇ ਨਿਵਾਸੀਆ ਨਾਲ ਵੱਡੀ ਬੇਇਨਸਾਫ਼ੀ ਕੀਤੀ ਜਾ ਰਹੀ ਹੈ
ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਸਮੁੱਚੇ ਪੰਜਾਬ ਦੇ ਵਰਗਾਂ ਦੀ ਆਰਥਿਕਤਾ ਤੇ ਸਮਾਜਿਕ ਹਾਲਾਤ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਵਪਾਰ ਲਈ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਖੋਲਕੇ ਇਥੋ ਦੀ ਬੇਰੁਜਗਾਰੀ ਨੂੰ ਕਾਫੀ ਹੱਦ ਖਤਮ ਕੀਤਾ ਜਾ ਸਕਦਾ ਹੈ ਉਹਨਾਂ ਕਿਹਾ ਕਿ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਵਪਾਰ ਲਈ ਬਾਰਡਰ ਨਾਂ ਖੋਲ ਕੇ ਇਥੋ ਦੇ ਨਿਵਾਸੀਆ ਨਾਲ ਵੱਡੀ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਪਰ ਦੋਵੇ ਸਰਕਾਰਾਂ ਵੱਲੋਂ ਪੰਜਾਬ ਦੀ ਸਰਹੱਦ ਨਾਲ ਲੱਗਦੀਆ ਸਰਹੱਦਾਂ ਨੂੰ ਵਪਾਰ ਲਈ ਖੋਲਕੇ ਇਨ੍ਹਾਂ ਮੁਸਕਿਲਾਂ ਨੂੰ ਹੱਲ ਕਰਨ ਵਿਚ ਸਹਾਈ ਬਣਨ ਤਾਂ ਕਿ ਪੰਜਾਬ ਤੇ ਪੰਜਾਬੀਆ ਦੀ ਆਰਥਿਕਤਾ ਮਜਬੂਤ ਹੋ ਸਕੇ !