Breaking
Fri. Oct 10th, 2025

ਬੇਗਮਪੁਰਾ ਟਾਈਗਰ ਫੋਰਸ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀਂ ਭੇਜਿਆ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ

ਬੇਗਮਪੁਰਾ ਟਾਈਗਰ ਫੋਰਸ

ਸਿਵਲ ਹਸਪਤਾਲ ਵਿਖੇ ਬੰਦ ਪਏ ਆਕਸੀਜਨ ਜਨਰੇਸ਼ਨ ਪਲਾਂਟਾਂ ਨੂੰ ਅਣਗੋਲਿਆ ਕਰਨ ਵਾਲੇ ਅਧਿਕਾਰੀਆ ਤੇ ਤੁਰੰਤ ਕਾਰਵਾਈ ਕੀਤੀ ਜਾਵੇ : ਬੀਰਪਾਲ, ਹੈਪੀ, ਸਤੀਸ਼

ਹੁਸ਼ਿਆਰਪੁਰ, 14 ਮਈ (ਤਰਸੇਮ ਦੀਵਾਨਾ)- ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ ਅਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਵਿੱਚ ਕਰੋੜਾਂ ਰੁਪਏ ਨਾਲ ਬਣੇ ਆਕਸੀਜਨ ਜਨਰੇਸ਼ਨ ਪਲਾਂਟ ਨੂੰ ਤੁਰੰਤ ਚਾਲੂ ਕਰਨ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਹੁਸ਼ਿਆਰਪੁਰ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਮ ਇੱਕ ਮੰਗ ਪੱਤਰ ਭੇਜਿਆ ਗਿਆ ਮੰਗ ਪੱਤਰ ਵਿੱਚ ਉਹਨਾਂ ਕਿਹਾ ਕਿ ‌ਅਜੋਕੇ ਸਮੇਂ ਅੰਦਰ ਸਿਵਲ ਹਸਪਤਾਲ ਹੁਸ਼ਿਆਰਪੁਰ ਅੰਦਰ ਸਿਹਤ ਪ੍ਰਬੰਧ ਰੱਬ ਆਸਰੇ ਹੀ ਚੱਲ ਰਹੇ ਹਨ। ਇਸ ਸਬੰਧੀ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ ਅਤੇ ਜਿਲ੍ਹਾ ਪ੍ਰਧਾਨ ਹੈਪੀ ਫ਼ਤਿਹਗੜ੍ਹ ਨੇ ਕਿਹਾ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਦੋ ਆਕਸੀਜਨ ਜਨਰੇਸ਼ਨ ਪਲਾਂਟ ਕਰੋੜਾਂ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਹੋਏ ਹਨ ਤਾਂ ਜੋ ਹੰਗਾਮੀ ਹਾਲਤ ਵਿੱਚ ਮਰੀਜ਼ਾਂ ਦੀ ਜਾਨ ਬਚਾਉਣ ਲਈ ਤੁਰੰਤ ਜੀਵਨ ਰੱਖਿਆ ਉਪਕਰਨਾਂ ਦੀ ਤੁਰੰਤ ਵਰਤੋਂ ਕੀਤੀ ਜਾ ਸਕੇ।

ਆਕਸੀਜਨ ਪਹੁੰਚਾਉਣ ਲਈ ਸਿਵਲ ਹਸਪਤਾਲ ਦੇ ਸਾਰੇ ਕਮਰਿਆਂ ਵਿੱਚ ਪਾਈਪਾਂ ਰਾਹੀਂ ਸਪਲਾਈ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ

ਇਸ ਮਕਸਦ ਲਈ ਆਕਸੀਜਨ ਪਹੁੰਚਾਉਣ ਲਈ ਸਿਵਲ ਹਸਪਤਾਲ ਦੇ ਸਾਰੇ ਕਮਰਿਆਂ ਵਿੱਚ ਪਾਈਪਾਂ ਰਾਹੀਂ ਸਪਲਾਈ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਦੀ ਟੀਮ ਵੱਲੋਂ ਇਸ ਆਕਸੀਜਨ ਪਲਾਂਟ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਕੀਤੇ ਦੌਰੇ ਦੌਰਾਨ ਇਹ ਵੇਖਿਆ ਗਿਆ ਕਿ ਦੋਵੇਂ ਆਕਸੀਜਨ ਜਨਰੇਸ਼ਨ ਪਲਾਂਟਾਂ ਦੀ ਤਾਲਾਬੰਦੀ ਕੀਤੀ ਹੋਈ ਹੈ ਅਤੇ ਇਹ ਕੰਮ ਕਰਨ ਦੀ ਸਥਿਤੀ ਵਿੱਚ ਨਹੀਂ ਹਨ। ਉਹਨਾਂ ਕਿਹਾ ਕਿ ਪੁੱਛ ਪੜਤਾਲ ਕਰਨ ਤੋਂ ਪਤਾ ਚੱਲਿਆ ਕਿ ਪਿਛਲੇ ਕਰੀਬ ਇੱਕ ਸਾਲ ਤੋਂ ਇਹ ਦੋਵੇਂ ਆਪ ਜੀ ਪਲਾਂਟ ਬੰਦ ਪਏ ਹੋਏ ਹਨ। ਇਹਨਾਂ ਦਾ ਮਰੀਜ਼ਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਉਨਾਂ ਦੋਸ਼ ਲਗਾਇਆ ਕਿ ਹੰਗਾਮੀ ਹਾਲਤ ਵਿੱਚ ਜੀਵਨ ਰੱਖਿਅਕ ਉਪਕਰਨ ਦੋਵੇਂ ਆਕਸੀਜਨ ਪਲਾਂਟ ਲੰਬੇ ਸਮੇਂ ਤੋਂ ਵਰਤੋਂ ਵਿੱਚ ਨਾ ਹੋਣ ਕਾਰਨ ਇਹ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਮੌਜੂਦਾ ਪ੍ਰਸ਼ਾਸਕ ਸੀਨੀਅਰ ਐਸ ਐਮ ਓ ਦੀ ਕੇਵਲ ਕਾਰਜਸ਼ੈਲੀ ਹੀ ਨਹੀਂ, ਸਗੋਂ ਉਹਨਾਂ ਦੀ ਪ੍ਰਸ਼ਾਸਨਿਕ ਯੋਗਤਾ ਉੱਪਰ ਵੀ ਸਵਾਲੀਆ ਚਿੰਨ੍ਹ ਲਗਾ ਰਹੇ ਹਨ।

ਉਨਾਂ ਮੰਗ ਕੀਤੀ ਕਿ ਲੰਬੇ ਸਮੇਂ ਤੋਂ ਬੰਦ ਪਏ ਇਹਨਾਂ ਆਕਸੀਜਨ ਪਲਾਂਟਾਂ ਨੂੰ ਸਮੇਂ ਸਿਰ ਠੀਕ ਨਾ ਕਰਾਉਣ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਗੈਰ ਜਿੰਮੇਵਾਰ ਪ੍ਰਸ਼ਾਸਕ ਤੇ ਹੋਰ ਅਧਿਕਾਰੀਆਂ ਨੂੰ ਮੌਜੂਦਾ ਸੀਟ ਤੋਂ ਤੁਰੰਤ ਪ੍ਰਭਾਵ ਨਾਲ ਹਟਾ ਕੇ ਇਹਨਾਂ ਸਭਨਾਂ ਵਿਰੁੱਧ ਸਖਤ ਵਿਭਾਗੀ ਕਾਰਵਾਈ ਅਤੇ ਜੀਵਨ ਰਖਿਅਕ ਕਰਨਾ ਨੂੰ ਠੀਕ ਕਰਾ ਕੇ ਮਰੀਜ਼ਾਂ ਦੀ ਵਰਤੋਂ ਯੋਗ ਵਿੱਚ ਲਿਆਉਣ, ਜੀਵਨ ਰੱਖਿਅਕ ਉਪਕਰਨਾਂ ਦੀ ਚੋਰੀ ਵੱਲ ਲੈ ਜਾਣ ਵਾਲੇ ਹਾਲਾਤਾਂ ਦੀ ਤੁਰੰਤ ਅਤੇ ਪੂਰੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਅਤੇ ਅਧਿਕਾਰੀਆਂ ਨੂੰ ਉਹਨਾਂ ਦੀ ਗੰਭੀਰ ਲਾਪਰਵਾਹੀ ਲਈ ਜਿੰਮੇਵਾਰ ਠਹਿਰਾਇਆ ਜਾਵੇ ਅਤੇ ਤੁਰੰਤ ਪ੍ਰਸ਼ਾਸਨ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨਿਲ ਕੁਮਾਰ ਬੰਟੀ ਪ੍ਰਧਾਨ ਬਲਾਕ ਹਰਿਆਣਾ ਭੂੰਗਾ, ਸ਼ਨੀ ਸੀਣਾ ਪ੍ਰਧਾਨ ਬਲਾਕ ਚੱਬੇਵਾਲ, ਸਤੀਸ਼ ਕੁਮਾਰ ਸ਼ੇਰਗੜ੍ਹ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ, ਭਿੰਦਾ ਸੀਣਾ, ਸਤੀਸ਼ ਕੁਮਾਰ ਬਸੀ ਬਾਹਦ ਆਦਿ ਹਾਜ਼ਰ ਸਨ।

By admin

Related Post