ਹਰਵੀਰ ਦੀ ਹੱਤਿਆ ਦਾ ਮੁਕੱਦਮਾ ਫਾਸਟ ਟਰੈਕ ਕੋਰਟ ਵਿੱਚ ਚਲਾਕੇ ਮੁਲਜਮਾਂ ਨੂੰ ਫਾਹੇ ਲਾਇਆ ਜਾਵੇ : ਬੀਰਪਾਲ,ਹੈਪੀ, ਸਤੀਸ਼, ਬੰਟੀ
ਹੁਸ਼ਿਆਰਪੁਰ, 15 ਸਤੰਬਰ (ਤਰਸੇਮ ਦੀਵਾਨਾ) ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਅਤੇ ਜ਼ਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਦੇ ਪੰਜ ਸਾਲ ਦੇ ਬੱਚੇ ਹਰਬੀਰ ਦੇ ਹੋਏ ਘਿਨਾਉਣੇ ਹੱਤਿਆ ਕਾਂਡ ਸਬੰਧ ਵਿੱਚ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਦੇ ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀਂ ਹੁਸ਼ਿਆਰਪੁਰ ਦੇ ਮੁਹੱਲਾ ਦੀਪ ਨਗਰ ਦੇ 5 ਸਾਲਾਂ ਬੱਚੇ ਦੇ ਪ੍ਰਵਾਸੀ ਵੱਲੋਂ ਅਗਵਾਹ, ਦੁਸ਼ਕਰਮ ਅਤੇ ਹੱਤਿਆ ਦੇ ਮਾਮਲੇ ਵੱਲ ਧਿਆਨ ਦੁਆਉਂਦੇ ਹੋਏ ਡਿਪਟੀ ਕਮਿਸ਼ਨਰ ਤੋ ਮੰਗ ਕੀਤੀ ਗਈ ਕਿ ਬੱਚੇ ਹਰਬੀਰ ਦੇ ਅਪਰਾਧੀ ਦਾ ਨਿਆਇਕ ਚਲਾਨ ਦਾ 10 ਦਿਨਾਂ ਦੇ ਅੰਦਰ-ਅੰਦਰ ਪੇਸ਼ ਕਰਨ ਦੀ ਪੁਲਿਸ ਨੂੰ ਹਦਾਇਤ ਕੀਤੀ ਜਾਵੇ ਅਤੇ ਹਰਵੀਰ ਦੀ ਹੱਤਿਆ ਦਾ ਮੁਕੱਦਮਾ ਫਾਸਟ ਟਰੈਕ ਕੋਰਟ ਵਿੱਚ ਚਲਾਇਆ ਜਾਵੇ ਅਤੇ ਦੋ ਮਹੀਨੇ ਵਿੱਚ ਅਪਰਾਧੀ ਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਦੁਆਈ ਜਾਵੇ।
ਉਹਨਾਂ ਕਿਹਾ ਕਿ ਜਿੰਨੇ ਵੀ ਜਿਲ੍ਹਾ ਹੁਸ਼ਿਆਰਪੁਰ ਵਿੱਚ ਪ੍ਰਵਾਸੀ ਰਹਿ ਰਹੇ ਹਨ, ਉਹਨਾਂ ਸਾਰਿਆਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇ ਅਤੇ ਉਹਨਾਂ ਦਾ ਬੈਕਗਰਾਊਂਡ ਰਿਕਾਰਡ ਚੈੱਕ ਕੀਤਾ ਜਾਵੇ। ਇਸ ਕੰਮ ਲਈ ਹਰ ਇਲਾਕੇ ਦੇ ਸਬੰਧਿਤ ਪੁਲਿਸ ਸਟੇਸ਼ਨ ਦੀ ਜਿੰਮੇਵਾਰੀ ਲਗਾਈ ਜਾਵੇ ਕਿ ਉਹ ਆਪਣੇ ਇਲਾਕੇ ਵਿੱਚ ਰਹਿ ਰਹੇ ਸਾਰੇ ਪ੍ਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਕਰਨੀ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਜਿਨਾਂ ਮਕਾਨ ਮਾਲਕਾਂ ਨੇ ਆਪਣੇ ਘਰਾਂ ਵਿੱਚ ਪ੍ਰਵਾਸੀ ਜਾਂ ਹੋਰ ਰਿਸ਼ਤੇਦਾਰ ਕਿਰਾਏ ਤੇ ਰੱਖੇ ਹੋਏ ਹਨ, ਉਹਨਾਂ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਕਰਵਾਉਣ ਲਈ ਇੱਕ ਸਮਾਂ ਨਿਰਧਾਰਤ ਕੀਤਾ ਜਾਵੇ। ਨਿਰਧਾਰਤ ਕੀਤੇ ਸਮੇਂ ਤੱਕ ਜੇ ਕੋਈ ਮਕਾਨ ਮਾਲਕ ਆਪਣੇ ਕਿਰਾਏਦਾਰਾਂ ਦੀ ਪੁਲਿਸ ਵਿੱਚ ਵੈਰੀਫਿਕੇਸ਼ਨ ਨਹੀਂ ਕਰਾਉਂਦਾ ਤਾਂ ਉਸਦੇ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪ੍ਰਵਾਸੀਆਂ ਦੇ ਪੰਜਾਬ ਵਿੱਚ ਆਧਾਰ ਕਾਰਡ ਅਤੇ ਵੋਟਰ ਕਾਰਡ ਨਾ ਬਣਾਏ ਜਾਣ
ਉਹਨਾਂ ਕਿਹਾ ਕਿ ਪ੍ਰਵਾਸੀਆਂ ਦੇ ਪੰਜਾਬ ਵਿੱਚ ਆਧਾਰ ਕਾਰਡ ਅਤੇ ਵੋਟਰ ਕਾਰਡ ਨਾ ਬਣਾਏ ਜਾਣ। ਜੇਕਰ ਕਿਸੇ ਪ੍ਰਵਾਸੀ ਦੇ ਪਹਿਲਾਂ ਵੋਟਰ ਕਾਰਡ ਜਾਂ ਆਧਾਰ ਕਾਰਡ ਬਣੇ ਹੋਏ ਹਨ ਤਾਂ ਉਹਨਾਂ ਆਧਾਰ ਕਾਰਡ ਜਾਂ ਵੋਟਰ ਕਾਰਡ ਤੁਰੰਤ ਕੈਂਸਲ ਕੀਤੇ ਜਾਣ। ਉਹਨਾਂ ਕਿਹਾ ਕਿ ਕਿਸੇ ਵੀ ਪ੍ਰਵਾਸੀ ਨੂੰ ਪੰਜਾਬ ਵਿੱਚ ਰਹਿਣ ਲਈ ਜਗ੍ਹਾ ਜਾਂ ਖੇਤੀਬਾੜੀ ਲਈ ਜਮੀਨ ਲੈਣ ਲਈ ਤੇ ਪੂਰਨ ਪਾਬੰਦੀ ਲਗਾਈ ਜਾਵੇ। ਉਹਨਾਂ ਕਿਹਾ ਕਿ ਇਨ੍ਹਾਂ ਸਾਰੀਆਂ ਹਿਦਾਇਤਾਂ ਸਬੰਧੀ ਪ੍ਰਸ਼ਾਸਨ ਲਾਊਡ ਸਪੀਕਰ ਦੇ ਮਾਧਿਅਮ ਨਾਲ ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਮੁਨਾਦੀ ਕਰਵਾਈ ਜਾਵੇ ਤਾਂ ਜੋ ਪ੍ਰਵਾਸੀ ਇਸ ਅਨਾਉਂਸਮੈਂਟ ਨੂੰ ਸੁਣ ਕੇ ਆਪਣੀ ਵੈਰੀਫਿਕੇਸ਼ਨ ਥਾਣਿਆਂ ਵਿੱਚ ਕਰਵਾ ਸਕਣ। ਜੇਕਰ ਇਸ ਤੋਂ ਬਾਅਦ ਵੀ ਕੋਈ ਪ੍ਰਵਾਸੀ ਆਪਣੀ ਵੈਰੀਫਿਕੇਸ਼ਨ ਨਹੀਂ ਕਰਵਾਉਂਦਾ ਤਾਂ ਉਸਦੀ ਪਹਿਚਾਣ ਕਰਕੇ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਹਨਾਂ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਕਿ ਜੇਕਰ ਪ੍ਰਸ਼ਾਸਨ ਵੱਲੋਂ ਉਪਰੋਕਤ ਮੰਗਾਂ ਦੇ ਗੌਰ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਅਗਲਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਨਿਰੋਲ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਸ਼ੇਰਗੜ੍ਹ ਸੀਨੀਅਰ ਜ਼ਿਲਾ ਮੀਤ ਪ੍ਰਧਾਨ, ਰਵੀ, ਮਨੀ, ਸਾਬੀ ਸੁੰਦਰ ਨਗਰ, ਸ਼ਮੀ ਪੁਰਹੀਰਾ, ਬਿੱਟੂ ਸ਼ੇਰਗੜ੍ਹ, ਰਾਮ ਮੂਰਤੀ ਸ਼ੇਰਪੁਰ ਗਲਿੰਡ, ਬੰਟੀ ਅਤੇ ਸਤੀਸ਼ ਹਰਿਆਣਾ, ਬੰਟੀ ਸਰੋਆ ਪ੍ਰਧਾਨ ਹਲਕਾ ਹਰਿਆਣਾ ਭੁੰਗਾ ਸਤੀਸ਼ ਕੁਮਾਰ, ਰਾਜੇਸ਼ ਕੁਮਾਰ ਅਤੇ ਅਮਨਦੀਪ, ਭਿੰਦਾ ਸੀਣਾ, ਰਾਕੇਸ਼ ਕੁਮਾਰ ਬਿਹਾਲਾ, ਵਿੱਕੀ ਪੁਰਹੀਰਾ ਆਦਿ ਹਾਜ਼ਰ ਸਨ।