ਬੇਗਮਪੁਰਾ ਟਾਈਗਰ ਫੋਰਸ ਦੇ ਐਗਜੈਕਟਿਵ ਮੈਂਬਰਾਂ ਦੀ ਹੋਈ ਚੋਣ

ਬੇਗਮਪੁਰਾ ਟਾਈਗਰ ਫੋਰਸ

ਪੰਜਾਬ ਸਰਕਾਰ ਹੜ੍ਹ ਪੀੜਤਾਂ ਦੇ ਢਹਿ ਢੇਰੀ ਹੋਏ ਘਰਾਂ ਨੂੰ ਜਲਦੀ ਤੋਂ ਜਲਦੀ ਬਣਵਾ ਕੇ ਦੇਵੇ : ਧਰਮਪਾਲ, ਕ੍ਰਿਸ਼ਨ, ਜੱਖੂ, ਹੈਪੀ

ਹੁਸ਼ਿਆਰਪੁਰ, 22 ਸਤੰਬਰ (ਤਰਸੇਮ ਦੀਵਾਨਾ)- ਬੇਗਮਪੁਰਾ ਟਾਈਗਰ ਫੋਰਸ ਦੀ ਇੱਕ ਮੀਟਿੰਗ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਦੀ ਪ੍ਰਧਾਨਗੀ ਹੇਠ ਫੋਰਸ ਦੇ ਮੁੱਖ ਦਫਤਰ ਭਗਤ ਨਗਰ ਨੇੜੇ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਹੋਈ ! ਮੀਟਿੰਗ ਵਿੱਚ ਪਹਿਲਾਂ ਬੀਤੇ ਦਿਨੀ ਹੋਏ ਪੰਜ ਸਾਲਾਂ ਹਰਵੀਰ ਦੇ ਕਤਲ ਸਬੰਧੀ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਫੋਰਸ ਦੇ ਅਹੁਦੇਦਾਰਾਂ ਵੱਲੋਂ ਪੰਜਾਬ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਗਿਆ ਕਿ ਹਰਵੀਰ ਦੇ ਕਾਤਲ ਨੂੰ ਜਲਦੀ ਤੋਂ ਜਲਦੀ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੇ ਜ਼ੁਰਮਾਂ ਤੋਂ ਬਚਿਆ ਜਾ ਸਕੇ। ਮੀਟਿੰਗ ਵਿੱਚ ਬੇਗਮਪੁਰਾ ਟਾਈਗਰ ਫੋਰਸ ਦੇ ਐਗਜੈਕਟਿਵ ਮੈਂਬਰਾਂ ਦੀ ਚੋਣ ਕੀਤੀ ਗਈ ਜਿਸਦੇ ਵਿੱਚ ਕ੍ਰਮਵਾਰ ਤਰਸੇਮ ਦੀਵਾਨਾ, ਕ੍ਰਿਸ਼ਨ ਲਾਲ ਬਲੀਏਵਾਲ , ਧਰਮਪਾਲ ਸਾਹਨੇਵਾਲ , ਬੀਰਪਾਲ ਠਰੋਲੀ, ਡਾਕਟਰ ਸੁਰਿੰਦਰ ਜੱਖੂ, ਕਸ਼ਮੀਰ ਚੱਕੀ ਪਿੰਡ ਵਾਲਾ, ਹੈਪੀ ਫਤਿਹਗੜ੍ਹ, ਸਤੀਸ਼ ਕੁਮਾਰ ਸ਼ੇਰਗੜ੍ਹ, ਬੰਟੀ ਸਰੋਆ, ਆਦਿ ਐਗਜੈਕਟਿਵ ਮੈਂਬਰ ਚੁਣੇ ਗਏ।

ਹੜ੍ਹਾਂ ਨਾਲ ਜਿਹੜੇ ਲੋਕਾਂ ਦੇ ਘਰ ਰੁੜ ਗਏ ਹਨ, ਸਰਕਾਰ ਉਹਨਾਂ ਨੂੰ ਜਲਦੀ ਤੋਂ ਜਲਦੀ ਘਰ ਬਣਾ ਕੇ ਦੇਵੇ

ਇਸ ਮੌਕੇ ਉਹਨਾਂ ਕਿਹਾ ਕਿ ਹੜ੍ਹਾਂ ਨਾਲ ਜਿਹੜੇ ਲੋਕਾਂ ਦੇ ਘਰ ਰੁੜ ਗਏ ਹਨ, ਸਰਕਾਰ ਉਹਨਾਂ ਨੂੰ ਜਲਦੀ ਤੋਂ ਜਲਦੀ ਘਰ ਬਣਾ ਕੇ ਦੇਵੇ ਅਤੇ ਮਾਲ ਡੰਗਰ ਦੇ ਹੋਏ ਨੁਕਸਾਨ ਦੀ ਜਲਦੀ ਭਰਪਾਈ ਵੀ ਕਰੇ। ਉਹਨਾਂ ਕਿਹਾ ਕਿ ਹੜ੍ਹਾ ਕਰਕੇ ਪਾਣੀ ਦੀ ਮਾਰ ਹੇਠ ਆਏ ਵੱਖ ਵੱਖ ਪਿੰਡਾਂ ਵਿੱਚ ਹੁਣ ਦੂਸ਼ਿਤ ਪਾਣੀ ਪੀਣ ਨਾਲ ਲੋਕਾਂ ਨੂੰ ਦਸਤ, ਚਮੜੀ ਦੇ ਰੋਗਾਂ ਸਮੇਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਬਣ ਗਿਆ ਹੈ ਲੋਕਾਂ ਨੂੰ ਦੂਸ਼ਿਤ ਪਾਣੀ ਪੀਣ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾਇਆ ਜਾਣਾ ਅਤਿ ਜ਼ਰੂਰੀ ਹੈ! ਉਹਨਾਂ ਕਿਹਾ ਕਿ ਇਹਨਾਂ ਦਿਨਾਂ ਵਿੱਚ ਬੇਸ਼ੱਕ ਕਈ ਪਿੰਡਾਂ ਵਿੱਚ ਹੁਣ ਪਾਣੀ ਦਾ ਪੱਧਰ ਕਾਫੀ ਹੱਦ ਤੱਕ ਘੱਟ ਗਿਆ ਹੈ। ਪਰ ਹੜ੍ਹਾ ਕਾਰਨ ਹਰ ਪਾਸੇ ਗੰਦਗੀ,ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਹੈ। ਉਹਨਾਂ ਕਿਹਾ ਕਿ ਦੂਸ਼ਿਤ ਪਾਣੀ ਪੀਣ ਦੇ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ! ਜੋ ਉਹਨਾਂ ਦੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੀਆਂ ਹਨ ।

ਉਹਨਾਂ ਕਿਹਾ ਕਿ ਡੇਂਗੂ, ਮਲੇਰੀਆ ਅਤੇ ਚਮੜੀ ਦੇ ਰੋਗ ਵੀ ਇਹਨਾਂ ਦਿਨਾਂ ਵਿੱਚ ਜਿਆਦਾ ਨੁਕਸਾਨ ਕਰ ਸਕਦੇ ਹਨ। ਉਹਨਾਂ ਕਿਹਾ ਕਿ ਕੀੜਿਆਂ ਦੇ ਕੱਟਣ ਨਾਲ ਵੀ ਲੋਕਾਂ ਦੀ ਸਿਹਤ ਵਿਗੜ ਸਕਦੀ ਹੈ। ਇਸ ਲਈ ਹੜ੍ਹ ਪੀੜਿਤ ਲੋਕਾਂ ਨੂੰ ਪੂਰੀ ਤਰਾ ਸਾਵਧਾਨ ਰਹਿਣ ਦੀ ਲੋੜ ਹੈ ! ਉਹਨਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੀਣ ਵਾਲੇ ਪਾਣੀ ਸ਼ੁੱਧਤਾ ਵੱਲ ਖਾਸ ਧਿਆਨ ਰੱਖਣ ਅਤੇ ਇਹ ਕੋਸ਼ਿਸ਼ ਕੀਤੀ ਜਾਵੇ ਕਿ ਬੋਤਲ ਵਿੱਚ ਬੰਦ ਸ਼ੁੱਧ ਪਾਣੀ ਹੀ ਪੀਤਾ ਜਾਵੇ ਅਤੇ ਜੇਕਰ ਘਰ ਦੇ ਸਮਰਸੀਬਲ ਜਾਂ ਨਲਕੇ ਦਾ ਪਾਣੀ ਪੀਣਾ ਹੈ ਤਾਂ ਉਸ ਨੂੰ ਪਹਿਲਾ ਉਬਾਲਿਆ ਜਾਵੇ ਅਤੇ ਫੇਰ ਪੀਤਾ ਜਾਵੇ । ਉਹਨਾਂ ਕਿਹਾ ਕਿ ਕਿਸੇ ਵੀ ਤਰੀਕੇ ਦੇ ਨਾਲ ਪਾਣੀ ਜਾਂ ਮਿੱਟੀ ਦੇ ਸੰਪਰਕ ਵਿੱਚ ਆਈ ਕਿਸੇ ਵੀ ਚੀਜ਼ ਦਾ ਸੇਵਨ ਨਾ ਕੀਤਾ ਜਾਵੇ ਤਾਂ ਬਹੁਤ ਚੰਗਾ ਹੋਵੇਗਾ । ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਚਮੜੀ ਦੇ ਰੋਗਾਂ ਤੋਂ ਬਚਾ ਲਈ ਇਹਨਾਂ ਦਿਨਾਂ ਵਿੱਚ ਪੂਰੀ ਤਰ੍ਹਾਂ ਸੁੱਕੇ ਅਤੇ ਸਾਫ ਸੁਥਰੇ ਕੱਪੜੇ ਹੀ ਪਾਏ ਜਾਣ।

By admin

Related Post