Breaking
Sat. Apr 4th, 2026

ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਜਲੰਧਰ ਰੇਲਵੇ ਸਟੇਸ਼ਨ ਤੋਂ ਅੱਜ ਸ਼ਾਮ 3 ਬਜੇ ਹਰਿਦੁਆਰ ਲਈ ਸੰਤਾਂ ਮਹਾਂਪੁਰਸ਼ਾਂ ਦੀ ਹਜੂਰੀ ਵਿੱਚ ਰਵਾਨਾ ਹੋਈ

ਦਮੜੀ ਸ਼ੋਭਾ ਯਾਤਰਾ

ਹੁਸ਼ਿਆਰਪੁਰ / ਰੇਲਵੇ ਸ਼ਟੇਸ਼ਨ ਜਲੰਧਰ , 3 ਅਪ੍ਰੈਲ ( ਤਰਸੇਮ ਦੀਵਾਨਾ ) – ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਦੀ ਅਗਵਾਈ ਹੇਠ ਸਤਿਗੁਰੂ ਰਵਿਦਾਸ ਮਹਾਰਾਜ ਅਤੇ ਸਮਾਜ ਦੇ ਮਹਾਨ ਰਹਿਬਰਾਂ ਦੀ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਸ਼ੁਰੂ ਕੀਤੀ ਗਈ ਇਤਿਹਾਸਕ ਬੇਗਮਪੁਰਾ ‘ਦਮੜੀ ਸ਼ੋਭਾ ਯਾਤਰਾ‘ ਅੱਜ ਜਲੰਧਰ ਰੇਲਵੇ ਸਟੇਸ਼ਨ ਤੋਂ ਸੰਤਾਂ ਮਹਾਂਪੁਰਸ਼ਾਂ ਦੀ ਹਾਜ਼ਰੀ ਵਿੱਚ ਸ਼ਾਮ 3.30 ਵਜੇ ਬੈੰਡ ਬਾਜਿਆਂ ਅਤੇ ਢੋਲ ਦੀ ਥਾਪ ਅਤੇ ਫੁੱਲਾਂ ਦੀ ਵਰਖਾ ਵਿੱਚ ਅਰਦਾਸ ਕਰਨ ਉਪਰੰਤ ਸੰਤ ਨਿਰਮਲ ਦ‍ਾਸ ਜੀ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਅਤੇ ਸੰਤ ਇੰਦਰਦਾਸ ਜੀ ਸ਼ੇਖੇ ਜਨਰਲ ਸਕੱਤਰ,ਸੰਤ ਰਾਮ ਜੀ ਨਗਰ ,ਸੰਤ ਪ੍ਰਗਣ ਨਾਥ ਜੀ,ਸੰਤ ਵਿਨੇ ਮੂਨੀ ਜੀ,ਸੰਤ ਰਮੇਸ਼ ਦ‍ਾਸ ਜੀ, ਸੰਤ ਜਗੀਰ ਸਿੰਘ, ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ, ਅਤੇ ਭੈਣ ਸੰਤੋਸ਼ ਕੁਮਾਰੀ ਆਦਿ ਸੰਤ ਮਹ‍ਾਂਪੁਰਸ਼ਾਂ ਦੇ ਆਸ਼ੀਰਵਾਦ ਸਦਕਾਂ ਹਰੀ ਝੰਡੀ ਦੇਕੇ ਰਵਾਨਾ ਹੋਈ।

ਸ਼ਾਮ ਦੋ ਸ਼ਪੇਸ਼ਲ ਰੇਲਗੱਡੀਆਂ ਰਾਹੀੰ ਸੰਤਾਂ ਮਹਾਂਪੁਰਸ਼ਾਂ ਦੀ ਹਜੂਰੀ ਵਿੱਚ ਰਵਾਨਾ ਹੋ ਕੇ ਬੇਗਮਪੁਰ‍ਾ ਨਿਰਮਲਾ ਛਾਉਣੀ ਹਰਿਦੁਆਰ ਵਿਖੇ ਪਹੂੰਚੇਗੀ

ਇਸ ਮੌਕੇ ਸੰਤ ਨਿਰਮਲ ਦ‍ਾਸ ਜੀ ਗੱਦੀ ਨਸ਼ੀਨ ਡੇਰਾ ਸੰਤ ਬਾਬਾ ਪ੍ਰੀਤਮ ਦ‍ਾਸ ਬਾਬੇ ਜੌੜੇ ਪਿੰਡ ਰਾਏਪੁਰ ਰਸੂਲਪੁਰ ਅਤੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਨੇ ਦੱਸਿਆ ਕਿ ਸੰਤ ਸਰਵਣ ਦਾਸ ਜੀ ਬੋਹਣ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ,ਸਕੱਤਰ ਸੰਤ ਇੰਦਰਦਾਸ ਜੀ ਸ਼ੇਖੇ, ਸੰਤ ਪਰਮਜੀਤ ਦਾਸ ਨਗਰ ਖਜਾਨਚੀ,ਸੰਤ ਮੇਲਾ ਰਾਮ ਜੀ, ਆਦਿ ਧਰਮ ਸਾਧੂ ਸਮਾਜ ਦੇ ਰਾਸ਼ਟਰੀ ਪ੍ਰਧਾਨ ਸੰਤ ਸਰਵਣ ਦਾਸ ਸਲੇਮਟਾਵਰੀ ਅਤੇ ਸੀਨੀਅਰ. ਮੀਤ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ, ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ਼ ਤੇ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਦੀ ਪ੍ਰਧਾਨ ,ਬੀਬੀ ਕੁਲਦੀਪ ਕੋਰ ਮਹਿਨਾਂ,ਸੰਤ ਬਾਬਾ ਜਗੀਰ ਸਿੰਘ ,ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ,ਸੰਤ ਸੰਤੋਖ ਦਾਸ,ਸੰਤ ਕ੍ਰਿਪਾਲ ਦਾਸ ਭਾਰਟਾ,ਸੰਤ ਮਨਜੀਤ ਦਾਸ,ਸੰਤ ਕੁਲਦੀਪ ਦਾਸ, ਸੰਤ ਰਮੇਸ਼ ਦ‍ਾਸ ਸ਼ੇਰਪੁਰ ਢੱਕੋੰ, ਸੰਤ ਜਸਵੰਤ ਦਾਸ , ਸੰਤ ਪ੍ਰਮੇਸ਼ਰੀ ਦ‍ਾਸ ਸ਼ੇਖੇ, ਸੰਤ ਵਿਨੇ ਮੁਨੀ ਜੀ, ਸ‍ਾਂਈ ਮਧੂ ਜੀ, ਸੰਤ ਵੇਦੀ ਰਾਮ ਸਾੰਈ ਕੁਲਦੀਪ ਪਾਸੀ, ਸਾਂਈ ਪ੍ਰਦੀਪ ਸਹੋਤਾ ,ਬਾਬਾ ਸੋਮਨਾਥ ਸਿੱਧੂ ਜੀ, ਪ੍ਰੋਫੈਸਰ ਸੁਖਵਿੰਦਰ ਸਾਗਰ, ਰਾਣਾ ਰੰਧਾਵਾ, ਸਤਨਾਮ ਸਿੰਘ ਬਿੱਟਾ, ਡਾਇਰੈਕਟਰ ਸਲਿੰਦਰਪਾਲ ਸਿੰਘ, ਸਾਬਕਾ ਐਸ ਐਸ ਪੀ ਰਜਿੰਦਰ ਸਿੰਘ ,ਕੋੌਂਸਲਰ ਰਵੀ ਕੁਮਾਰ, ਰਾਜ ਕੁਮਾਰ ਡੋਗਰ, ਮਹਿੰਦਰਪਾਲ ਸੰਤੋਖਪੁਰਾ, ਡਾ ਮਨਜੀਤ ਸਿੰਘ, ਜਸਵਿੰਦਰ ਬਲ, ਹਰਪ੍ਰੀਤ ਸਿੰਘ , ਆਦਿ ਸੰਤਾਂ ਮਹਾਂਪੁਰਸ਼ਾਂ ਦੀ ਹਾਜਰੀ ਵਿੱਚ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਅੱਜ ਜਲੰਧਰ ਰੇਲਵੇ ਸਟੇਸ਼ਨ ਤੋਂ ਅਰਦਾਸ ਉਪਰੰਤ ਸ਼ਾਮ ਦੋ ਸ਼ਪੇਸ਼ਲ ਰੇਲਗੱਡੀਆਂ ਰਾਹੀੰ ਸੰਤਾਂ ਮਹਾਂਪੁਰਸ਼ਾਂ ਦੀ ਹਜੂਰੀ ਵਿੱਚ ਰਵਾਨਾ ਹੋ ਕੇ ਬੇਗਮਪੁਰ‍ਾ ਨਿਰਮਲਾ ਛਾਉਣੀ ਹਰਿਦੁਆਰ ਵਿਖੇ ਪਹੂੰਚੇਗੀ ।

ਸੰਤ ਮਹਾਂਪੁਰਸ਼ ਅਤੇ ਸੰਗਤਾਂ ਭਗਵਾਨ ਰਵਿਦਾਸ ਆਸ਼ਰਮ ਬੇਗਮਪੁਰਾ ਨਿਰਮਲਾ ਛਾਉਣੀ ਹਰਿਦੁਆਰ ਵਿਖੇ ਪਹੁੰਚਣਗੀਆਂ

ਬਾਬਾ ਜੀ ਨੇ ਦੱਸਿਆ ਕਿ 4 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਾਰੀਆਂ ਸੰਗਤਾਂ ਸ਼ੋਭਾ ਯਾਤਰਾ ਦੇ ਰੁਪ ਵਿੱਚ ਬੇਗਮਪੁਰਾ ਨਿਰਮਲਾ ਛਾਉਣੀ ਤੋਂ ਹੁੰਦੀ ਹੋਈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸੁੰਦਰ ਪਾਲਕੀ ਸੰਤਾਂ ਮਹਾਂਪੁਰਸ਼ਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਹਰਿ ਕਿ ਪੌੜੀ ਗੰਗਾ ਵਿਖੇ ਇਸ਼ਨਾਨ ਕਰ ਗੁਰੂ ਮਹਾਰਾਜ ਜੀ ਦੀ ਆਰਤੀ ਕਰ ਬੈੰਡ ਬਾਜਿਆਂ ਅਤੇ ਢੋਲ ਅਤੇ ਨਗਾੜਿਆਂ ਦੀ ਥਾਪ ਵਿੱਚ ਸਮਾਗਮ ਦੇ ਪੰਡਾਲ ਵਿਖੇ ਪਹੁੰਚੇਗੀ। ਉਪਰੰਤ ਆਰਤੀ ਕਰਨ ਤੋਂ ਬਾਅਦ ਸ਼ਾਮ ਨੂੰ ਬੇਗਮਪੁਰਾ ਨਿਰਮਲਾ ਛਾਉਣੀ ਹਰਿਦੁਆਰ ਵਿਖੇ ਗੁਰੂ ਮਹਾਰਾਜ ਜੀ ਦਾ ਕੀਰਤਨ ਕਰਦੀਆਂ ਹੋਇਆਂ ਸੰਤ ਮਹਾਂਪੁਰਸ਼ ਅਤੇ ਸੰਗਤਾਂ ਭਗਵਾਨ ਰਵਿਦਾਸ ਆਸ਼ਰਮ ਬੇਗਮਪੁਰਾ ਨਿਰਮਲਾ ਛਾਉਣੀ ਹਰਿਦੁਆਰ ਵਿਖੇ ਪਹੁੰਚਣਗੀਆਂ।

5 ਅਪ੍ਰੈਲ ਦਿਨ ਐਤਵਾਰ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਖੁਲ੍ਹੇ ਪੰਡਾਲ ਵਿੱਚ ਮਨਾਇਆ ਜਾਵੇਗਾ। ਉਪਰੰਤ ਸੰਤ ਮਹਾਂਪੁਰਸ਼ਾਂ ਅਤੇ ਕੀਰਤਨ ਜੱਥੇ ਅਤੇ ਕਥਾਵਾਚਕ ਆਪਣੀਆਂ ਹਾਜਰੀਆਂ ਭਰਣਗੇ। ਉੱਥੇ ਸੰਗਤਾਂ ਦੀ ਸਿਹਤਯਾਬੀ ਲਈ ਮੁਫਤ ਮੇੈਡੀਕਲ ਦੀ ਸੁਵਿਧਾ ਡਾ. ਮਨਜੀਤ ਸਿੰਘ ਅਤੇ ਉਨ੍ਹਾਂ ਦੀ ਪੁਰੀ ਟੀਮ ਪ੍ਰਦਾਨ ਕਰਨਗੇ ਅਤੇ ਗੁਰੂ ਕਾ ਲੰਗਰ ਵੀ ਸੰਗਤਾਂ ਵਲੋਂ ਅਤੁੱਟ ਵਰਤਾਇਆ ਜਾਵੇਗਾ।

By admin

Related Post