ਹੁਸ਼ਿਆਰਪੁਰ 24 ਅਪ੍ਰੈਲ ( ਤਰਸੇਮ ਦੀਵਾਨਾ ) ਬਜਰੰਗ ਦਲ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਜਤਿੰਦਰ ਕੁਮਾਰ ਚੱਗਰਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਲਕਾ ਚੱਬੇਵਾਲ ਅੱਡਾ, ਮੇਨ ਚੌਂਕ ਵਿੱਚ ਪਾਕਿਸਤਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੁਵਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਮਨ ਰਾਜਪੂਤ ਨੇ ਬੋਲਦਿਆਂ ਹੋਇਆਂ ਕਿਹਾ ਕਿ ਪਾਕਿਸਤਾਨ ਵਲੋਂ ਪਹਿਲਗਾਮ ਵਿੱਚ ਹਮਲਾ ਬਹੁਤ ਹੀ ਕਾਇਰਾਨਾ ਹਰਕ ਤ ਹੈ। ਪਾਕਿਸਤਾਨ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦਾ ਹੈ। ਇਸ ਹਮਲੇ ਵਿੱਚ ਸ਼ਹੀਦ ਹੋਏ ਲੋਕਾਂ ਨੂੰ ਹਿੰਦੁਸਤਾਨ ਕਦੇ ਨਹੀਂ ਭੁੱਲੇਗਾ।
ਇਸ ਦਾ ਬਦਲਾ ਹਰ ਹਾਲ ਵਿੱਚ ਲਿਆ ਜਾਵੇਗਾ। ਇਤਿਹਾਸ ਗਵਾਹ ਹੈ ਕਿ ਭਾਰਤ ਨੇ ਪਾਕਿਸਤਾਨ `ਤੇ ਕਬਜ਼ਾ ਕਰ ਲਿਆ ਸੀ ਅਤੇ ਭੀਖ ਵਿੱਚ ਦਾਨ ਕੀਤਾ ਹੋਇਆ ਪਾਕਿਸਤਾਨ ਕਈ ਵਾਰ ਇਸ ਤਰ੍ਹਾਂ ਮੂੰਹ ਦੀ ਖਾ ਕੇ ਚੁੱਪ ਹੋਇਆ ਹੈ। ਇਸ ਮੌਕੇ `ਤੇ ਰਾਸ਼ਟਰੀ ਸਕੱਤਰ ਮਨਜੀਤ ਸਿੰਘ ਮਾਹਿਲਪੁਰੀ, ਕੋਆਰਡੀਨੇਟਰ ਪੰਜਾਬ ਜਸਵੀਰ ਸਿੰਘ ਮਿੰਟੂ, ਜ਼ਿਲ੍ਹਾ ਵਇਸ-ਪ੍ਰਧਾਨ ਦਵਿੰਦਰ ਸਿੰਘ, ਸੰਜੀਵ ਕੁਮਾਰ ਸੰਜੂ ਵਾਇਸ ਪ੍ਰਧਾਨ ਚੱਬੇਵਾਲ, ਬਚਿੱਤਰ, ਰਾਜਾ ਬਾਬਾ, ਰਾਜਵੀਰ, ਕੁਲਦੀਪ ਮੱਲ, ਅਰਸ਼ਾਨ, ਸੁਰਜੀਤ ਕੁਮਾਰ ਆਦਿ ਮੋਜੂਦ ਸਨ।