Breaking
Mon. Sep 22nd, 2025

ਪਿੰਡ ਕੱਕੋਂ ਵਿੱਚ ਸਰਪੰਚ ਅਨੀਤਾ ਰਾਣੀ ਦੀ ਅਗਵਾਈ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਮਨਾਇਆ ਗਿਆ

ਸਰਪੰਚ ਅਨੀਤਾ ਰਾਣੀ

ਹੁਸ਼ਿਆਰਪੁਰ 18 ਅਪ੍ਰੈਲ (ਤਰਸੇਮ ਦੀਵਾਨਾ)- ਪਿੰਡ ਕੱਕੋਂ ਵਿੱਚ ਸਰਪੰਚ ਅਨੀਤਾ ਰਾਣੀ ਦੀ ਅਗਵਾਈ ਹੇਠ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ 134ਵੀਂ ਜੰਮ ਦਿਨ ਨੂੰ ਸਮਰਪਿਤ ਇੱਕ ਭਾਵੁਕ ਅਤੇ ਪ੍ਰੇਰਣਾਦਾਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਿੰਡ ਦਾ ਮਾਹੌਲ ਸਤਿਕਾਰ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਸੀ।ਸਮਾਗਮ ਵਿੱਚ ਖ਼ਾਸ ਤੌਰ ‘ਤੇ ਪੰਚਾਇਤ ਮੈਂਬਰ ਕੁਲਵਿੰਦਰ ਕੁਮਾਰ, ਪ੍ਰੋ. ਹਰਵਿੰਦਰ ਸਿੰਘ, ਕਰਮ ਸਿੰਘ, ਸ਼੍ਰੀਮਤੀ ਰੰਜੂ, ਜੀਵਨ ਕੌਰ, ਪਰਮਜੀਤ ਕੌਰ ਅਤੇ ਵਿਜੈ ਬੱਢਣ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਸ਼੍ਰੀ ਗੁਰੂ ਰਵਿਦਾਸ ਨਿਸ਼ਕਾਮ ਸੇਵਾ ਸੋਸਾਇਟੀ ਕਕੋਂ ਦੇ ਪ੍ਰਧਾਨ ਰਕੇਸ਼ ਕੁਮਾਰ ਗੈਜੁ, ਮਨੋਹਰ ਲਾਲ ਹੈਪੀ, ਸੁਨੀਲ ਕੁਮਾਰ, ਵਿਵੇਕ ਠਾਕੁਰ, ਸੰਦੀਪ ਕੁਮਾਰ ਮੋਹਣਾ, ਰਾਜਨ ਕੁਮਾਰ, ਰਾਜ ਰਾਣੀ ਅਤੇ ਹੋਰ ਕਈ ਪਿੰਡ ਵਾਸੀ ਵੀ ਹਾਜ਼ਰ ਸਨ।

ਸਰਪੰਚ ਅਨੀਤਾ ਰਾਣੀ ਨੇ ਬਾਬਾ ਸਾਹਿਬ ਦੇ ਜੀਵਨ ਤੇ ਉਨ੍ਹਾਂ ਦੇ ਸੰਘਰਸ਼ਾਂ ਨੂੰ ਯਾਦ ਕਰਦਿਆਂ ਲੋਕਾਂ ਨੂੰ ਉਨ੍ਹਾਂ ਦੇ ਦੱਸੇ ਰਾਹ ‘ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਸਮਾਨਤਾ, ਸਿੱਖਿਆ ਅਤੇ ਇਨਸਾਫ਼ ਲਈ ਜੋ ਲੰਬਾ ਸੰਘਰਸ਼ ਕੀਤਾ, ਉਹ ਅੱਜ ਵੀ ਸਾਡੇ ਲਈ ਰਾਹਦਰਸ਼ਨ ਹੈ।ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ “ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ” ਦੇ ਨਾਅਰੇ ਨੂੰ ਆਪਣਾ ਕੇ ਸਮਾਜ ਨੂੰ ਇਕਜੁੱਟ ਕਰ ਕੇ ਤਰੱਕੀ ਵੱਲ ਲੈ ਜਾਣ।ਸਮਾਗਮ ਵਿੱਚ ਹੋਰ ਵਿਅਕਤੀਆਂ ਨੇ ਬਾਬਾ ਸਾਹਿਬ ਦੇ ਸੰਵਿਧਾਨ ਨਿਰਮਾਣ ਵਿੱਚ ਯੋਗਦਾਨ, ਸਮਾਜਿਕ ਨਿਆਂ ਅਤੇ ਸਿੱਖਿਆ ਖੇਤਰ ਵਿੱਚ ਕੀਤੇ ਉਨ੍ਹਾਂ ਦੇ ਉਪਕਰਮਾਂ ‘ਤੇ ਚਾਨਣ ਪਾਇਆ ਅਤੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ।ਸਮਾਗਮ ਦਾ ਸਮਾਪਨ ਬਾਬਾ ਸਾਹਿਬ ਦੀ ਪ੍ਰਤਿਮਾ ਅੱਗੇ ਸਮੂਹਕ ਰੂਪ ਵਿੱਚ ਪੁਸ਼ਪ ਅਰਪਣ ਕਰਕੇ ਕੀਤਾ ਗਿਆ।

By admin

Related Post