Breaking
Mon. Dec 1st, 2025

ਪਹਿਲਗਾਮ ਵਿੱਚ ਨਿਹੱਥੇ ਲੋਕਾਂ ਤੇ ਅੱਤਵਾਦੀਆਂ ਵਲੋਂ ਕੀਤਾ ਹਮਲਾ ਇੱਕ ਕਾਇਰਤਾ ਦੀ ਨਿਸ਼ਾਨੀ ਹੈ : ਵਿਸ਼ਵਨਾਥ ਬੰਟੀ

ਪਹਿਲਗਾਮ

ਹੁਸ਼ਿਆਰਪੁਰ 29 ਅਪ੍ਰੈਲ (ਤਰਸੇਮ ਦੀਵਾਨਾ) ਜੰਮੂ ਕਸ਼ਮੀਰ ਦੇ ਪਹਿਲਗਾਮ ਹਮਲੇ ਚ ਮਾਰੇ ਗਏ ਨਿਹੱਥੇ ਅਤੇ ਬੇਗੁਨਾਹ ਸੈਲਾਨੀਆ ਪ੍ਰਤੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਗਊਸ਼ਾਲਾ ਦੇ ਪ੍ਰਧਾਨ ਅਤੇ ਉੱਗੇ ਕਾਂਗਰਸੀ ਆਗੂ ਵਿਸ਼ਵਨਾਥ ਬੰਟੀ ਨੇ ਕੁਝ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ਉਹਨਾਂ ਕਿਹਾ ਕਿ ਇਹ ਉਹ ਨਫਰਤ ਨਾਲ ਭਰੇ ਲੋਕਾਂ ਨੇ ਕਾਰਾ ਕੀਤਾ ਹੈ,ਜਿਨਾਂ ਦਾ ਕੋਈ ਵੀ ਦੀਨ ਧਰਮ ਨਹੀਂ ਹੈ। ਉਹਨਾਂ ਕਿਹਾ ਕਿ ਹਿੰਸਾ ਦਾ ਇਹ ਮਨੁੱਖਤਾ ਅਤੇ ਸ਼ਾਂਤੀ ਤੇ ਹਮਲਾ ਹੈ । ਉਹਨਾਂ ਅੱਗੇ ਕਿਹਾ ਕਿ ਇਹ ਹਮਲਾ ਇੱਕ ਕਾਇਰਤਾ ਦੀ ਨਿਸ਼ਾਨੀ ਹੈ ਜੋ ਮਨੁੱਖਤਾ ਨੂੰ ਸ਼ਰਮਸਾਰ ਕਰਦੀ ਹੈ ਉਹਨਾਂ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਭਾਰਤ ਦੀਆਂ ਸਾਰੀਆਂ ਖੁਫੀਆ ਏਜੰਸੀਆਂ ਇੱਥੇ ਫੇਲ ਸਾਬਤ ਹੋਈਆਂ ਹਨ।

ਉਹਨਾਂ ਕਿਹਾ ਕਿ ਪਹਿਲਗਾਮ ਦੀ ਘਟਨਾ ਜਿੱਥੇ ਸਮੁੱਚੀ ਮਨੁੱਖਤਾ ਨੂੰ ਸ਼ਰਮਸਾਰ ਕਰਦੀ ਹੈ ਉੱਥੇ ਹੀ ਕੇਂਦਰ ਸਰਕਾਰ ਦੀ ਨਲਾਇਕੀ ਜੱਗ ਜਾਹਰ ਕਰਦੀ ਹੈ।ਉਹਨਾਂ ਕਿਹਾ ਕਿ ਇੰਨਾ ਵੱਡਾ ਕਾਂਡ ਹੋ ਗਿਆ ਹੋਵੇ ਤੇ ਏਜੰਸੀਆਂ ਨੂੰ ਕੰਨੋ ਕੰਨ ਖਬਰ ਨਾ ਹੋਵੇ ਬੜੇ ਦੁੱਖ ਦੀ ਗੱਲ ਹੈ । ਉਹਨਾਂ ਕਿਹਾ ਕਿ ਇਹ ਅੱਤਵਾਦੀ ਹਮਲਾ ਭਾਰਤ ਦੀਆਂ ਸਭ ਏਜੰਸੀਆਂ ਉੱਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ ਉਹਨਾਂ ਕਿਹਾ ਕਿ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਅਤੇ ਸਰਕਾਰਾ ਦਾ ਧਿਆਨ ਮੰਗਦਾ ਹੈ । ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸੇ ਹੀ ਸੂਬੇ ਵਿੱਚ ਸੈਂਕੜੇ ਫੌਜੀਆਂ ਦੀਆਂ ਜਾਨਾਂ ਗਈਆਂ ਸਨ ਪਰ ਉਸ ਵੇਲੇ ਵੀ ਕੇਂਦਰ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਸੀ ਚੁੱਕਿਆ।

By admin

Related Post