Breaking
Sat. Jul 25th, 2026

ਢਿੱਲੋਂ ਫ਼ਾਰਮ ਪੰਡੋਰੀ ਖਜ਼ੂਰ ਵਿਖੇ 2 ਅਗਸਤ ਨੂੰ ਹੋਣ ਜਾ ਰਹੇ ਬੇਗਮਪੁਰਾ ਖ਼ਾਲਸਾ ਲਹਿਰ ਵਿੱਚ ਸੰਗਤਾਂ ਨੂੰ ਹੁੰਮ ਹੁੰਮਾ ਕੇ ਪੁੱਜਣ ਦੀ ਅਪੀਲ : ਡਾਕਟਰ ਜੱਖੂ

ਬੇਗਮਪੁਰਾ ਖ਼ਾਲਸਾ ਲਹਿਰ

ਹੁਸ਼ਿਆਰਪੁਰ, 25 ਜੁਲਾਈ (ਤਰਸੇਮ ਦੀਵਾਨਾ ) ਉੜਮੁੜ ਟਾਂਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕੇ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਸੰਦੀਪ ਸਿੰਘ ਖ਼ਾਲਸਾ ਮੈਂਬਰ ਪੀ ਏ ਸੀ ਅਤੇ ਹਲਕਾ ਇੰਚਾਰਜ ਉੜਮੁੜ ਟਾਂਡਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਉਚੇਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦੋਆਬਾ ਇੰਚਾਰਜ ਡਾਕਟਰ ਹਰਜਿੰਦਰ ਸਿੰਘ ਜੱਖੂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਹਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 2 ਅਗਸਤ ਨੂੰ ਹੋਣ ਵਾਲੇ ਬੇਗਮਪੁਰਾ ਖ਼ਾਲਸਾ ਲਹਿਰ ਦੇ ਇਕੱਠ ਵਿੱਚ ਵੱਧ ਚੜ੍ਹ ਕੇ ਪੁੱਜਣ ਤਾਂ ਜੋ ਸਿੱਖ ਧਰਮ ਅਤੇ ਐਸਸੀ ਭਾਈਚਾਰੇ ਦੀ ਆਪਸੀ ਸਾਂਝ ਗੂੜ੍ਹੀ ਕਰਕੇ ਪੰਜਾਬ ਦੀ ਧਰਤੀ ਤੇ ਇਮਾਨਦਾਰੀ ਅਤੇ ਸੱਚ ਦੇ ਰਾਜ ਨੂੰ ਕਾਇਮ ਕੀਤਾ ਜਾ ਸਕੇ।

ਇਸ ਦੌਰਾਨ ਮੀਟਿੰਗ ਨੂੰ ਸੰਦੀਪ ਸਿੰਘ ਖ਼ਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਅਗਸਤ ਨੂੰ ਢਿੱਲੋਂ ਫ਼ਾਰਮ ਪੰਡੋਰੀ ਖਜ਼ੂਰ ਵਿਖੇ ਬੇਗਮਪੁਰਾ ਖ਼ਾਲਸਾ ਲਹਿਰ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਸ਼ਿਰਕਤ ਕਰਨਗੇ ਅਤੇ ਸੰਬੋਧਨ ਕਰਨਗੇ। ਇਸ ਲਈ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਵੱਡੇ ਕਾਫਲੇ ਸਮੇਤ ਬੇਗਮਪੁਰਾ ਖ਼ਾਲਸਾ ਲਹਿਰ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ ਜਿਨ੍ਹਾਂ ਵਿੱਚ ਬਾਬਾ ਅਮਰਦੀਪ ਸਿੰਘ ਖੋਖਰ,ਅਵਤਾਰ ਸਿੰਘ ਝਿੰਗੜ, ਗੁਰਨਾਮ ਸਿੰਘ ਫੱਤਣਚੱਕ, ਰਣਧੀਰ ਸਿੰਘ ਜਹੂਰਾ, ਗੁਰਦੇਵ ਸਿੰਘ ਮੁੰਨਣ, ਗੁਰਨਾਮ ਸਿੰਘ ਪੁੱਲ ਪੁਖਤਾ, ਸਵਿੰਦਰ ਸਿੰਘ ਘੋੜੇਵਾਹਾ,ਕੁਲਵਿੰਦਰ ਸਿੰਘ ਕਮਾਲਪੁਰ, ਆਕਾਸ਼ ਮੱਲੀਆਂ,ਜਸਦੀਪ ਸਿੰਘ ਕੁਰੇਸ਼ੀਆਂ, ਕੁਲਵੰਤ ਸਿੰਘ ਜਾਜਾ ਆਦਿ ਹਾਜ਼ਰ ਸਨ।

By admin

Related Post