Breaking
Fri. Mar 13th, 2026

ਸ਼ਿਕਾਰੀ ਤੇ ਗੱਦਾਰ ਗੀਤ ਦੀ ਸਫਲਤਾ ਤੋਂ ਬਾਦ ਜਲਦੀ ਨਵੇਂ ਗੀਤ ਨਾਲ਼ ਹਾਜ਼ਰੀ ਭਰੇਗਾ ਗਾਇਕ ਗੋਨੀ ਢੀਂਡਸਾ

ਹਰਵਿੰਦਰ ਸਿੰਘ

ਹਰਵਿੰਦਰ ਸਿੰਘ ਆਕਾ ਗੋਨੀ ਢੀਂਡਸਾ ਪਿੰਡ ਚਾਉਂਦਾ ਜ਼ਿਲ੍ਹਾ ਸੰਗਰੂਰ ਦਾ ਜੰਮ ਪਲ਼ 2022 ਤੋਂ ਯੂ.ਕੇ. ਵਿੱਚ ਰਹਿ ਰਿਹਾ ਹੈ। ਬਚਪਨ ਵਿੱਚ ਗਾਇਕੀ ਦੇ ਸ਼ੋਂਕ ਕਰਨ ਮੋਹਾਲੀ ਚੰਡੀਗੜ੍ਹ ਦੇ ਕਈ ਸਟੂਡੀਓ ਵਿੱਚ ਮਿਊਜ਼ਿਕ ਉਸਤਾਦਾਂ ਤੋਂ ਸਿੱਖਿਆ ਹਾਸਿਲ ਕੀਤੀ। 2019 ਵਿੱਚ “ਰੱਬ ਦੀ ਰਜ਼ਾ” ਗੀਤ ਨਾਲ਼ ਪੰਜਾਬੀ ਗਾਇਕੀ ਦੀ ਪਾਰੀ ਸ਼ੁਰੂ ਕਰਕੇ ਅੱਜ ਤੱਕ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ। ਪਹਿਲਾਂ ਸਿੰਗਲ ਟਰੈਕ “ਰੱਬ ਦੀ ਰਜਾ” ਰਾਹੀਂ ਸ਼ੁਰੂਆਤ ਵਿੱਚ ਹੀ ਉਸਨੇ ਆਪਣੀ ਗਾਇਕੀ ਦਾ ਘੇਰਾ ਵਿਸ਼ਾਲ ਕੀਤਾ। 2020 ਵਿੱਚ ਦੂਜਾ ਗੀਤ “ਬੈਕ ਬਾਈਟਰਸ ਬੈਕ ਬਾਈਟਰਸ” ਗੀਤਕਾਰ ਜਤਿੰਦਰ ਚਾਉਂਦਾ ਮਿਊਜ਼ਿਕ ਖੰਨੇ ਵਾਲੇ ਨਾਲ ਫਿਰ ਮਾਰਕੀਟ ਵਿੱਚ ਉਤਾਰਿਆ ਅਤੇ ਤੀਜਾ ਗੀਤ “ਸ਼ਿਕਾਰੀ” 2021 ਵਿੱਚ ਰਿਲੀਜ਼ ਹੋਣ ਨਾਲ ਅੰਤਰਰਾਸ਼ਟੀ ਪੱਧਰ ਤੇ ਉਸਦੀ ਪਹਿਚਾਣ ਵਧੀ।

ਉਸ ਗੀਤ ਨਾਲ ਉਸ ਦੀ ਚੰਗੀ ਪਛਾਣ ਬਣੀ। ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲਿਆ ਤੇ ਨਾਲ ਹੀ ਤੀਸਰਾ ਗੀਤ “ਸ਼ਿਕਾਰੀ” ਮਿਊਜ਼ਿਕ ਵਿਜੈ ਸਿੰਘ ਫੋਕ ਟੇਪ ਸਟੂਡੀਓ ਵੱਲੋਂ ਸ਼ਿੰਗਾਰਿਆ ਗਿਆ। ਜਿਸ ਨਾਲ ਉਸ ਨੂੰ ਸਰੋਤਿਆਂ ਵੱਲੋਂ ਅੱਗੇ ਨਾਲੋਂ ਵੀ ਜਿਆਦਾ ਪਿਆਰ ਮਿਲਿਆ। ਫਿਰ 2022 ਵਿੱਚ ਮਾਸਟਰ ਐਮਬੀਏ ਬਿਜਨਸ ਮੈਨੇਜਮੈਂਟ ਲਈ ਯੂ.ਕੇ. ਚਲਾ ਗਿਆ। ਉੱਥੇ ਵੀ ਪੜਾਈ ਦੇ ਨਾਲ ਨਾਲ ਗਾਇਕੀ ਵਿੱਚ ਸਟੇਜ ਪ੍ਰੋਗਰਾਮਾਂ ਅਤੇ ਨਵੇਂ ਗੀਤ ਬਨਾਉਣ ਵਿੱਚ ਵੀ ਸਰਗਰਮ ਰਿਹਾ।

ਉੱਥੇ ਉਸ ਨੇ K2 ਰਿਕਾਰਡ ਵਿੱਚ ਵੀ ਗੀਤ ਰਿਕਾਰਡ ਕਰਵਾਏ ਜੋ ਆਉਣ ਵਾਲੇ ਦਿਨਾਂ ਵਿੱਚ ਉਸ ਨੂੰ ਸਟਾਰ ਗਾਇਕ ਬਣਾਉਣਗੇ। ਮਰਤੇ ਫਾਇਰ, ਜਾਦੂਗਰਨੀ, ਬਾਰਡਰ, ਗੱਦਾਰ ਗੀਤ K2 ਰਿਕਾਰਡ ਵਿੱਚ ਮਾਰਕੀਟ ਵਿੱਚ ਹਿੱਟ ਰਹੇ ਹਨ। ਆਉਣ ਵਾਲੇ ਗੀਤਾਂ ਦੀ ਵੀ K2 ਰਿਕਾਰਡ ਵਲੋਂ ਵੀਡਿਓ ਸ਼ੂਟਿੰਗ ਕੰਪਲੀਟ ਹੋਣ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਰਿਲੀਜ਼ ਕੀਤਾ ਜਾਵੇਗਾ। ਉਮੀਦ ਹੈ ਬਹੁਤ ਜਲਦ ਆਉਣ ਵਾਲੇ ਸਾਰੇ ਗੀਤਾਂ ਨੂੰ ਸਰੋਤੇ ਭਰਵਾਂ ਹੁੰਗਾਰਾ ਦੇਣਗੇ।

By admin

Related Post