Breaking
Mon. Dec 1st, 2025

ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਜਾਮਾ ਮਸਜਿਦ ਹੁਸ਼ਿਆਰਪੁਰ ਦੇ ਬਾਹਰ ਅੱਤਵਾਦ ਦਾ ਪੁਤਲਾ ਫੁਕਿਆ ਗਿਆ

ਜਾਮਾ ਮਸਜਿਦ

ਪਾਕਿਸਤਾਨੀ ਅੱਤਵਾਦੀਆਂ ਵਲੋਂ ਮੁਸਲਮਾਨ ਅਤੇ ਹਿੰਦੂਆਂ ਵਿੱਚ ਨਫਰਤ ਫੈਲਾਉਣ ਦੀ ਇਹ ਕੋਝੀ ਸਾਜਿਸ਼ ਕੀਤੀ ਗਈ ਹੈ : ਡਾ.ਮੁਹੰਮਦ ਜਮੀਲ ਬਾਲੀ

ਹੁਸ਼ਿਆਰਪੁਰ 25 ਅਪ੍ਰੈਲ ( ਤਰਸੇਮ ਦੀਵਾਨਾ ) ਇੰਤਜਾਮੀਆ ਜਾਮਾ ਮਸਜਿਦ ਈਦਗਾਹ ਕਮੇਟੀ ਦੇ ਪ੍ਰਧਾਨ ਖੁਰਸ਼ੀਦ ਅਹਿਮਦ ਦੀ ਪ੍ਰਧਾਨਗੀ ਵਿੱਚ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਜਾਮਾ ਮਸਜਿਦ ਦੇ ਬਾਹਰ ਅੱਤਵਾਦ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਤੇ ਕਮੇਟੀ ਦੇ ਉਪ-ਸਕੱਤਰ ਡਾ.ਮੁਹੰਮਦ ਜਮੀਲ ਬਾਲੀ ਨੇ ਆਤੰਕਵਾਦੀ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਇਸ ਹਮਲੇ ਵਿੱਚ ਮਾਰੇ ਗਏ ਲੋਕਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਧਰਮ ਪੁੱਛ ਕੇ ਬੇਕਸੂਰ ਲੋਕਾਂ ਨੂੰ ਮਾਰਨਾ ਬੁਜਦਿਲੀ ਦਾ ਕਾਰਜ ਹੈ।

ਇਸਲਾਮ ਵਿੱਚ ਕਿਸੀ ਵੀ ਬੇਕਸੂਰ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ਹੈ। ਇਸ ਦੇਸ਼ ਵਿੱਚ ਮੁਸਲਮਾਨਾਂ ਅਤੇ ਹਿੰਦੂਆਂ ਵਿੱਚ ਨਫਰਤ ਫੈਲਾਉਣ ਦੀ ਨਾ ਸਿਰਫ ਸਾਜਿਸ਼ ਕੀਤੀ ਗਈ ਬਲਕਿ ਨਿਹੱਥੇ ਸੈਲਾਨੀਆਂ ਤੇ ਨਾਲ ਕੀਤਾ ਗਿਆ ਘਿਨੌਣਾ ਕਾਰਜ ਹੈ ਜਿਸ ਦੀ ਸਜ਼ਾ ਉਨ੍ਹਾਂ ਨੂੰ ਮਿਲ ਕੇ ਹੀ ਰਹੇਗੀ ਕਿਉਂਕਿ ਆਤੰਕਵਾਦ ਦਾ ਮਕਸਦ ਏਕਤਾ ਅਤੇ ਅਖੰਡਤਾ ਨੂੰ ਤੋੜਨਾ ਹੈ। ਪਾਕਿਸਤਾਨ ਹਮੇਸ਼ਾ ਚੰਗਾ ਗਵਾਂਢੀ ਦੇਸ਼ ਨਹੀਂ ਬਣ ਸਕਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਦਾ ਮੂੰਹਤੋੜ ਜਵਾਬ ਦੇਣਾ ਚਾਹੀਦਾ ਹੈ।

ਇਸ ਮੌਕੇ ਤੇ ਇਮਾਮ ਸ਼ਮੀਮ ਅਹਿਮਦ ਕਾਸਮੀ, ਰਿਆਜ਼ ਅੰਸਾਰੀ, ਚਾਂਦ ਮੁਹੰਮਦ, ਸਾਬਿਰ ਆਲਮ, ਮੁਰੀਦ ਹੁਸੈਨ, ਮੁਹੰਮਦ ਸਲੀਮ, ਇਸਕਾਰ ਅੰਸਾਰੀ, ਸਾਦਿਕ ਮੁਹੰਮਦ, ਹਸਨ ਮੁਹੰਮਦ, ਪ੍ਰਿੰਸ ਆਦਿ ਹਾਜ਼ਰ ਸਨ।

By admin

Related Post