ਹੁਸ਼ਿਆਰਪੁਰ 2 ਸਤੰਬਰ ( ਤਰਸੇਮ ਦੀਵਾਨਾ ) ਪੂਰੇ ਪੰਜਾਬ ਵਿੱਚ ਲਗਾਤਾਰ ਹੋ ਰਹੀਆਂ ਬਾਰਸ਼ਾਂ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਹੜ੍ਹ ਨਾਲ ਪ੍ਰਭਾਵਿਤ ਲੋਕਾਂ ਤੱਕ ਰਾਹਤ ਅਤੇ ਮਦਦ ਪਹੁੰਚਾਉਣ ਲਈ ਅਹਿਮਦੀ ਨੌਜਵਾਨਾਂ ਦੀ ਸੰਸਥਾ ਮਜਲਿਸ ਖੁੱਦਾਮੁਲ ਅਹਿਮਦੀਆ ਦੇ ਨੌਜਵਾਨ ਅੱਗੇ ਆ ਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਮਜਲਿਸ ਖੁੱਦਾਮੂਲ ਅਹਮਦੀਆ ਭਾਰਤ ਦੇ ਤਹਿਤ ਕਈ ਦਿਨਾਂ ਤੋਂ ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ ਆਦਿ ਦੇ ਪਿੰਡਾਂ ਵਿੱਚ ਰਾਹਤ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਖਾਣ-ਪੀਣ ਦਾ ਸਮਾਨ, ਰਾਸ਼ਨ, ਦੁੱਧ, ਪੀਣ ਵਾਲਾ ਪਾਣੀ ਆਦਿ ਸਮੇਤ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਲੋੜਵੰਦਾਂ ਤੱਕ ਪਹੁੰਚਾਈ ਜਾ ਰਹੀਆਂ ਹਨ।
ਉਹਨਾਂ ਦੱਸਿਆ ਕਿ ਮਜਲਿਸ ਖੁੱਦਾਮੁਲ ਅਹਿਮਦੀਆ ਅਹਮਦੀਆ ਮੁਸਲਿਮ ਜਮਾਤ ਦੇ ਨੌਜਵਾਨਾਂ ਦੀ ਉਹ ਸੰਸਥਾ ਹੈ ਜੋ ਸਾਰਾ ਸਾਲ ਹੀ ਖ਼ਿਦਮਤ-ਏ-ਖ਼ਲਕ ਦੇ ਕੰਮ ਕਰਦੀ ਹੈ। ਭਾਰਤ ਵਿੱਚ ਇਹ ਸੰਸਥਾ ਮਕਰਮ ਸ਼ਮੀਮ ਅਹਮਦ ਘੋਰੀ ਸਾਹਿਬ ਸਦਰ ਮਜਲਿਸ ਖੁੱਦਾਮੁਲ ਅਹਿਮਦੀਆ ਦੀ ਦੇਖ-ਰੇਖ ਹੇਠ ਕੰਮ ਕਰ ਰਹੀ ਹੈ। ਖੁੱਦਾਮੁਲ ਅਹਮਦੀਆ ਭਾਰਤ ਦੇ ਹਾਲੀਆ ਦਫ਼ਤਰ ਇੰਚਾਰਜ ਮਕਰਮ ਨਵੀਦ ਅਹਮਦ ਫ਼ਜ਼ਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਦਿਆਂ ਦੇ ਖੁੱਦਾਮ ‘ਤੇ ਮੁਸ਼ਤਮਿਲ ਟੀਮਾਂ ਰੋਜ਼ਾਨਾ ਅਧਾਰ’ਤੇ ਸਿਲਾਬ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਰਹੀਆਂ ਹਨ ਅਤੇ ਲੋੜਵੰਦ ਲੋਕਾਂ ਤੱਕ ਰਾਹਤ ਸਮਾਨ ਪਹੁੰਚਾ ਰਹੀਆਂ ਹਨ। ਇਨ੍ਹਾਂ ਵਿੱਚ ਹਾਫ਼ਿਜ਼ ਨਈਮ ਪਾਸ਼ਾ (ਪ੍ਰੈਜ਼ੀਡੈਂਟ ਅਹਮਦੀਆ ਯੂਥ ਵਿੰਗ ਕਾਦਿਆਂ) ਅਤਾ ਉਲ ਬਾਰੀ, ਸੱਦਾਮ ਅਹਮਦ, ਅਬਦੁਲ ਹਈ ਅਤੇ ਆਮਿਰ ਅਹਮਦ ਸ਼ਾਮਲ ਹਨ।