Breaking
Fri. Dec 19th, 2025

ਖਡਿਆਲਾ ਸੈਣੀਆਂ ਜ਼ੋਨ ਤੋਂ ਆਪ ਦੀ ਇੰਦਰਜੀਤ ਕੌਰ ਕੌਂਸਲ ਭਾਰੀ ਬਹੁਮਤ ਨਾਲ ਜੇਤੂ

ਖਡਿਆਲਾ ਸੈਣੀਆਂ

ਹੁਸ਼ਿਆਰਪੁਰ, 8 ਦਸੰਬਰ (ਤਰਸੇਮ ਦੀਵਾਨਾ)- ਹਾਲ ਹੀ ਵਿੱਚ ਸੰਪਨ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਜ਼ੋਨ ਖਡਿਆਲਾ ਸੈਣੀਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੰਦਰਜੀਤ ਕੌਰ ਕੌਂਸਲ ਧਰਮਪਤਨੀ ਸਰਦਾਰ ਹਰਦੇਵ ਸਿੰਘ ਕੌਂਸਲ ਭਾਰੀ ਬਹੁਮਤ ਨਾਲ ਜੇਤੂ ਰਹੇ ਹਨ | ਉਨ੍ਹਾਂ ਨੇ ਰਿਵਾਇਤੀ ਕਾਂਗਰਸੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਮਾਤ ਦੇ ਕੇ ਆਪਣੀ ਜਿੱਤ ਪੱਕੀ ਕਰਦਿਆਂ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕੀਤਾ ਹੈ | ਇੰਦਰਜੀਤ ਕੌਰ ਕੌਂਸਲ ਨੂੰ 6090 ਵੋਟਾਂ ਮਿਲੀਆਂ ਜਦਕਿ ਕਾਂਗਰਸ ਦਾ ਉਮੀਦਵਾਰ ਦੂਜੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਤੀਸਰੇ ਸਥਾਨ ਤੇ ਰਹਿ ਕੇ ਸਬਰ ਕਰਨਾ ਪਿਆ |

ਭਾਰਤੀ ਜਨਤਾ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਾ ਖਾਤਾ ਨਹੀਂ ਖੁੱਲਿਆ | 14364 ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿੱਚੋਂ 399 ਵੋਟਾਂ ਰੱਦ ਹੋਈਆਂ ਅਤੇ 89 ਵੋਟਾਂ ਨੋਟਾ ਨੂੰ ਪਈਆਂ| ਜੇਤੂ ਰਹੀ ਆਪ ਉਮੀਦਵਾਰ ਬੀਬੀ ਇੰਦਰਜੀਤ ਕੌਰ ਕੌਂਸਲ ਨੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਡਾ ਰਵਜੋਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੇ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਹੋਰ ਤੇਜ਼ ਕਰਨਗੇ | ਉਨ੍ਹਾਂ ਸਮੂੰਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਭਰੋਸੇ ਨੂੰ ਹਰ ਹਾਲਤ ਵਿੱਚ ਕਾਇਮ ਰੱਖਣਗੇ|

By admin

Related Post