Breaking
Tue. Oct 13th, 2026

23 ਨੂੰ ਸ਼ਾਮ ਚੁਰਾਸੀ ਵਿੱਚ ਆਦਿ ਸ਼ੰਕਰਾਚਾਰਿਆ ਸਤਿਗੁਰੂ ਗਿਰਧਾਰੀ ਨਾਥ ਜੀ ਦੀ ਹਾਜ਼ਰੀ ਵਿੱਚ ਹੋਵੇਗਾ ਰੂਹਾਨੀ ਵਿਸ਼ਾਲ ਸਤਿਸੰਗ ਸਮਾਗਮ

ਸਤਿਗੁਰੂ ਗਿਰਧਾਰੀ ਨਾਥ ਜੀ

ਹੁਸ਼ਿਆਰਪੁਰ / ਸ਼ਾਮ ਚੁਰਾਸੀ, 13 ਅਕਤੂਬਰ (ਤਰਸੇਮ ਦੀਵਾਨਾ )- ਭਗਵਾਨ ਵਾਲਮੀਕਿ ਨੌਜਵਾਨ ਸਭਾ, ਸ਼ਾਮ ਚੁਰਾਸੀ ਵੱਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਰੂਹਾਨੀ ਵਿਸ਼ਾਲ ਸਤਿਸੰਗ ਸਮਾਗਮ 23 ਅਕਤੂਬਰ ਨੂੰ ਭਗਵਾਨ ਵਾਲਮੀਕਿ ਮੰਦਰ, ਮੁਹੱਲਾ ਬੋਹੜ ਵਾਲਾ, ਮੇਨ ਬਾਜ਼ਾਰ, ਸ਼ਾਮ ਚੁਰਾਸੀ ਵਿਖੇ ਕਰਵਾਇਆ ਜਾਵੇਗਾ। ਸਮਾਗਮ ਦਾ ਸਮਾਂ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਦੀਪਕ ਮੱਟੂ ਅਤੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ, ਅੰਮ੍ਰਿਤਸਰ ਦੇ ਗੱਦੀਨਸ਼ੀਨ ਸੰਤ ਆਦਿ ਸ਼ੰਕਰਾਚਾਰਿਆ ਸਤਿਗੁਰੂ ਗਿਰਧਾਰੀ ਨਾਥ ਜੀ ਵਿਸ਼ੇਸ਼ ਤੌਰ ’ਤੇ ਸਮਾਗਮ ਵਿੱਚ ਪਹੁੰਚ ਕੇ ਸੰਗਤਾਂ ਨੂੰ ਦਰਸ਼ਨ ਦੇਣਗੇ ਅਤੇ ਆਪਣੇ ਰੂਹਾਨੀ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸਮਾਗਮ ਵਿੱਚ ਕਈ ਨਾਮਵਰ ਸ਼ਖ਼ਸੀਅਤਾਂ ਵੀ ਸ਼ਿਰਕਤ ਕਰਨਗੀਆਂ।

ਇਸ ਸਮਾਗਮ ਦਾ ਮੁੱਖ ਉਦੇਸ਼ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਅਤੇ ਵਿਚਾਰਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਨਾਲ-ਨਾਲ ਸੰਗਤਾਂ ਨੂੰ ਰੂਹਾਨੀ ਮਾਰਗ ਨਾਲ ਜੋੜਨਾ ਹੈ। ਇਸ ਮੌਕੇ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ।

ਸਭਾ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਰੂਹਾਨੀ ਵਿਸ਼ਾਲ ਸਤਿਸੰਗ ਸਮਾਗਮ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ।

ਇਸ ਮੌਕੇ ਚੇਅਰਮੈਨ ਸਨੀ ਗਿੱਲ, ਬੁੱਧੀਜੀਵੀ ਸੈੱਲ ਦੇ ਚੇਅਰਮੈਨ ਲੱਕੀ ਸੋਂਦੀ, ਵਾਈਸ ਚੇਅਰਮੈਨ ਸ਼ਿੰਦੂ ਮੱਟੂ, ਪ੍ਰਧਾਨ ਦੀਪਕ ਮੱਟੂ, ਵਾਈਸ ਪ੍ਰਧਾਨ ਮਾਨਵ ਮੱਟੂ, ਅਮਿਤ ਗਿੱਲ, ਹਰਸ਼, ਰੋਹਿਤ, ਸੁਧੀਰ ਨਾਹਰ, ਅਜੈ ਥਾਪਰ, ਬਬਲੂ ਗਿੱਲ, ਬੱਬੋ, ਅਜੈ ਮੱਟੂ, ਨਵੀ ਕਲਿਆਣ, ਸੋਨੂੰ ਮੱਟੂ, ਚੰਦਨ ਨਾਹਰ, ਅਭੀ ਥਾਪਰ ਸਮੇਤ ਹੋਰ ਮੈਂਬਰ ਹਾਜ਼ਰ ਸਨ।

By admin

Related Post