Breaking
Tue. Jul 15th, 2025

ਕਾਮਰੇਡ ਲਹਿੰਬਰ ਸਿੰਘ ਤੱਗੜ ਵੱਲੋਂ ਪੰਜਾਬ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਬਾਰੇ ਲਿਖੀ ਪੁਸਤਕ ਉੱਪਰ ਗੋਸ਼ਟੀ 5 ਜੁਲਾਈ ਨੂੰ ਪਟਿਆਲਾ ਵਿਖੇ – ਪਵਨ ਹਰਚੰਦਪੁਰੀ ਉੱਘੇ ਵਿਦਵਾਨ ਪਰਚੇ ਪੜ੍ਹਨਗੇ

ਕਾਮਰੇਡ ਲਹਿੰਬਰ ਸਿੰਘ ਤੱਗੜ

ਜਲੰਧਰ / ਪਟਿਆਲਾ 13 ਜੂਨ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਦੇ ਉੱਘੇ ਕਮਿਊਨਿਸਟ ਆਗੂ ਕਾਮਰੇਡ ਲਹਿੰਬਰ ਸਿੰਘ ਤੱਗੜ ਵੱਲੋਂ ਲਿਖੀ ਵੱਡੀ ਆਕਾਰੀ ਪੁਸਤਕ ” ਪੰਜਾਬ ਵਿੱਚ ਕਮਿਊਨਿਸਟ ਲਹਿਰ ਦੀ ਉਤਪਤੀ, ਵਿਕਾਸ ਅਤੇ ਉਤਰਾਵਾਂ ਚੜ੍ਹਾਵਾਂ ਦਾ ਸੰਖੇਪ ਇਤਿਹਾਸ ” ਜਿਸ ਦੀ ਪੰਜਾਬ ਦੇ ਜਮਹੂਰੀ ਅਤੇ ਕਮਿਊਨਿਸਟ ਹਲਕਿਆਂ ਵਿੱਚ ਪਿਛਲੇ ਦਿਨਾਂ ਤੋਂ ਖੂਬ ਚਰਚਾ ਹੋ ਰਹੀ ਹੈ , ਬਾਰੇ ਇੱਕ ਮਹੱਤਵਪੂਰਨ ਅਤੇ ਗੰਭੀਰ ਗੋਸ਼ਟੀ ਮਿਤੀ 5 ਜੁਲਾਈ 2025 ਨੂੰ 10 ਵਜੇ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੇ ਆਡੀਟੋਰੀਅਮ ਵਿਖੇ ਕਰਵਾਈ ਜਾ ਰਹੀ ਹੈ । ਇਹ ਜਾਣਕਾਰੀ ਕੇਂਦਰੀ ਪੰਜਾਬੀ ਲੇਖਕ ਸਭਾ ( ਸੇਖੋਂ ) ਰਜਿਸਟਰਡ ਦੇ ਪ੍ਰਧਾਨ ਸ੍ਰੀ ਪਵਨ ਹਰਚੰਦਪੁਰੀ ਅਤੇ ਜਨਰਲ ਸਕੱਤਰ ਸ਼੍ਰੀ ਸੰਧੂ ਵਰਿਆਣਵੀ ਵਲੋਂ ਜਾਰੀ ਕੀਤੇ ਗਏ ਲਿਖਤੀ ਪ੍ਰੈਸ ਨੋਟ ਵਿੱਚ ਦਿੱਤੀ ਗਈ ਹੈ ।

ਸ੍ਰੀ ਹਰਚੰਦਪੁਰੀ ਅਤੇ ਸ਼੍ਰੀ ਵਰਿਆਣਵੀ ਨੇ ਦੱਸਿਆ ਕਿ ਇਸ ਗੋਸ਼ਟੀ ਦਾ ਆਯੋਜਨ ਕੇਂਦਰੀ ਪੰਜਾਬੀ ਲੇਖਕ ਸਭਾ ( ਸੇਖੋਂ ) ਰਜਿਸਟਰਡ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਪੰਜਾਬ ਅਤੇ ਪੰਜਾਬੀ ਦੇ ਕਈ ਉੱਘੇ ਬੁੱਧਜੀਵੀ , ਵਿਦਵਾਨ ਅਤੇ ਇਤਿਹਾਸਕਾਰ ਆਪੋ ਆਪਣੇ ਪਰਚੇ ਪੇਸ਼ ਕਰਨਗੇ ਅਤੇ ਪੜ੍ਹਨਗੇ। ਇਸ ਮੌਕੇ ਤੇ ਅਗਾਂਹ ਵਧੂ ਰਚਨਾਵਾਂ ਦਾ ਕਵਿਤਾ ਪਾਠ ਵੀ ਹੋਵੇਗਾ । ਇਸ ਗੋਸ਼ਟੀ ਵਿੱਚ ਸ਼ਾਮਿਲ ਹੋਣ , ਵਿਚਾਰ ਸੁਣਨ ਅਤੇ ਆਪਣੇ ਵਿਚਾਰ ਪੇਸ਼ ਕਰਨ ਦਾ ਸਭ ਪੰਜਾਬੀ ਪਿਆਰਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ । ਕੇਂਦਰੀ ਸਭਾ ਦੀ ਚੁਣੀ ਹੋਈ ਕੇਂਦਰੀ ਕਮੇਟੀ , ਕਾਰਜਕਾਰਨੀ ਮੈਂਬਰ ਸਾਹਿਬਾਨ ਅਤੇ ਜਥੇਬੰਦੀ ਨਾਲ ਸੰਬੰਧਿਤ ਸਾਰੀਆਂ ਸਭਾਵਾਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਵੀ ਸਮਾਗਮ ਵਿੱਚ ਸ਼ਾਮਿਲ ਹੋਣਾ ਯਕੀਨੀ ਬਣਾਉਣ।

By admin

Related Post