Breaking
Thu. May 14th, 2026

ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 303ਵਾਂ ਜਨਮ ਦਿਹਾੜਾ

ਜੱਸਾ ਸਿੰਘ ਰਾਮਗੜ੍ਹੀਆ

• ਇਤਿਹਾਸਿਕ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਹੁਸ਼ਿਆਰਪੁਰ ਵਿਖੇ ਹੋਇਆ ਸੂਬਾ ਪੱਧਰੀ ਸਮਾਗਮ

• ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਭਾਈ ਰਣਜੀਤ ਸਿੰਘ ਨੂੰ ਦਿੱਤਾ ਪਲੇਠਾ “ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਐਵਾਰਡ”

• ਦਿੱਲੀ,ਰਾਜਸਥਾਨ ਅਤੇ ਪੰਜਾਬ ਭਰ ਤੋਂ ਵੱਡੀ ਗਿਣਤੀ ‘ਚ ਰਾਮਗੜ੍ਹੀਆ ਭਾਈਚਾਰੇ ਦੇ ਨੁਮਾਇੰਦੇ ਹੋਏ ਸ਼ਾਮਿਲ

ਹੁਸ਼ਿਆਰਪੁਰ 6 ਮਈ (ਤਰਸੇਮ ਦੀਵਾਨਾ ) – ਖਾਲਸਾ ਪੰਥ ਦੇ ਮਹਾਨ ਸੂਰਬੀਰ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 303ਵਾਂ ਜਨਮ ਦਿਹਾੜਾ ਮਨਾਉਣ ਹਿੱਤ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਮੈਮੋਰੀਅਲ ਐਜੂਕੇਸ਼ਨਲ ਟਰਸਟ (ਰਜਿ) ਵੱਲੋਂ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੇ ਸਹਿਯੋਗ ਨਾਲ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਦਸੂਹਾ (ਮੁਕੇਰੀਆਂ) ਵਿਖ਼ੇ ਚੇਅਰਮੈਨ ਹਰਦੇਵ ਸਿੰਘ ਕੌਂਸਲ ਅਤੇ ਪ੍ਰਧਾਨ ਹਰਬੰਸ ਸਿੰਘ ਟਾਂਡਾ ਦੀ ਅਗਵਾਈ ਹੇਠ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਦਿੱਲੀ, ਰਾਜਸਥਾਨ, ਹਰਿਆਣਾ, ਮਹਾਰਾਸ਼ਟਰ, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼ ਅਤੇ ਸਮੁੱਚੇ ਪੰਜਾਬ ਭਰ ਦੇ ਵੱਖ-ਵੱਖ ਜਿਲਿਆਂ ਤੋਂ ਰਾਮਗੜੀਆ ਭਾਈਚਾਰੇ ਦੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ |

ਇਸ ਮੌਕੇ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਜਾਏ ਵਿਸ਼ੇਸ਼ ਕੀਰਤਨ ਦਰਬਾਰ ਵਿੱਚ ਭਾਈ ਬਲਵਿੰਦਰ ਸਿੰਘ ਰੰਧਾਵਾ ਬਰੋਟਾ, ਭਾਈ ਨਿਰਮਲ ਸਿੰਘ ਹਾਜੀਪੁਰ ਅਤੇ ਭਾਈ ਸਰਤਾਜ ਸਿੰਘ ਬਸਰਾਵਾਂ ਹੈੱਡ ਗ੍ਰੰਥੀ ਗੁਰਦੁਆਰਾ ਗਰਨਾ ਸਾਹਿਬ ਨੇ ਧੁਰ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ |

ਇਸ ਮੌਕੇ ਖੁਲ੍ਹੇ ਪੰਡਾਲ ਵਿੱਚ ਕਰਵਾਏ ਸੂਬਾ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੁਖਦੇਵ ਸਿੰਘ ਰਿਆਤ ਕੌਮੀ ਪ੍ਰਧਾਨ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਦਿੱਲੀ ਅਤੇ ਤਰਲੋਚਨ ਸਿੰਘ ਕੌਂਡਲ ਰਾਮਗੜ੍ਹੀਆ ਬੋਰਡ ਦਿੱਲੀ ਨੇ ਸ਼ਿਰਕਤ ਕੀਤੀ | ਇਸ ਮੌਕੇ ਸਮੁੱਚੀ ਕੌਮ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੀ ਮਹਾਨ ਕੁਰਬਾਨੀ ਦੇ ਸਤਿਕਾਰ ਵੱਜੋਂ ਪਲੇਠਾ “ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਐਵਾਰਡ” ਜੈਕਾਰਿਆਂ ਦੀ ਗੂੰਜ ਵਿੱਚ ਦਿੱਤਾ ਗਿਆ | ਉਨ੍ਹਾਂ ਮਹਾਰਾਜਾ ਜੱਸਾ ਸਿੰਘ ਜੀ ਦੇ ਇਤਿਹਾਸ ਤੇ ਸੂਰਬੀਰਤਾ ਬਾਰੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਤੇ ਕੌਮ ਨੂੰ ਉਨ੍ਹਾਂ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਣ ਵਿੱਚ ਟਰੱਸਟ ਅਤੇ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ |

ਸੁਖਦੇਵ ਸਿੰਘ ਰਿਆਤ ਪ੍ਰਧਾਨ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਨੂੰ ਟਰੱਸਟ ਵੱਲੋਂ ਸਨਮਾਨਿਤ ਕੀਤਾ

ਸਮਾਗਮ ਦੇ ਮੁੱਖ ਮਹਿਮਾਨ ਸੁਖਦੇਵ ਸਿੰਘ ਰਿਆਤ ਪ੍ਰਧਾਨ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਨੂੰ ਟਰੱਸਟ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਆਪਣੀ ਸੰਸਥਾ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ | ਇਸ ਸਮਾਗਮ ਦੌਰਾਨ ਸੰਦੀਪ ਸਿੰਘ ਡੀਡੀਪੀਓ, ਕੁਲਜੀਤ ਸਿੰਘ ਰੀਹਲ ਜਿਲ੍ਹਾ ਪ੍ਰੀਸ਼ਦ,ਬੀਬੀ ਸ਼ੁਕਲਾ ਦੇਵੀ ਬੀਡੀਪੀਓ,ਬੀਬੀ ਇੰਦਰਜੀਤ ਕੌਰ ਜਿਲ੍ਹਾ ਪ੍ਰੀਸ਼ਦ, ਸੰਮਤੀ ਮੈਂਬਰ ਬਿਕਰਮਜੀਤ ਸਿੰਘ ਰੀਹਲ, ਬੀਬੀ ਸੁਖਵਿੰਦਰ ਕੌਰ, ਬੀਬੀ ਸੁਰਿੰਦਰ ਕੌਰ,ਬੀਬੀ ਦਮਨ ਕੌਰ ਸੰਮਤੀ ਮੈਂਬਰ,ਨਰਿੰਦਰ ਕੌਰ ਸੱਗਰਾਂ ਸੰਮਤੀ ਮੈਂਬਰ,ਹਰਪ੍ਰੀਤ ਸਿੰਘ ਕੌਂਸਲ ਜਿਲ੍ਹਾ ਪ੍ਰਧਾਨ ਰਾਮਗੜ੍ਹੀਆ ਭਲਾਈ ਬੋਰਡ, ਇੰਦਰਪਾਲ ਸਿੰਘ ਕੋਆਰਡੀਨੇਟਰ ਬੀਸੀ ਵਿੰਗ ਸ਼ਾਮਚੁਰਾਸੀ, ਗੁਰਚਰਨ ਸਿੰਘ ਟਰੈਕਰ ਨੂੰ ਟਰੱਸਟ ਵੱਲੋਂ ਸਨਮਾਨਿਤ ਕੀਤਾ ਗਿਆ |

ਇਸ ਮੌਕੇ ਰਾਮਗੜ੍ਹੀਆ ਬੋਰਡ ਦਿੱਲੀ ਦੇ ਪ੍ਰਧਾਨ ਤਰਲੋਚਨ ਸਿੰਘ ਕੌਂਡਲ ,ਹਰਿਆਣਾ ਸਟੇਟ ਦੇ ਪ੍ਰਧਾਨ ਹਰਚਰਨ ਸਿੰਘ ਧੰਮੂ ,ਨਿਉਜੀਲੈਂਡ ਤੋਂ ਹਰਪ੍ਰੀਤ ਸਿੰਘ, ਕੈਨੇਡਾ ਤੋਂ ਗੁਰਜੀਤ ਸਿੰਘ, ਡੁਬੱਈ ਤੋਂ ਪ੍ਰੀਤਮ ਸਿੰਘ, ਯੂ ਪੀ ਸਟੇਟ ਤੋਂ ਪ੍ਰਜੋਧ ਸਿੰਘ, ਰੋਪੜ ਤੋਂ ਕੁਲਵੀਰ ਸਿੰਘ ਸੋਨੂ ਮੀਤ ਪ੍ਰਧਾਨ ਇੰਡੀਆ ਕਮੇਟੀ ਅਤੇ ਸਰਪ੍ਰਸਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਮੋਰਿੰਡਾ ਵੱਲੋਂ ਕਿਲੇ ਵਾਸਤੇ 31000/ ਰੁਪਏ ਭੇਟ ਕੀਤੇ |

ਜਤਿੰਦਰ ਸਿੰਘ ਕੁੰਦੀ ਵਿਸ਼ਵਕਰਮਾ ਮੰਦਰ ਫਗਵਾੜਾ, ਗੁਰਦਾਸਪੁਰ ਯੂਨਿਟ ਗੁਰਜਿੰਦਰ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ ਮਾਲਕ ਦੂਨ ਪਬਲਿਕ ਸਕੂਲ ,ਬਰਨਾਲਾ ਯੂਨਿਟ ਨਛੱਤਰ ਸਿੰਘ, ਜਗਜੀਤ ਸਿੰਘ ਪਨੇਸਰ,ਜਗਸੀਰ ਸਿੰਘ ਧੀਮਾਨ, ਸੁਖਦੇਵ ਸਿੰਘ ਸ਼ੰਟੀ,ਲੁਧਿਆਣਾ ਯੂਨਿਟ ਹਰਦੀਪ ਸਿੰਘ ਪਲਾਹਾ, ਗੁਰਵਿੰਦਰ ਸਿੰਘ ਗਿੰਦਾ ਪੰਜਾਬ ਪ੍ਰਧਾਨ ਆਰਐੱਸਓ, ਅੰਮ੍ਰਿਤਸਰ ਤੋਂ ਚੇਅਰਮੈਨ ਸਤਪਾਲ ਸਿੰਘ ਸੋਖੀ ਰਾਮਗੜ੍ਹੀਆ ਭਲਾਈ ਬੋਰਡ ਵਲੋਂ ਕਿਲ੍ਹੇ ਵਿਖ਼ੇ ਇੱਕ ਇੱਕ ਕਮਰਾ ਬਣਾਕੇ ਦੇਣ ਦੀ ਸੇਵਾ ਲਈ, ਧੂਰੀ ਸੰਗਰੂਰ ਵੱਲੋਂ ਹਰਦੀਪ ਸਿੰਘ ਨੰਨੜੇ ਨੇ ਇਸ ਇਤਿਹਾਸਕ ਕਿੱਲ੍ਹੇ ਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਸਟੈਚੂ ਲਾਉਣ ਦੀ ਸੇਵਾ, ਫਗਵਾੜਾ ਪਰਮਿੰਦਰ ਸਿੰਘ ਕੁੰਦੀ ਅਕਾਲ ਇੰਡਸਟਰੀਜ ਦੇ ਮਾਲਕ ਵੱਲੋਂ ਰੇਤਾ ਤੇ ਦੁੱਗਰੀ ਪਿੰਡ ਤੋਂ ਇੰਦਰ ਸਿੰਘ ਵਲੋਂ ਬਜਰੀ ਅਤੇ ਰੇਤਾ ਨਿਰਵਿਘਨ ਦੇਣ ਦਾ ਐਲਾਨ ਕੀਤਾ ਗਿਆ |

ਇਸ ਮੌਕੇ ਮੰਚ ਸੰਚਾਲਨ ਦੀ ਸੇਵਾ ਗੁਰਬਿੰਦਰ ਸਿੰਘ ਪਲਾਹਾ ਪ੍ਰੈਸ ਸਕੱਤਰ ਇੰਡੀਆ ਵੱਲੋਂ ਨਿਭਾਈ ਗਈ

ਇਸ ਮੌਕੇ ਸੰਤ ਬਾਬਾ ਰਣਜੀਤ ਸਿੰਘ ਹੁਸ਼ਿਆਰਪੁਰ, ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਸ਼੍ਰੋਮਣੀ ਭਗਤ ਧੰਨਾ ਸਿੰਘ ਤਰਨਾ ਦਲ , ਸੰਤ ਹਰਚਰਨ ਸਿੰਘ ਖਾਲਸਾ ਰਮਦਾਸਪੁਰ ਵੱਲੋਂ ਭਾਈ ਦਲਜੀਤ ਸਿੰਘ ਕਾਕੂ,ਬਾਬਾ ਬਲਵੀਰ ਸਿੰਘ ਮੁਖੀ ਬਿਰਧ ਆਸ਼ਰਮ ਹਰਿਆਣਾ, ,ਬਾਬਾ ਹਰਪ੍ਰੀਤ ਸਿੰਘ ਗੁਰਦੁਆਰਾ ਬਾਬਾ ਮੰਝ ਜੀ ਸਮਾਧਾਂ, ਬਾਬਾ ਅਵਤਾਰ ਸਿੰਘ ਭੀਖੋਵਾਲ , ਬਾਬਾ ਹਰਪ੍ਰੀਤ ਸਿੰਘ ਸ਼ੇਰ ਪੁਰ ਖ਼ਾਮ,ਬਾਬਾ ਪਰਮਿੰਦਰ ਸਿੰਘ ਪਨੇਸਰ, ਰਾਮਗੜ੍ਹੀਆ ਸਿੱਖ ਆਰਗੇਨਾਈਜਸ਼ਨ ਦੇ ਚੇਅਰਮੈਨ ਕੁਲਦੀਪ ਸਿੰਘ ਖਾਂਬਾ,ਹਲਕੇ ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਪਿਤਾ ਜਗਮੋਹਨ ਸਿੰਘ ਬੱਬੂ ਘੁੰਮਣ , ਮੁਕੇਰੀਆਂ ਹਲਕੇ ਦੇ ਇੰਚਾਰਜ ਜੀਐੱਸ ਮੁਲਤਾਨੀ, ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਵੱਲੋਂ ਪਰਵਿੰਦਰ ਸਿੰਘ ਸੱਜਣਾਂ, ਹਰਬੰਸ ਸਿੰਘ ਮੰਝਪੁਰ, ਉਦਯੋਗਪਤੀ ਅਮਰ ਸਿੰਘ ਦਸ਼ਮੇਸ਼ ਕੰਬਾਈਨ, ਸਟੈਂਡਰਡ ਟਰੈਕਟਰ ਦੇ ਮਾਲਕ ਸਰਦਾਰ ਨਛੱਤਰ ਸਿੰਘ ਭਰੀ, ਬਲਕਾਰ ਕੰਬਾਈਨ ਦੇ ਮਾਲਕ ਮੱਖਣ ਸਿੰਘ ਭਰੀ, ਪਨੇਸਰ ਕੰਬਾਈਨ ਦੇ ਮਾਲਕ ਸਰਦਾਰ ਜਗਜੀਤ ਸਿੰਘ ਪਨੇਸਰ,ਓਂਕਾਰ ਇੰਡਸਟਰੀ ਦੇ ਮਾਲਕ ਸਰਦਾਰ ਹਰਦੀਪ ਸਿੰਘ ਨਨੜੇ, ਜਤਿੰਦਰ ਸਿੰਘ ਕੁੰਦੀ ਫਗਵਾੜਾ,ਗੁਰਸ਼ਰਨ ਸਿੰਘ ਸੰਧੂ ਦਿੱਲੀ, ਦਵਿੰਦਰ ਸਿੰਘ ਬਿੰਦਾ ਪ੍ਰਧਾਨ ਜੰਮੂ ਕਸ਼ਮੀਰ, ਚਰਨਜੀਤ ਸਿੰਘ ਝੰਡੇਆਣਾ ਮੋਗਾ, ਗਿਆਨ ਸਿੰਘ ਅੰਮ੍ਰਿਤਸਰ, ਕੁਲਤਾਰ ਸਿੰਘ ਲਾਲੀ ਲੁਧਿਆਣਾ,ਮਨਜੀਤ ਸਿੰਘ ਹਾਜੀਪੁਰ, ਹਰਜੀਤ ਸਿੰਘ ਨੰਗਲ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਗੁਰਜਿੰਦਰ ਸਿੰਘ ਗੁਰਦਾਸਪੁਰ, ਦਵਿੰਦਰ ਸਿੰਘ ਘੋਗਰਾ, ਐਕਸੀਅਨ ਗੁਰਦੇਵ ਸਿੰਘ, ਸੁਖਦੇਵ ਸਿੰਘ,ਬਲਬੀਰ ਸਿੰਘ,ਮੈਨੇਜਰ ਲਖਵੀਰ ਸਿੰਘ, ਭਾਈ ਦਲਜੀਤ ਸਿੰਘ, ਭਾਈ ਰਵਿੰਦਰ ਸਿੰਘ ਰਾਮਗੜ੍ਹ ਕੁੱਲੀਆਂ,ਕਰਨੈਲ ਸਿੰਘ ਮਾਲਵਾ, ਹਰਭਜਨ ਸਿੰਘ ਟਾਂਡਾ, ਜੋਗਿੰਦਰ ਸਿੰਘ ਟਾਂਡਾ, ਗੁਰਦੀਪ ਸਿੰਘ ਭੱਟੀ ਦਸੂਹਾ, ਡਾ. ਚੈਨ ਸਿੰਘ ਦਸੂਹਾ, ਗੁਰਮੁਖ ਸਿੰਘ, ਦਵਿੰਦਰ ਸਿੰਘ ਕੈਸ਼ੀਅਰ, ਲਖਵੀਰ ਸਿੰਘ ਮੈਨੇਜਰ, ਬਲਵੀਰ ਸਿੰਘ, ਜਰਨਲ ਸਕੱਤਰ, ਰਵਿੰਦਰ ਸਿੰਘ ਰਾਮਗੜ੍ਹ ਕੁੱਲੀਆਂ, ਗੁਰਬਿੰਦਰ ਸਿੰਘ ਪਲਾਹਾ, ਗੁਰਦੇਵ ਸਿੰਘ ਪੋਵਾਰ ਐਕਸੀਅਨ ਰਿਟ, ਬਲਜਿੰਦਰ ਸਿੰਘ,ਅਮਰਜੋਤ ਸਿੰਘ,ਰਘੁਵੀਰ ਸਿੰਘ, ਨਵਦੀਪ ਸਿੰਘ ਤੇ ਮਾਈ ਭਾਗੋ ਸੁਖਮਨੀ ਸੇਵਾ ਸਾਹਿਬ ਸੇਵਾ ਸੁਸਾਇਟੀ ਦੀਆਂ ਮੈਬਰ ਬੀਬੀਆਂ, ਯੂਥ ਵਿੰਗ ਦੇ ਨੌਜਵਾਨ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ | ਇਸ ਮੌਕੇ ਮੰਚ ਸੰਚਾਲਨ ਦੀ ਸੇਵਾ ਗੁਰਬਿੰਦਰ ਸਿੰਘ ਪਲਾਹਾ ਪ੍ਰੈਸ ਸਕੱਤਰ ਇੰਡੀਆ ਵੱਲੋਂ ਨਿਭਾਈ ਗਈ | ਟਰੱਸਟ ਦੇ ਪ੍ਰਧਾਨ ਹਰਬੰਸ ਸਿੰਘ ਟਾਂਡਾ ਨੇ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਉਪਰੰਤ ਗੂਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ |

By admin

Related Post