Breaking
Wed. Mar 11th, 2026

ਐਸ.ਆਈ.ਆਰ. ਦੀ ਪ੍ਰੀ-ਰਵੀਜ਼ਨ ਗਤੀਵਿਧੀ ’ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ 27 ਮਹਿਲਾ ਬੀ.ਐਲ.ਓਜ਼ ਸਨਮਾਨਿਤ

ਐਸ.ਆਈ.ਆਰ.

ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮਹਿਲਾ ਬੀ.ਐਲ.ਓਜ਼ ਨੂੰ ਸੌਂਪੇ ਪ੍ਰਸ਼ੰਸਾ ਪੱਤਰ

ਤਰੁੱਟੀ ਰਹਿਤ ਵੋਟਰ ਸੂਚੀਆਂ ਤਿਆਰ ਕਰਨ ’ਚ ਬੀ.ਐਲ.ਓਜ਼ ਦੀ ਭੂਮਿਕਾ ਅਹਿਮ : ਵਧੀਕ ਡਿਪਟੀ ਕਮਿਸ਼ਨਰ

ਜਲੰਧਰ 10 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਮੁੱਖ ਚੋਣ ਅਫ਼ਸਰ, ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਪੈਸ਼ਲ ਇੰਟੈਨਸਿਵ ਰਵੀਜ਼ਨ ਦੀ ਪ੍ਰੀ-ਰਵੀਜ਼ਨ ਗਤੀਵਿਧੀ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ 27 ਮਹਿਲਾ ਬੀ.ਐਲ.ਓਜ਼ ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਸਬੰਧੀ ਕਰਵਾਏ ਗਏ ਜ਼ਿਲ੍ਹਾ ਪੱਧਰੀ ਮਹਿਲਾ ਦਿਵਸ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦਿਵਿਆ ਪੀ ਨੇ ਜ਼ਿਲ੍ਹਾ ਜਲੰਧਰ ਵਿੱਚ ਪੈਂਦੇ 9 ਵਿਧਾਨਸਭਾ ਚੋਣ ਹਲਕਿਆਂ ਵਿੱਚ ਸਪੈਸ਼ਲ ਇੰਟੈਨਸਿਵ ਰਵੀਜ਼ਨ (ਐਸ.ਆਈ.ਆਰ.) ਦੀ ਪ੍ਰੀ-ਰਵੀਜ਼ਨ ਗਤੀਵਿਧੀ ਤਹਿਤ ਮੌਜੂਦਾ ਵੋਟਰ ਸੂਚੀ ਦੀ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਮਹਿਲਾ ਬੀ.ਐਲ.ਓਜ਼ ਨੂੰ ਪ੍ਰਸ਼ੰਸਾ ਪੱਤਰ ਸੌਂਪੇ ਗਏ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣ ਪ੍ਰਕਿਰਿਆ ਦੀ ਮਜ਼ਬੂਤੀ ਲਈ ਤਰੁੱਟੀ ਰਹਿਤ ਵੋਟਰ ਸੂਚੀਆਂ ਤਿਆਰ ਕਰਨ ਵਿੱਚ ਬੀ.ਐਲ.ਓਜ਼ ਦੀ ਬੜੀ ਅਹਿਮ ਭੂਮਿਕਾ ਹੈ। ਉਨ੍ਹਾਂ ਬੀ.ਐਲ.ਓਜ਼ ਨੂੰ ਭਵਿੱਖ ਵਿੱਚ ਵੀ ਇਸੇ ਤਨਦੇਹੀ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।

ਬੀ.ਐਲ.ਓਜ਼ ਨੂੰ ਸਨਮਾਨਿਤ ਕੀਤਾ ਗਿਆ

ਇਸ ਮੌਕੇ ਜਿਨ੍ਹਾਂ ਬੀ.ਐਲ.ਓਜ਼ ਨੂੰ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿੱਚ ਵਿਧਾਨਸਭਾ ਹਲਕਾ ਫਿਲੌਰ ਦੇ ਬੂਥ ਨੰਬਰ 71 ਤੋਂ ਕਿਰਨਜੀਤ ਕੌਰ, ਬੂਥ ਨੰਬਰ 77 ਤੋਂ ਕਿਰਨ ਗਿੱਲ ਤੇ ਬੂਥ ਨੰਬਰ 85 ਤੋਂ ਭਜਨ ਕੌਰ, ਵਿਧਾਨ ਸਭਾ ਹਲਕਾ ਨਕੋਦਰ ਦੇ ਬੂਥ ਨੰਬਰ 40 ਤੋਂ ਬੀ.ਐਲ.ਓ ਜਮੀਲਾ, ਬੂਥ ਨੰਬਰ 191 ਤੋਂ ਹਰਪ੍ਰੀਤ ਕੌਰ, ਬੂਥ ਨੰਬਰ 234 ਤੋਂ ਪਲਵਿੰਦਰ ਕੌਰ, ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਬੂਥ ਨੰਬਰ 24 ਤੋਂ ਪਰਮਜੀਤ ਕੌਰ, ਬੂਥ ਨੰਬਰ 36 ਤੋਂ ਜਸਵਿੰਦਰ ਕੌਰ ਅਤੇ ਬੂਥ ਨੰਬਰ 231 ਤੋਂ ਹਰਜੀਤ ਕੌਰ, ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਬੂਥ ਨੰਬਰ 14 ਤੋਂ ਬਲਵਿੰਦਰ ਕੌਰ, ਬੂਥ ਨੰਬਰ 5 ਤੋਂ ਕਰਮਜੀਤ ਕੌਰ ਅਤੇ ਬੂਥ ਨੰਬਰ 165 ਤੋਂ ਪਲਵਿੰਦਰ ਕੌਰ ਸ਼ਾਮਲ ਹਨ।

ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੇ ਬੂਥ ਨੰਬਰ 116 ਤੋਂ ਮਹਿਲਾ ਬੀ.ਐਲ.ਓ ਮੀਨੂੰ, ਬੂਥ ਨੰਬਰ 19 ਤੋਂ ਮੀਨੂੰ ਡੋਗਰਾ ਤੇ ਬੂਥ ਨੰਬਰ 156 ਤੋਂ ਸਵਿਤਾ ਰਾਣੀ, ਵਿਧਾਨਸਭਾ ਹਲਕਾ ਜਲੰਧਰ ਕੇਂਦਰੀ ਦੇ ਬੂਥ ਨੰਬਰ 7 ਤੋਂ ਸੋਨਿਕਾ ਅਰੋੜਾ, ਬੂਥ ਨੰਬਰ 100 ਤੋਂ ਪਰਮਜੀਤ ਕੌਰ ਤੇ ਬੂਥ ਨੰਬਰ 65 ਤੋਂ ਬੀਨੂੰ ਧੀਰ, ਵਿਧਾਨਸਭਾ ਹਲਕਾ ਜਲੰਧਰ ਉੱਤਰੀ ਦੇ ਬੂਥ ਨੰਬਰ 80 ਤੋਂ ਅਨੁਰਾਧਾ, ਬੂਥ ਨੰਬਰ 193 ਤੋਂ ਰਜਨੀ ਬਾਲਾ ਤੇ ਬੂਥ ਨੰਬਰ 82 ਤੋਂ ਮੋਨੀਕਾ, ਵਿਧਾਨਸਭਾ ਹਲਕਾ ਜਲੰਧਰ ਛਾਉਣੀ ਦੇ ਬੂਥ ਨੰਬਰ 182 ਤੋਂ ਮੰਜੂ ਬਾਲਾ, ਬੂਥ ਨੰਬਰ 191 ਤੋਂ ਸੁਨੀਤਾ ਰਾਣੀ ਤੇ ਬੂਥ ਨੰਬਰ 193 ਤੋਂ ਬੱਬਲੀ ਅਤੇ ਵਿਧਾਨਸਭਾ ਹਲਕਾ ਆਦਮਪੁਰ ਦੇ ਬੂਥ ਨੰਬਰ 63 ਤੋਂ ਨੀਲਮ ਕੁਮਾਰੀ, ਬੂਥ ਨੰਬਰ 125 ਤੋਂ ਪ੍ਰੀਤੀ ਤੇ ਬੂਥ ਨੰਬਰ 92 ਤੋਂ ਸੁਨੀਤਾ ਨੂੰ ਵੀ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਮਨਦੀਪ ਕੌਰ ਤੋਂ ਇਲਾਵਾ ਜ਼ਿਲ੍ਹਾ ਚੋਣ ਦਫ਼ਤਰ ਤੋਂ ਪੂਜਾ ਚਾਵਲਾ, ਵਿਸ਼ਾਲ, ਪ੍ਰਿਆ ਮੌਂਗਾ, ਸ਼ਮਸ਼ੇਰ ਸਿੰਘ ਅਤੇ ਅਵਤਾਰ ਚੰਦ ਵੀ ਮੌਜੂਦ ਸਨ।

By admin

Related Post