ਹਮਸਫ਼ਰ ਯੂਥ ਕਲੱਬ ਤੇ ਏਕਮ ਯੂਥ ਕਲੱਬ ਅਧੀਨ ਸਿਵਲ ਹਸਪਤਾਲ ਜਚਾ ਬੱਚਾ ਵਿਭਾਗ ਵਿੱਚ 51 ਨਵਜਨਮੀਆਂ ਧੀਆਂ ਨੂੰ ਵੰਡੀਆਂ ਹਿਮਾਲਿਆ ਬੇਬੀ ਕੇਅਰ ਕਿੱਟਾਂ ਅਤੇ ਬੇਬੀ ਕੇਅਰ ਗਰਮ ਕੰਬਲ

ਹਮਸਫ਼ਰ ਯੂਥ ਕਲੱਬ

ਜਲੰਧਰ 13 ਜਨਵਰੀ (ਜਸਵਿੰਦਰ ਸਿੰਘ ਆਜ਼ਾਦ)- ਲੋਹੜੀ ਅਤੇ ਮਾਘੀ ਦੇ ਇਤਿਹਾਸਿਕ ਤਿਉਹਾਰ ਮੌਕੇ ਜਲੰਧਰ ਸਿਵਲ ਹੋਸਪਿਟਲ ਦੇ ਜੱਚਾ ਬੱਚਾ ਵਿਭਾਗ ਵਿਖੇ ਹਮਸਫਰ ਯੂਥ ਕਲੱਬ ਅਤੇ ਏਕਮ ਯੂਥ ਕਲੱਬ ਵੱਲੋਂ 51 ਨਵ ਜਨਮੀਆਂ ਧੀਆਂ ਤੇ ਪੁੱਤਰਾਂ ਨੂੰ ਹਿਮਾਲਿਆ ਕੰਪਨੀ ਦੀਆਂ ਬੇਬੀ ਕੇਅਰ ਕਿੱਟਾਂ ਅਤੇ ਬੇਬੀ ਕੇਅਰ ਗਰਮ ਕੰਬਲ ਵੰਡੇ ਗਏ।

ਸਿਵਲ ਹਸਪਤਾਲ ਐਸ ਐਮ ਓ ਡਾਕਟਰ ਵਰਿੰਦਰ ਕੌਰ ਥਿੰਡ ਨੇ ਦੱਸਿਆ ਕਿ ਹਮਸਫਰ ਯੂਥ ਕਲੱਬ ਏਕਮ ਯੂਥ ਕਲੱਬ ਵੱਲੋਂ ਨਵਜਨਮੀਆਂ ਧੀਆਂ ਲਈ ਵਰਦਾਨ ਰੂਪ ਸਲਾਂਗਾ ਯੋਗ ਕਦਮ ਚੁੱਕਿਆ ਗਿਆ ਜਿਨਾਂ ਵੱਲੋਂ 51 ਧੀਆਂ ਨੂੰ ਆਪਣਾ ਸਮਝਦਿਆਂ ਹੋਇਆਂ 51 ਬੇਬੀ ਕੇਅਰ ਕਿੱਟਾਂ ਅਤੇ ਬੇਬੀ ਕੇਅਰ ਗਰਮ ਕੰਬਲ ਵੰਡੇ ਗਏ ਉਨਾਂ ਇਹ ਵੀ ਦੱਸਿਆ ਕਿ ਬਹੁਤ ਘੱਟ ਸਮਾਜ ਵਿੱਚ ਅਜਿਹੀਆਂ ਸਮਾਜਿਕ ਸੰਸਥਾਵਾਂ ਹਨ ਜੋ ਖਾਸ ਕਰ ਨਵ ਜਨਮੀਆਂ ਧੀਆਂ ਲਈ ਅਜਿਹੇ ਵਡਮੁੱਲੇ ਕਾਰਜ ਕਰ ਰਹੀਆਂ ਹਨ। ਹਮਸਫਰ ਯੂਥ ਕਲੱਬ ਦੇ ਪ੍ਰਧਾਨ ਰੋਹਿਤ ਭਾਟੀਆ ਪੂਨਮ ਭਾਟੀਆ ਨੇ ਦੱਸਿਆ ਕਿ ਸਾਡਾ ਸਮਾਜ ਭਰੂਣ ਹੱਤਿਆ ਵਰਗੀਆਂ ਘਿਨੌਣੀ ਕਾਰਜਸ਼ੀਲਤਾ ਦਾ ਸ਼ਿਕਾਰ ਹੈ ਜਿਸ ਨੂੰ ਖਤਮ ਕਰਨ ਦੇ ਲਈ ਹਮਸਫ਼ਰ ਯੂਥ ਕਲੱਬ ਏਕਮ ਯੂਥ ਕਲੱਬ ਵੱਲੋਂ ਪਹਿਲ ਦੇ ਅਧਾਰ ਤੇ ਕਾਰਜ ਕੀਤਾ ਗਿਆ।

ਧੀਆਂ ਨੂੰ ਪ੍ਰਮੁੱਖਤਾ ਸਾਡੇ ਗੁਰੂਆਂ ਪੀਰਾਂ ਨੇ ਪਹਿਲ ਦੇ ਅਧਾਰ ਤੇ ਦਿੱਤੀ ਹੈ

ਓਹਨਾਂ ਏਹ ਵੀ ਦੱਸਿਆ ਗਿਆ ਕਿ ਮੇਰੀ ਧੀ ਨੇ 2020 ਵਿਚ ਜਨਮ ਲਿਆ ਜਿਸਦੀ ਪਹਿਲੀ ਲੋਹੜੀ ਸਮੇਂ 5 ਧੀਆਂ ਦੀ ਲੋਹੜੀ ਮਨਾਈ ਗਈ ਅਤੇ ਅੱਜ 4 ਸਾਲ਼ ਬਾਅਦ 51 ਨਵਜੰਮੀਆਂ ਧੀਆਂ ਤੇ ਸੰਬੰਧੀ ਪਰਿਵਾਰਿਕ ਮੈਂਬਰਾਂ ਨਾਲ ਲੋਹੜੀ ਮਨਾਈ ਗਈ। ਏਕਮ ਯੂਥ ਕਲੱਬ ਦੇ ਪ੍ਰਧਾਨ ਚੇਅਰਮੈਨ ਕੁਲਪ੍ਰੀਤ ਸਿੰਘ ਨੇ ਦੱਸਿਆ ਕਿ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਕੇ ਸੋ ਕਿਉਂ ਮੰਦਾ ਆਖੀਏ ਜਿਸ ਜੰਮੇ ਰਾਜਨ ਧੀਆਂ ਨੂੰ ਪ੍ਰਮੁੱਖਤਾ ਸਾਡੇ ਗੁਰੂਆਂ ਪੀਰਾਂ ਨੇ ਪਹਿਲ ਦੇ ਅਧਾਰ ਤੇ ਦਿੱਤੀ ਹੈ ਜਿਸ ਲਈ ਸਾਨੂ ਹਰ ਇਕ ਨੂੰ ਇਕ ਜਿੰਮੇਦਾਰ ਦੇਸ਼ ਕੌਮ ਸਮਾਜ ਦੇ ਨਾਗਰਿਕ ਹੋਣ ਦਾ ਫਰਜ਼ ਅਧਾ ਕਰਨਾ ਚਾਹੀਦਾ ਹੈ ਅਤੇ ਧੀਆਂ ਨੂੰ ਪੁੱਤਾਂ ਵਾਂਗੂ ਜਿਊਣ ਅਤੇ ਕੁੱਝ ਕਰ ਗੁਜਰਨ ਦਾ ਮੌਕਾ ਦੇਣਾ ਚਾਹੀਦਾ ਹੈ।

ਇਸ ਮੌਕੇ ਹਮਸਫਰ ਯੂਥ ਕਲੱਬ ਦੇ ਪ੍ਰਧਾਨ ਰੋਹਿਤ ਭਾਟੀਆ ਡਾਇਰੈਕਟਰ ਪੂਨਮ ਭਾਟੀਆ ਹਰਵਿੰਦਰ ਕੁਮਾਰ ਹਮਸਫਰ ਯੂਥ ਏਕਮ ਯੂਥ ਕਲੱਬ ਦੇ ਪ੍ਰਧਾਨ ਚੇਅਰਮੈਨ ਕੁਲਪ੍ਰੀਤ ਸਿੰਘ ਹਰਵਿੰਦਰ ਕੁਮਾਰ ਰਣਜੀਤ ਕੌਰ ਗੁਰਪ੍ਰੀਤ ਕੌਰ ਡਾਕਟਰ ਅਸ਼ਵਨੀ ਕੁਮਾਰ ਡਾਕਟਰ ਵਰਿੰਦਰ ਕੌਰ ਐਸਐਮਓ ਸਿਵਲ ਹਸਪਤਾਲ ਜਲੰਧਰ ਰੋਹਿਤ ਕੁਮਾਰ ਕਰਨੈਲ ਸੰਤੋਖਪੁਰੀ ਵੀਨਾ ਮੈਡਮ ਸੌਹੁੰਗਣੀ ਭਾਟੀਆ ਰਮਨਪ੍ਰੀਤ ਕੌਰ ਜਸਮੀਤ ਕੋਰ ਇਸ਼ਾ, ਤਰਨਪ੍ਰੀਤ ਸਿੰਘ ਲਵਪ੍ਰੀਤ ਸਿੰਘ ਰਣਜੀਤ ਸਿੰਘ ਮਨਪ੍ਰੀਤ ਸਿੰਘ ਸਵਦੇਸ਼ ਨੰਚਾਹਲ ਗੁਰਪ੍ਰੀਤ ਸਿੱਧੂ ਜਸਵਿੰਦਰ ਸਿੰਘ ਜਗਜੋਤ ਸਿੰਘ ਐਡਵੋਕੇਟ ਜੋਹਿਤ ਸਬਰਵਾਲ ਰਮਨਦੀਪ ਸਿੰਘ ਹਾਜ਼ਰ ਮੌਕੇ ਦੇ ਹਾਜ਼ਰ ਸਨ।

By admin

Related Post