ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਸੱਭਿਆਚਾਰਕ ਗੀਤਾਂ ਦੇ ਨਾਲ ਲਾਉਣਗੇ ਰੌਣਕਾਂ
ਰਾਜ ਗਾਇਕ ਹੰਸ ਰਾਜ ਹੰਸ, ਬਾਈ ਹਰਦੀਪ (ਪਟਿਆਲਾ), ਗਾਇਕਾ ਸੁੱਖੀ ਬਰਾੜ ਅਤੇ ਲੇਖਕ ਭੱਟੀ ਭੜੀਵਾਲ ਨੂੰ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਤ
ਜਲੰਧਰ 8 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਵਿਦੇਸ਼ਾਂ ਵਿਚ 700 ਤੋਂ ਵੱਧ ਪੰਜਾਬੀ ਕਲਚਰਲ ਸ਼ੋਅ ਕਰਵਾਉਣ ਵਾਲੇ ਅਮਰੀਕੀ ਐਨ. ਆਰ. ਆਈ. ਸ. ਬਲਵਿੰਦਰ ਸਿੰਘ ਬਾਜਵਾ ਜਲੰਧਰ ’ਚ ਬਹੁਤ ਵੱਡਾ ਪੰਜਾਬੀ ਸੱਭਿਆਚਾਰਕ ਮੇਲਾ ਕਰਵਾਉਣ ਜਾ ਰਹੇ ਹਨ। ਬਸਤੀ ਬਾਵਾ ਖੇਲ ਦੀ ਦੁਸਹਿਰਾ ਗਰਾਉਂਡ ਵਿਚ ਆਉਣ ਵਾਲੀ 12 ਫਰਵਰੀ ਦਿਨ ਸੋਮਵਾਰ ਨੂੰ ਸਾਂਝਾ ਪੰਜਾਬ ਸੱਭਿਆਚਾਰਕ ਮੇਲਾ ਸ. ਬਲਵਿੰਦਰ ਸਿੰਘ ਬਾਜਵਾ (ਯੂ. ਐਸ. ਏ.) ਅਤੇ ਸਮੂਹ ਬਸਤੀ ਬਾਵਾ ਖੇਲ, ਬਸਤੀ ਪੀਰ ਦਾਦ ਇਲਾਕਾ ਨਿਵਾਸੀ ਅਤੇ ਅਮਰੀਕਾ, ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ, ਮਨੀਲਾ ਅਤੇ ਹੋਰ ਬਹੁਤ ਸਾਰੇ ਮੁਲਕਾਂ ਵਿਚ ਵੱਸਦੇ ਐਨ. ਆਰ. ਆਈ. ਭਰਾਵਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।
ਮੇਲੇ ਵਿਚ ਪੰਜਾਬੀ ਮਿਊਜ਼ਕਿ ਇੰਡਸਟਰੀ ਦੇ ਬਹੁਤ ਸਾਰੇ ਮਸ਼ਹੂਰ ਕਲਾਕਾਰ ਸਰਬਜੀਤ ਚੀਮਾ, ਸੱਖੀ ਬਰਾੜ, ਅਮਨ ਰੋਜ਼ੀ, ਸੁਖਵਿਦਰ ਪੰਛੀ, ਸੂਫੀ ਬਲਬੀਰ, ਕੌਰ ਗਗਨ, ਬੰਟੀ ਕੱਵਾਲ, ਆਸ਼ਾ ਚੋਪੜਾ ਇੰਦਰਜੀਤ ਨਿੱਕੂ ਆਦਿ ਬਹੁਤ ਸਾਰੇ ਕਲਾਕਾਰ ਪਹੁੰਚ ਕੇ ਆਪਣੀ ਗਾਇਕੀ ਨਾਲ ਮੇਲੇ ਵਿਚ ਰੌਣਕਾਂ ਲਗਾਉਣਗੇ। ਇਸ ਤੋਂ ਇਲਾਵਾ ਕਾਮੇਡੀਅਨ ਭੋਟੂ ਸ਼ਾਹ ਆਪਣੀ ਕਾਮੇਡੀ ਦੇ ਨਾਲ ਲੋਕਾਂ ਦੀਆਂ ਢਿੱਡਾਂ ਵਿਚ ਹਾਸਿਆਂ ਨਾਲ ਪੀੜਾਂ ਪਾਉਣਗੇ। ਸ. ਬਲਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਕੁਝ ਹਫਤੇ ਪਹਿਲਾਂ ਹੀ ਇੰਡੀਆ ਆਏ ਹਨ ਅਤੇ ਇਥੇ ਪਹੁੰਚ ਕੇ ਉਨ੍ਹਾਂ ਦੇ ਮਨ ਵਿਚ ਵਿਚਾਰ ਆਇਆ ਕਿ ਕਿਉਂ ਨਾ ਆਪਣੇ ਪਿੰਡ ਬਸਤੀ ਬਾਵਾ ਖੇਲ ਵਿਚ ਸੱਭਿਆਚਾਰਕ ਮੇਲਾ ਕਰਵਾਇਆ ਜਾਵੇ।
ਇਸ ਵਿਚਾਰ ਨੂੰ ਉਨ੍ਹਾਂ ਨੇ ਆਪਣੇ ਇਲਾਕੇ ਦੇ ਮੋਹਤਬਾਰ ਸਾਥੀਆਂ ਦੇ ਨਾਲ ਸਾਂਝਾ ਕੀਤਾ ਜਿਨ੍ਹਾਂ ਨੇ ਉਨ੍ਹਾਂ ਦਾ ਤਨ ਮਨ ਅਤੇ ਧਨ ਨਾਲ ਸਹਿਯੋਗ ਦੇਣ ਦਾ ਵਾਅਦਾ ਕੀਤਾ। ਜਿਸ ਤੋਂ ਬਾਅਦ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋਈਆਂ। ਮੇਲੇ ਵਿਚ ਰਾਜ ਗਾਇਕ ਸ਼੍ਰੀ ਹੰਸ ਰਾਜ ਹੰਸ, ਬਾਈ ਹਰਦੀਪ (ਪਟਿਆਲਾ), ਗਾਇਕਾ ਸੁੱਖੀ ਬਰਾੜ ਅਤੇ ਰਾਇਟਰ ਭੱਟੀ ਭੜੀਵਾਲ ਦਾ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਦੇ ਨਾਲ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਸਟੇਜ ਦੀ ਜ਼ਿੰਮੇਵਾਰੀ ਬਲਦੇਵ ਰਾਹੀ ਵੱਲੋਂ ਨਿਭਾਈ ਜਾਵੇਗਾ। ਮੇਲੇ ਵਿਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ, ਵਿਧਾਇਕ, ਸਾਬਕਾ ਕੌਂਸਲਰ ਅਤੇ ਸਿਆਸੀ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਸ਼ਾਮਲ ਹੋਣਗੀਆਂ ਜਿਨ੍ਹਾਂ ਨੂੰ ਆਯੋਜਕਾਂ ਦੇ ਵੱਲੋਂ ਸਨਮਾਨਤ ਕੀਤਾ ਜਾਵੇਗਾ।
ਮੇਲੇ ਵਿਚ ਬਹੁਤ ਸਾਰੇ ਐਨ. ਆਰ. ਆਈ. ਸਪਾਂਸਰਾਂ ਨੇ ਸਹਿਯੋਗ ਦਿੱਤਾ ਹੈ
ਸ. ਬਾਜਵਾ ਨੇ ਦੱਸਿਆ ਕਿ ਮੇਲੇ ਵਿਚ ਬਹੁਤ ਸਾਰੇ ਐਨ. ਆਰ. ਆਈ. ਸਪਾਂਸਰਾਂ ਨੇ ਸਹਿਯੋਗ ਦਿੱਤਾ ਹੈ ਜਿਨ੍ਹਾਂ ਵਿਚ ਅਮਨਦੀਪ ਸਿੰਘ ਕੈਲੀਫੋਰਨੀਆ (ਯੂ. ਐਸ. ਏ.), ਸੁਖਵਿੰਦਰ ਸਿੰਘ ਯੂ. ਕੇ., ਵਿਮਲ ਅੱਤੀ (ਮਨੀਲਾ), ਬਿੱਕੀ ਖੋਸਲਾ ਬਰਮਿੰਘਮ (ਯੂ. ਕੇ.), ਸ਼ਮਿੰਦਰ ਸਿੰਘ ਸ਼ੇਰਾ ਆਸਟ੍ਰੇਲੀਆ, ਹਰਬੀਰ ਸਿੰਘ ਟੋਰਾਂਟੋ (ਕੈਨੇਡਾ), ਜਸਵੀਰ ਕੁਮਾਰ ਮਨੀਲਾ, ਬਿੱਟੂ ਚੌਹਾਨ ਮਨੀਲਾ, ਸਟੀਵਨ ਕੁਮਾਰ ਮਨੀਲਾ, ਗੁਰਨਾਮ ਸਿੰਘ ਲੰਡਨ ਯੂ. ਕੇ., ਧੀਰਜ ਅੱਤੀ (ਮਨੀਲਾ), ਰਜਿੰਦਰ ਅੱਤੀ ਮਨੀਲਾ ਤੋਂ ਇਲਾਵਾ ਬਹੁਤ ਸਾਰੇ ਐਨ. ਆਰ. ਆਈ. ਵੀਰਾਂ ਨੇ ਸਹਿਯੋਗ ਦਿੱਤਾ ਹੈ।
ਇਸ ਤੋਂ ਇਲਾਵਾ ਬਸਤੀ ਬਾਵਾ ਖੇਲ ਅਤੇ ਬਸਤੀ ਪੀਰਦਾਦ ਇਲਾਕੇ ਦੇ ਸੁਰਜੀਤ ਸਿੰਘ, ਕੁਲਵਿੰਦਰ ਸਿੰਘ, ਜਤਿੰਦਰ ਸਿੰਘ, ਗੁਰਜੀਤ ਸਿੰਘ ਘੁੰਮਣ (ਰੀਏਲਟਰ), ਰੋਹਿਤ ਤੁੱਲੀ, ਸੁਖਦੇਵ ਸਿੰਘ ਮੱਲੀ, ਬਲਦੇਵ ਸਿੰਘ ਮੱਲੀ, ਕਮਲਦੀਪ ਗੁੰਬਰ, ਅਮਿਤ ਸੰਘਾ (ਕੌਂਸਲਰ), ਗੁਰਵਿੰਦਰ ਸੰਧੂ (ਡੀ. ਐਸ. ਪੀ.) ਸੁਖਦੇਵ ਸਿੰਘ ਵਿਰਕ, ਨਰਿੰਦਰ ਸਿੰਘ, ਤਰਸੇਮ ਲਾਲ, ਜਸਬੀਰ ਸਿੰਘ, ਰਕੇਸ਼ ਸ਼ਰਮਾ, ਪਰਮਜੀਤ ਸਿੰਘ ਕੋਚ, ਅਮਰੀਕ ਸਿੰਘ ਲਾਲੀ, ਜਗਦੇਵ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਕੁਮਾਰ ਸੰਧਲ, ਅਮਿ੍ਰਤਪਾਲ ਸਿੰਘ, ਵਨੀਤ ਧੀਰ (ਕੌਂਸਲਰ), ਬਲਵਿੰਦਰ ਸਿੰਘ, ਨਿਤੀਨ, ਲੰਬੜਦਾਰ ਰਮੇਸ਼ ਬਿੰਤਾ, ਪਿ੍ਰੰਸੀਪਲ ਗੁਰਦੀਪ ਸਿੰਘ ਤੱਖਰ, ਕਰਮਜੀਤ ਸਿੰਘ, ਪਿੰਕੀ ਬਦੇਸ਼ਾ ਅਤੇ ਸਤਵੰਤ ਕੌਰ ਤੋਂ ਇਲਾਵਾ ਬਹੁਤ ਸਾਰੇ ਇਲਾਕਾ ਨਿਵਾਸੀਆਂ ਨੇ ਤਨ ਮਨ ਅਤੇ ਧਨ ਨਾਲ ਸਹਿਯੋਗ ਦਿੱਤਾ ਹੈ।
ਸ. ਬਲਵਿੰਦਰ ਸਿੰਘ ਬਾਜਵਾ ਨੇ ਸਮੂਹ ਜਲੰਧਰ ਵਾਸੀਆਂ ਅਤੇ ਸਮੂਹ ਐਨ. ਆਰ. ਆਈ. ਭਰਾ ਜੋ ਅੱਜਕਲ ਪੰਜਾਬ ਆਏ ਹੋਏ ਹਨ ਉਨ੍ਹਾਂ ਨੂੰ ਅਪੀਲ ਕੀਤੀ ਕਿ 12 ਤਰੀਕ ਨੂੰ ਦੁਪਹਿਰ 3 ਵਜੇ ਤੋਂ ਸ਼ਾਮ 8 ਵਜੇ ਤੱਕ ਚੱਲਣ ਵਾਲੇ ਇਸ ਮੇਲੇ ਵਿਚ ਹੁੰਮ ਹੁੰਮਾ ਕੇ ਪਹੁੰਚੋ ਅਤੇ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਸਮਰਪਿਤ ਇਸ ਮੇਲੇ ਦਾ ਆਨੰਦ ਮਾਣੋ।