Breaking
Sat. Oct 11th, 2025

‘ਮਹਿਕ ਵਤਨ ਦੀ ਐਵਾਰਡ 2025’ ਗੋਲਡ ਮੈਡਲਿਸਟ ਐਥਲੀਟ ਵਰੁਣ ਸ਼ਰਮਾਂ ਨੂੰ ਗੁਰੂ ਨਾਨਕ ਕਾਲਿਜ ਵਿਖੇ ਭੇਂਟ ਕੀਤਾ ਗਿਆ

ਮਹਿਕ ਵਤਨ ਦੀ ਐਵਾਰਡ

ਮੋਗਾ 15 ਮਈ (ਜਸਵਿੰਦਰ ਸਿੰਘ ਆਜ਼ਾਦ)- ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਵੱਲੋਂ ਦਿੱਤਾ ਜਾਣ ਵਾਲਾ ਸਲਾਨਾ ‘ਮਹਿਕ ਵਤਨ ਦੀ ਐਵਾਰਡ’ ਵਾਤਾਵਰਨ ਦੀ ਸ਼ੁੱਧਤਾ, ਖੇਡਾਂ ਦੀ ਪ੍ਰਫਲਤਾ ਵਿੱਚ ਯੋਗਦਾਨ, ਕਲਾ, ਸਾਹਿਤ, ਧਰਮ ਤੇ ਸਮਾਜ ਸੇਵਾ ਵਿੱਚ ਪਾਏ ਜਾਦੇ ਵਡਮੁੱਲੇ ਯੋਗਦਾਨ ਵਜੋਂ ਦਿੱਤਾ ਜਾਂਦਾ ਹੈ। ਇਹ ਐਵਾਰਡ ਹਰ ਸਾਲ ਇੱਕ ਵਿਅਕਤੀ ਨੂੰ ਹੀ ਦਿੱਤਾ ਜਾਂਦਾ ਹੈ। ਇਸ ਸਾਲ ਇਹ ਸਾਲਾਨਾ ‘ਮਹਿਕ ਵਤਨ ਦੀ ਐਵਾਰਡ 2025’ ਗੋਲਡ ਮੈਡਲਿਸਟ ਐਥਲੀਟ ‘ਵਰੁਣ ਸ਼ਰਮਾਂ’ ਨੂੰ ਪਿਛਲੇ ਦਿਨੀ ਗੁਰੁ ਨਾਨਕ ਕਾਲਿਜ ਵਿਖੇ ਭੇਂਟ ਕੀਤਾ ਗਿਆ ਹੈ।

ਇਸ ਸਬੰਧੀ ਪ੍ਰੈਸ ਨਾਲ ਗੱਲ-ਬਾਤ ਕਰਦਿਆ ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੇ ਪ੍ਰਧਾਨ ਸ. ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਾਡੀ ਫਾਉਂਡੇਸ਼ਨ ਵੱਲੋਂ ਦਿੱਤਾ ਜਾਣ ਵਾਲਾ ਸਲਾਨਾ ‘ਮਹਿਕ ਵਤਨ ਦੀ ਐਵਾਰਡ 2025’ ਇਸ ਸਾਲ ਮੋਗਾ ਸ਼ਹਿਰ ਦੇ ਹੋਣਹਾਰ ਖਿਡਾਰੀ ਗੋਲਡ ਮੈਡਲਿਸਟ ਐਥਲੀਟ ‘ਵਰੁਣ ਸ਼ਰਮਾਂ’ ਨੂੰ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗੁਰੁ ਨਾਨਕ ਕਾਲਿਜ ਵਿਖੇ ਭੇਂਟ ਕੀਤਾ ਗਿਆ ਹੈ। ਕਿਉਂਕਿ ਵਰੁਣ ਸ਼ਰਮਾਂ ਸਾਡੀ ਸਿਖਲਾਈ ਅਧੀਨ ਮਹਿਕ ਵਤਨ ਦੀ ਜੁਨੀਅਰ ਫੁੱਟਬਾਲ ਟੀਮ ਦੇ ਸਾਥੀਆਂ ਲਈ ਪ੍ਰੇਰਣਾ ਸ੍ਰੋਤ ਬਣਿਆ ਹੈ ਅਤੇ ਉਸ ਨੇ ਸਾਡੀ ਫਾਉਂਡੇਸ਼ਨ, ਸਾਡੀ ਟੀਮ ਅਤੇ ਸਾਡੇ ਮੋਗਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ।

ਕੁੱਝ ਮਹੀਨੇ ਪਹਿਲਾ ਹੀ ਮਹਿਕ ਵਤਨ ਦੀ ਜੁਨੀਅਰ ਫੁੱਟਬਾਲ ਟੀਮ ਦਾ ਗਠਨ ਕੀਤਾ ਹੈ

ਸ. ਭਵਨਦੀਪ ਸਿੰਘ ਨੇ ਦੱਸਿਆ ਕਿ ਅਸੀਂ ਕੁੱਝ ਮਹੀਨੇ ਪਹਿਲਾ ਹੀ ਮਹਿਕ ਵਤਨ ਦੀ ਜੁਨੀਅਰ ਫੁੱਟਬਾਲ ਟੀਮ ਦਾ ਗਠਨ ਕੀਤਾ ਹੈ ਜਿਸ ਨੂੰ ਸਾਡੀ ਫਾਉਂਡੇਸ਼ਨ ਦੇ ਅਗਜੇਕਟਿਵ ਮੈਂਬਰ ਗੁਰਕੀਰਤ ਸਿੰਘ ‘ਗੈਰੀ’ ਮੁਫਤ ਸਿਖਲਾਈ ਦੇ ਰਹੇ ਹਨ। ਇਸ ਮੌਕੇ ਸਿਰਜਨਾ ਅਤੇ ਸੰਵਾਦ ਜਿਲ੍ਹਾ ਮੋਗਾ ਦੇ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਨੇ ਵੀ ਆਪਣੀ ਸੰਸਥਾ ਵੱਲੋਂ ਵਰੁਣ ਸ਼ਰਮਾਂ ਨੂੰ ਸ਼ੀਲਡ ਦੇ ਕੇ ਉਸ ਦੀ ਹੋਂਸਲਾ ਅਫਜਾਈ ਕੀਤੀ।

ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੇ ਇਸ ਐਵਾਰਡ ਸਮਾਰੋਹ ਵਿੱਚ ਉਪਰੋਕਤ ਸ. ਭਵਨਦੀਪ ਸਿੰਘ ਪੁਰਬਾ, ਕੋਚ ਗੁਰਕੀਰਤ ਸਿੰਘ ਬੇਦੀ ‘ਗੈਰੀ’, ਡਾ. ਸਰਬਜੀਤ ਕੌਰ ਬਰਾੜ ਸਮੇਤ ਮਹਿਕ ਵਤਨ ਦੀ ਲਾਈਵ ਬਿਓਰੋ ਦੇ ਉਪ-ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਸਮਾਜ ਸੇਵੀ ਸ. ਗੁਰਸੇਵਕ ਸਿੰਘ ਸੰਨਿਆਸੀ, ਸ. ਸੁਖਦੇਵ ਸਿੰਘ ਬਰਾੜ, ਬਾਲੀਬਾਲ ਦੇ ਕੋਚ ਕੁਲਦੀਪ ਸਿੰਘ, ਅਥਲੈਟਿਕਸ ਖਿਡਾਰੀ ਰੋਹਿਤ, ਹਰਸਿਮਰਨ ਬਰਾੜ ਕੈਨੇਡਾ, ਗੁਰਪ੍ਰੀਤ ਸਿੰਘ, ਵਲੰਟੀਅਰ ਉਮੰਗਦੀਪ ਕੌਰ ਪੁਰਬਾ, ਵਲੰਟੀਅਰ ਏਕਮਜੋਤ ਸਿੰਘ ਪੁਰਬਾ, ਮਲਵਿੰਦਰ ਬੇਦੀ, ਹਰਪ੍ਰੀਤ ਸਿੰਘ ਹੈਪੀ ਆਦਿ ਮੁੱਖ ਤੌਰ ਤੇ ਹਾਜਰ ਸਨ।

By admin

Related Post