ਗਰੀਬ ਲੋਕਾਂ ਦੇ ਹੱਕਾਂ ਅਧਿਕਾਰਾਂ ਦੀ ਖਾਤਿਰ ਆਖਰੀ ਸਾਹ ਤੱਕ ਸੰਘਰਸ਼ ਕਰਦਾ ਰਹਾਂਗਾ : ਖੋਸਲਾ

ਗਰੀਬ ਲੋਕਾਂ

ਹੁਸ਼ਿਆਰਪੁਰ 28 ਮਈ ( ਤਰਸੇਮ ਦੀਵਾਨਾ ) ਡੈਮੋਕਰੇਟਿਕ ਭਾਰਤੀਯ ਲੋਕ ਦਲ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਧਿਕਾਰ ਰੈਲੀ ਪੁਡਾ ਗਰਾਉਂਡ ਸਾਹਮਣੇ ਡਿਪਟੀ ਕਮਿਸ਼ਨਰ ਦਫਤਰ ਜਲੰਧਰ ਵਿਖ਼ੇ ਕੀਤੀ ਗਈ। ਇਸ ਰੈਲੀ ਨੂੰ ਡੈਮੋਕਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਆਪਣਾ ਪੂਰਾ ਜੀਵਨ ਗਰੀਬ ਲੋਕਾਂ ਦੇ ਹੱਕਾਂ ਅਧਿਕਾਰਾਂ ਤੇ ਉਨ੍ਹਾਂ ਨੂੰ ਮਾਣ ਸਨਮਾਨ ਦਿਵਾਉਣ ਲਈ ਨਿਸ਼ਾਵਰ ਕਰ ਦਿੱਤਾ।

ਪਰ ਅਫਸੋਸ ਹੈ ਕਿ ਅੱਜ ਦੀਆਂ ਮੌਜੂਦਾ ਸਰਕਾਰਾਂ ਨੇ ਗਰੀਬ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਵੰਚਿਤ ਰੱਖਿਆ ਹੋਇਆ ਹੈ। ਗੁਰਮੁਖ ਸਿੰਘ ਖੋਸਲਾ ਨੇ ਦੇਸ਼ ਅੰਦਰ ਦਿਨ ਪ੍ਰਤੀ ਦਿਨ ਵੱਧ ਰਹੀ ਮਹਿਗਾਈ ਅਤੇ ਘਟੀਆ ਸਿਸਟਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਗਰੀਬ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਸੌਂਪਿਆ ਗਿਆ। ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮੰਗ ਕਰਦੇ ਹੋਏ ਕਿਹਾ ਕਿ

1. ਪੇਂਡੂ ਸਫਾਈ ਮਜ਼ਦੂਰਾਂ ਦਾ 2012 ਤੋਂ ਬੰਦ ਕੀਤਾ ਹੋਇਆ ਮਾਣ ਭੱਤਾ ਲਾਗੂ ਕੀਤਾ ਜਾਵੇ ਅਤੇ 2012 ਤੋਂ ਲੈ ਕੇ 2025 ਤੱਕ ਦੇ ਮਾਣ ਭੱਤੇ ਦੇ ਪੈਸੇ ਮਜ਼ਦੂਰਾਂ ਦੇ ਬੈੰਕ ਖਾਤਿਆਂ ਵਿੱਚ ਪਾਏ ਜਾਣ ਪੇਂਡੂ ਸਫਾਈ ਮਜ਼ਦੂਰਾਂ ਨੂੰ ਸਰਕਾਰ ਪੱਕੀ ਨੌਕਰੀ ਦੇਵੇ ਮਜ਼ਦੂਰਾਂ ਦਾ ਜੀਵਨ ਬੀਮਾ ਵੀ ਪਹਿਲ ਦੇ ਅਧਾਰ ਤੇ ਕਰਾਇਆ ਜਾਵੇ।

2. ਨਗਰ ਪੰਚਾਇਤ, ਨਗਰ ਕੌਂਸਲ, ਨਗਰ ਨਿਗਮ ਅਤੇ ਸਰਕਾਰ ਦੇ ਹੋਰ ਅਦਾਰਿਆਂ ਵਿੱਚ ਠੇਕੇਦਾਰੀ ਸਿਸਟਮ ਨੂੰ ਮੁਕੰਮਲ ਤੌਰ ਤੇ ਬੰਦ ਕੀਤਾ ਜਾਵੇ ਕੱਚੇ ਸਫਾਈ ਮਜ਼ਦੂਰਾਂ ਨੂੰ ਪੱਕਾ ਕੀਤਾ ਜਾਵੇ ਸਫਾਈ ਮਜ਼ਦੂਰਾਂ ਦਾ ਪ੍ਰੋਵੀਜ਼ਨਲ ਪੀਰੀਅਡ 10 ਸਾਲ ਤੋਂ ਘਟਾ ਕੇ ਤਿੰਨ ਸਾਲ ਤੱਕ ਦਾ ਕੀਤਾ ਜਾਵੇ ਕੱਚੇ ਸਫਾਈ ਮਜ਼ਦੂਰਾਂ ਦਾ ਜੀਵਨ ਬੀਮਾ ਕਰਵਾਇਆ ਜਾਵੇ ਜੇਕਰ ਕੱਚੇ ਸਫਾਈ ਮਜ਼ਦੂਰ ਦੀ ਡਿਊਟੀ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਮੈਂਬਰ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ।

3. ਮਨਰੇਗਾ ਮਜ਼ਦੂਰਾਂ ਨੂੰ 365 ਦਿਨ ਕੰਮ ਦਿੱਤਾ ਜਾਵੇ ਅਤੇ ਮਨਰੇਗਾ ਮਜ਼ਦੂਰ ਦੀ ਦਿਹਾੜੀ ਪ੍ਰਤੀ ਦਿਨ 800 ਰੁਪਏ ਕੀਤੀ ਜਾਵੇ ਮਨਰੇਗਾ ਮਜ਼ਦੂਰਾਂ ਦਾ ਕੇਂਦਰ ਸਰਕਾਰ ਪਹਿਲ ਦੇ ਅਧਾਰ ਤੇ ਜੀਵਨ ਬੀਮਾ ਕਰਵਾਵੇ।

4. ਵਾਲਮੀਕਿ ਮਜ੍ਹਬੀ ਸਿੱਖ ਸਮਾਜ ਦਾ ਸਾਢੇ 12% ਐਸ.ਸੀ ਕੋਟਾ ਦੇਸ਼ ਦੇ ਸਾਰੇ ਸੂਬਿਆਂ ਵਿੱਚ ਲਾਗੂ ਕੀਤਾ ਜਾਵੇ।

5. ਐਜੂਕੇਸ਼ਨ ਐਕਟ 2009 ਦੇ ਤਹਿਤ ਪ੍ਰਾਈਵੇਟ ਸਕੂਲਾਂ ਵਿੱਚ 25 ਪ੍ਰਤੀਸ਼ਤ ਸੀਟਾਂ ਗਰੀਬ ਬੱਚਿਆਂ ਲਈ ਰਾਖਵੀਆਂ ਸੀਟਾਂ ਨੂੰ ਸਖਤੀ ਨਾਲ ਲਾਗੂ ਕਰਵਾਇਆ ਜਾਵੇ।

6. ਪ੍ਰਧਾਨ ਮੰਤਰੀ ਯੋਜਨਾ ਤਹਿਤ ਗਰੀਬ ਲੋਕਾਂ ਨੂੰ ਪੰਜ ਪੰਜ ਮਰਲੇ ਵਿੱਚ ਰਿਹਾਇਸ਼ੀ ਮਕਾਨ ਬਣਾ ਕੇ ਦਿੱਤੇ ਜਾਣ।

7. ਮਹਾਰਿਸ਼ੀ ਨਵਲ ਜੀ ਮਹਾਰਾਜ ਜੋਧਪੁਰ ਵਾਲਿਆਂ ਦੇ ਜਨਮ ਦਿਹਾੜੇ ਦੀ ਛੁੱਟੀ ਪੂਰੇ ਦੇਸ਼ ਵਿੱਚ ਲਾਗੂ ਕੀਤੀ ਜਾਵੇ।

8. ਲੈਂਡ ਸੀਲਿੰਗ ਐਕਟ ਦੇਸ਼ ਵਿਚ ਸਖਤੀ ਨਾਲ ਲਾਗੂ ਕੀਤਾ ਜਾਵੇ।

9. ਬੁੱਢਾਪਾ ਤੇ ਵਿਧਵਾ ਪੈਨਸ਼ਨ 3000 ਪ੍ਰਤੀ ਮਹੀਨਾ ਕੀਤੀ ਜਾਵੇ ਅਤੇ ਬੁੱਢੇਪਾ ਪੈਨਸ਼ਨ ਦੀ ਉਮਰ ਹੱਦ 58 ਸਾਲ ਕੀਤੀ ਜਾਵੇ।

10. ਬੇਜ਼ਮੀਨੇ ਮਜ਼ਦੂਰਾਂ ਨੂੰ ਕੋਆਪਰੇਟਿਵ ਸੁਸਾਇਟੀਆਂ ਦੇ ਮੈਂਬਰ ਬਣਾਇਆ ਜਾਵੇ ਅਤੇ ਕਾਰੋਬਾਰ ਚਲਾਉਣ ਲਈ ਆਸਾਨ ਕਿਸ਼ਤਾਂ ਤੇ ਕਰਜ਼ਾ ਦਿੱਤਾ ਜਾਵੇ। ਗੁਰਮੁਖ ਸਿੰਘ ਖੋਸਲਾ ਨੇ ਕਿਹਾ ਕਿ ਮੈਂ ਗਰੀਬ ਲੋਕਾਂ ਦੇ ਹੱਕਾਂ ਅਧਿਕਾਰਾਂ ਦੀ ਖਾਤਰ ਆਖਰੀ ਸਾਹ ਤੱਕ ਸ਼ੰਘਰਸ਼ ਕਰਦਾ ਰਹਾਂਗਾ। ਇਸ ਮੌਕੇ ਡੈਮੋਕਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਚੇਅਰਮੈਨ ਪ੍ਰੇਮ ਸਾਰਸਰ ਨੇ ਕਿਹਾ ਕਿ ਦੇਸ਼ ਦੀਆਂ ਹੁਕਮਰਾਨ ਸਰਕਾਰਾਂ ਨੇ ਹਮੇਸ਼ਾ ਹੀ ਗਰੀਬ ਲੋਕਾਂ ਦੇ ਹੱਕਾਂ ਦੇ ਡਾਕਾ ਮਾਰਿਆ ਹੈ ਅਤੇ ਲਾਭ ਆਪਣੇ ਕੁੱਝ ਕੁ ਲੋਕਾਂ ਤੱਕ ਪਹੁੰਚਾਇਆ ਹੈ ਉਹਨਾਂ ਨੇ ਕਿਹਾ ਕਿ ਗਰੀਬ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਆਏ ਹੋਏ ਪਾਰਟੀ ਦੇ ਆਗੂਆਂ ਨੇ ਰੈਲੀ ਨੂੰ ਸੰਬੋਧਨ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਗਤ ਰਾਮ ਕਾਲਿਆਣ ਰਾਸ਼ਟਰੀ ਸਕੱਤਰ, ਲਖਵਿੰਦਰ ਸਿੰਘ ਧਰਮ ਕੋਟ ਪ੍ਰਧਾਨ ਪੰਜਾਬ, ਰਣਜੀਤ ਰਾਣਾ ਚੇਅਰਮੈਨ ਪੰਜਾਬ, ਹਰਬਿੰਦਰ ਮਾਨ ਉਪ ਪ੍ਰਧਾਨ ਪੰਜਾਬ, ਨਿਰਮਲ ਸਿੰਘ ਭੇਖੇ ਪ੍ਰਧਾਨ ਮਨਰੇਗਾ ਯੂਨੀਅਨ ਪੰਜਾਬ, ਪ੍ਰਵੀਨ ਕਲੋਸਿਆ ਉਪ ਪ੍ਰਧਾਨ ਸਫਾਈ ਮਜ਼ਦੂਰ ਵਿੰਗ ਪੰਜਾਬ, ਮੰਨਜੀਤ ਮਾਨ ਪ੍ਰਧਾਨ ਮਹਿਲਾ ਵਿੰਗ ਪੰਜਾਬ, ਨੀਲਮ ਗਿੱਲ ਜਨਰਲ ਸਕੱਤਰ ਮਹਿਲਾ ਵਿੰਗ ਪੰਜਾਬ, ਰਣਜੀਤ ਸਿੰਘ ਜੈਮਲ ਵਾਲਾ ਜਨਰਲ ਸਕੱਤਰ ਪੰਜਾਬ, ਗੁਰਪ੍ਰੀਤ ਸਿੰਘ ਸਕੱਤਰ ਪੰਜਾਬ, ਮੰਨਜੀਤ ਸਾਰਸਰ ਮੇਂਬਰ ਬੌਡੀ ਪੰਜਾਬ, ਬਲਬਿੰਦਰ ਸਿੰਘ ਇੰਚਾਰਜ ਮਾਲਵਾ ਜ਼ੋਨ,ਪੱਤਰਾਮ ਪ੍ਰਧਾਨ ਯੂਥ ਵਿੰਗ ਜਿਲ੍ਹਾ ਜਲੰਧਰ, ਬੀਰੂ ਨਾਥ ਪ੍ਰਧਾਨ ਜਿਲ੍ਹਾ ਅੰਮ੍ਰਿਤਸਰ, ਮਹਿੰਦਰ ਸਿੰਘ ਭਾਮ ਪ੍ਰਧਾਨ ਜਿਲ੍ਹਾ ਹੋਸ਼ਿਆਰਪੂਰ, ਰਘਵੀਰ ਸਾਰਵਾਨ ਪ੍ਰਧਾਨ ਹਲਕਾ ਚੱਬੇਵਾਲ, ਸ਼੍ਰੀ ਚੰਦ ਪ੍ਰਧਾਨ ਹਲਕਾ ਸ਼ਾਮ ਚੁਰਾਸੀ, ਲਵਪ੍ਰੀਤ ਸਿੰਘ ਅਠੋਲਾ ਪ੍ਰਧਾਨ ਵਿਧਾਨ ਸਭਾ ਹਲਕਾ ਕਰਤਾਰ ਪੁਰ, ਦਰਸ਼ਨ ਸਿੰਘ ਕੋਟਲਾ ਪ੍ਰਧਾਨ ਤਹਿਸੀਲ ਮੋਗਾ, ਅਕਾਸ਼ ਸਰਾਇ, ਸਨੀ, ਸੋਰਬ, ਹਰਮੇਸ਼ ਕੁਮਾਰ, ਰਾਣਾ ਮਹਿਤ ਪੁਰ, ਸੁਲੱਖਣ ਸਿੰਘ ਥੀਗਲੀ, ਵਿਕਰਮਜੀਤ ਥੀਗਲੀ ਆਦਿ ਸਾਥੀ ਮੌਜੂਦ ਸਨ।

By admin

Related Post