Breaking
Sun. Dec 7th, 2025

ਅੱਖਾਂ ਦਾਨ ਕਰਨ ਲਈ ਸਾਨੂੰ ਸਾਰਿਆ ਨੂੰ ਅੱਗੇ ਆਉਣਾ ਚਾਹੀਦਾ ਹੈ : ਜਮੀਲ ਬਾਲੀ

ਅੱਖਾਂ

ਹੁਸ਼ਿਆਰਪੁਰ 30 ਨਵੰਬਰ (ਤਰਸੇਮ ਦੀਵਾਨਾ)- ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟ ਸੁਸਾਇਟੀ ਦੇ ਚੇਅਰਮੈਨ ਜੇ.ਬੀ. ਬਹਿਲ ਦੀ ਪ੍ਰਧਾਨਗੀ ਹੇਠ ਇੱਕ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪਰਮ ਪਿਤਾ ਪਰਮਾਤਮਾ ਦੇ ਆਸ਼ੀਰਵਾਦ ਨਾਲ ਜੰਮੂ-ਕਸ਼ਮੀਰ ਤੋਂ ਆਏ ਇੱਕ 12 ਸਾਲ ਦੇ ਲੜਕੇ ਮਾਸਟਰ ਆਮਿਰ ਮਲਿਕ ਦੀ ਅੱਖਾਂ ਦਾ ਇਲਾਜ ਕਰਵਾ ਕੇ ਇਸ ਖੂਬਸੂਰਤ ਦੁਨੀਆ ਨੂੰ ਦੇਖਣ ਦੇ ਯੋਗ ਬਣਾਇਆ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਡਾ. ਜਮੀਲ ਬਾਲੀ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ। ਚੇਅਰਮੈਨ ਜੇ.ਬੀ. ਬਹਿਲ ਨੇ ਕਿਹਾ ਕਿ ਇਹ ਬੱਚਾ ਆਮਿਰ ਬਚਪਨ ਤੋਂ ਹੀ ਇਕ ਅੱਖ ਨਾਲ ਨਹੀਂ ਦੇਖ ਸਕਦਾ ਸੀ ਅਤੇ ਦੂਜੀ ਅੱਖ ਤੋਂ ਵੀ ਉਸ ਨੂੰ ਬਹੁਤ ਘੱਟ ਨਜ਼ਰ ਆਉਂਦਾ ਸੀ। ਇਸ ਕਾਰਨ ਬੱਚਾ ਹੀਣ ਭਾਵਨਾ ਦਾ ਸ਼ਿਕਾਰ ਹੋ ਗਿਆ। ਉਸ ਦੇ ਪਿਤਾ ਹਾਮਿਦ ਮਲਿਕ ਨੇ ਰੋਟਰੀ ਆਈ ਬੈਂਕ ਨਾਲ ਸੰਪਰਕ ਕੀਤਾ, ਸੁਸਾਇਟੀ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਅਤੇ ਬੱਚੇ ਦਾ ਮੁਫਤ ਇਲਾਜ ਕਰਵਾਇਆ।

ਇਸ ਮੌਕੇ ਡਾ. ਜਮੀਲ ਬਾਲੀ ਨੇ ਕਿਹਾ ਕਿ ਹੁਣ ਤੱਕ ਜੰਮੂ੍-ਕਸ਼ਮੀਰ, ਰਾਜੌਰੀ ਦੇ ਕੋਰਨੀਅਲ ਅੰਨ੍ਹੇਪਣ ਤੋਂ ਪੀੜਤ 30 ਤੋਂ ਵੱਧ ਲੋਕਾਂ ਦਾ ਸੁਸਾਇਟੀ ਵੱਲੋਂ ਮੁਫਤ ਇਲਾਜ ਕਰਵਾਇਆ ਜਾ ਚੁੱਕਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਛੋਟੇ ਬੱਚੇ ਸਨ ਜੋ ਮੁਸਲਿਮ ਭਾਈਚਾਰੇ ਨਾਲ ਸਬੰਧਤ ਸਨ। ਉਨ੍ਹਾਂ ਕਿਹਾ ਕਿ ਰੋਟਰੀ ਆਈ ਬੈਂਕ ਜਾਤ-ਪਾਤ ਅਤੇ ਧਰਮ ਤੋਂ ਉਪਰ ਉਠ ਕੇ ਮਨੁੱਖਤਾ ਦੀ ਸੇਵਾ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ। ਹੁਣ ਤੱਕ ਸੁਸਾਇਟੀ ਵੱਲੋਂ 4100 ਤੋਂ ਵੱਧ ਲੋਕਾਂ ਦੇ ਮੁਫਤ ਆਪ੍ਰੇਸ਼ਨ ਕਰਵਾਏ ਜਾ ਚੁੱਕੇ ਹਨ ਅਤੇ ਇਹ ਪ੍ਰਕਿਰਿਆ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਖਾਂ ਦਾਨ ਕਰਨ ਲਈ ਅੱਗੇ ਆਉਣ ਤਾਂ ਜੋ ਕਿਸੇ ਦੀ ਹਨੇਰੀ ਜ਼ਿੰਦਗੀ ਨੂੰ ਰੌਸ਼ਨ ਕੀਤਾ ਜਾ ਸਕੇ। ਇਸ ਮੌਕੇ ਪ੍ਰਿੰ. ਡੀ.ਕੇ.ਸ਼ਰਮਾ, ਮਦਨ ਲਾਲ ਮਹਾਜਨ, ਵੀਨਾ ਚੋਪੜਾ, ਸ਼ਾਖਾ ਬੱਗਾ, ਜਗਦੀਸ਼ ਅਗਰਵਾਲ, ਪ੍ਰੇਮ ਅਨਵੀ ਅਗਰਵਾਲ, ਦੀਪਕ ਮਹਿੰਦੀਰੱਤਾ ਅਤੇ ਹੋਰ ਹਾਜ਼ਰ ਸਨ।

By admin

Related Post