14ਵੇਂ ਆਲ ਇੰਡੀਆ ਮੁਸ਼ਾਇਰੇ ਦੌਰਾਨ ਡਾ. ਨਫ਼ਸ ਅੰਬਾਲਵੀ ਨੂੰ ਪ੍ਰੋ. ਮੋਹਨ ਸਿੰਘ ਔਜਲਾ ਐਵਾਰਡ ਨਾਲ ਕੀਤਾ ਸਨਮਾਨਿਤ
ਹੁਸ਼ਿਆਰਪੁਰ, 4 ਅਕਤੂਬਰ (ਤਰਸੇਮ ਦੀਵਾਨਾ) — ਜ਼ਿਲ੍ਹਾ ਲੇਖਕ ਮੰਚ ਹੁਸ਼ਿਆਰਪੁਰ ਵੱਲੋਂ ਕਰਵਾਏ ਗਏ 14ਵੇਂ ਆਲ ਇੰਡੀਆ ਮੁਸ਼ਾਇਰੇ ਨੇ ਸ਼ਾਇਰੀ, ਗ਼ਜ਼ਲ, ਨਜ਼ਮ ਅਤੇ ਗੀਤਾਂ ਦੀਆਂ ਪੇਸ਼ਕਾਰੀਆਂ ਨਾਲ ਹੁਸ਼ਿਆਰਪੁਰ ਦੇ ਸਾਹਿਤਕ ਮਾਹੌਲ ਨੂੰ ਖ਼ੂਬਸੂਰਤ ਰੰਗਾਂ ਨਾਲ ਭਰ ਦਿੱਤਾ। ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਸ਼ਾਇਰਾਂ ਨੇ ਹਿੰਦੀ, ਪੰਜਾਬੀ ਅਤੇ ਉਰਦੂ ਵਿੱਚ ਆਪਣਾ ਕਲਾਮ ਪੇਸ਼ ਕਰਕੇ ਕਈ ਘੰਟਿਆਂ ਤੱਕ ਸਰੋਤਿਆਂ ਨੂੰ ਬੰਨ੍ਹੀ ਰੱਖਿਆ।
ਮੁਸ਼ਾਇਰੇ ਦੌਰਾਨ ਜ਼ਿਲ੍ਹਾ ਲੇਖਕ ਮੰਚ ਦੇ ਕਨਵੀਨਰ ਰਘਵੀਰ ਸਿੰਘ ਟੇਰਕਿਆਨਾ ਵੱਲੋਂ ਇਸ ਸਾਲ ਦਾ ਪ੍ਰੋ. ਮੋਹਨ ਸਿੰਘ ਔਜਲਾ ਐਵਾਰਡ-2026 ਹਰਿਆਣਾ ਦੇ ਨਾਮਵਰ ਲੇਖਕ ਅਤੇ ਅਣਗਿਣਤ ਪੁਸਤਕਾਂ ਦੇ ਰਚੇਤਾ ਡਾ. ਨਫ਼ਸ ਅੰਬਾਲਵੀ ਨੂੰ ਸ਼ਾਇਰਾਂ, ਫ਼ਨਕਾਰਾਂ, ਕਲਾਕਾਰਾਂ ਅਤੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਪ੍ਰਦਾਨ ਕੀਤਾ ਗਿਆ। ਮੁਸ਼ਾਇਰੇ ਵਿੱਚ ਉੱਤਰ ਪ੍ਰਦੇਸ਼ ਤੋਂ ਅਸਰਾਰ ਨਸੀਮੀ ਬਰੇਲੀ, ਏਜਾਜ਼ ਫਾਰੂਕੀ ਇਲਾਹਾਬਾਦ ਅਤੇ ਅਕੀਲ ਅਹਿਮਦ ਜੀਆ ਬਾਰਾਬੰਕੀ, ਰਾਜਸਥਾਨ ਤੋਂ ਡਾ. ਸੰਦੇਸ਼ ਤਿਆਗੀ ਸ੍ਰੀਗੰਗਾਨਗਰ ਤੋਂ ਅਰੁਣ ਤਾਇਰ, ਜੰਮੂ-ਕਸ਼ਮੀਰ ਤੋਂ ਡਾ. ਜਾਵੇਦ ਰਾਹੀ ਅਤੇ ਡਾ. ਅੰਤਰ ਨੀਰਵ ਸਵਾਮੀ, ਹਿਮਾਚਲ ਪ੍ਰਦੇਸ਼ ਤੋਂ ਨਰੇਸ਼ ਨਿਸਾਰ ਕਾਂਗੜਾ, ਦਿੱਲੀ ਤੋਂ ਲਲਿਤ ਚੌਬੇ ਆਰਟਿਸਟ, ਉੱਤਰਾਖੰਡ ਤੋਂ ਪ੍ਰੇਮ ਕੁਮਾਰ ਸਾਹਿਲ, ਹਰਿਆਣਾ ਤੋਂ ਡਾ. ਨਫ਼ਸ ਅੰਬਾਲਵੀ ਤੇ ਅਸ਼ੋਕ ਨੂਰ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਸ਼ਾਇਰਾਂ ਨੇ ਆਪਣੇ ਆਪਣੇ ਕਲਾਮ ਪੇਸ਼ ਕੀਤੇ ।
ਇਸੇ ਤਰ੍ਹਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਡਾ. ਜਨਮੀਤ ਸਿੰਘ, ਡਾ. ਮੁਹੰਮਦ ਰਫ਼ੀ, ਚਰਨਜੀਤਜੋਤ, ਬਖ਼ਤੌਰ ਸਿੰਘ ਧਾਲੀਵਾਲ ਉਮਰਾਨੰਗਲ, ਅਜਾਇਬ ਸਿੰਘ ਹੁੰਦਲ, ਜਗਸੀਰ ਜੀਦਾ, ਹਰਸਿਮਰਤ ਕੌਰ, ਮੁਸੱਵਰ ਫਿਰੋਜ਼ਪੁਰੀ, ਪਰਮਜੀਤ ਸਿੰਘ ਵਿਰਕ, ਗੁਰਦਿਆਲ ਰੌਸ਼ਨ, ਡਾ. ਨਰਿੰਦਰ ਐਕਸੀਅਨ ਗਡੈਮ, ਮਹਿੰਦਰ ਸਿੰਘ ਸੋਢੀ, ਰਵਿੰਦਰ ਸਿੰਘ ਸੋਕ, ਜਨਾਬ ਤਰਸੇਮ ਨੂਰ, ਬੀਬਾ ਕੁਲਵੰਤ, ਪ੍ਰੋ. ਅਜੀਤ ਲੰਗੇਰੀ, ਡਾ. ਏ.ਕੇ. ਭੱਲਾ ਅਤੇ ਜਤਿੰਦਰ ਪਨੂੰ ਆਦਿ ਨੇ ਵੀ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਦੀ ਵਾਹ-ਵਾਹ ਖੱਟੀ।
ਮੰਚ ਦੇ ਕਨਵੀਨਰ ਰਘਵੀਰ ਸਿੰਘ ਟੇਰਕਿਆਨਾ ਨੇ ਆਪਣੇ ਵਿਲੱਖਣ ਸ਼ਾਇਰਾਨਾ ਅੰਦਾਜ਼ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਉਨ੍ਹਾਂ ਦੀ ਪੇਸ਼ਕਾਰੀ ਅਤੇ ਸ਼ਾਇਰਾਂ ਦੇ ਕਲਾਮ ਦੌਰਾਨ ਸਰੋਤਿਆਂ ਵੱਲੋਂ ਲਗਾਤਾਰ ਤਾਲੀਆਂ ਅਤੇ ਦਾਦ ਦਿੱਤੀ ਗਈ। ਉਰਦੂ ਦੇ ਨਾਲ-ਨਾਲ ਪੰਜਾਬੀ ਅਤੇ ਹਿੰਦੀ ਦੇ ਸ਼ਾਇਰਾਂ ਨੇ ਵੀ ਆਪਣੀਆਂ ਰਚਨਾਵਾਂ ਰਾਹੀਂ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ।
ਰਘਵੀਰ ਸਿੰਘ ਟੇਰਕਿਆਨਾ ਨੇ ਕਿਹਾ ਕਿ ਇਹ ਮੁਸ਼ਾਇਰਾ ਲਗਾਤਾਰ 14ਵੇਂ ਸਾਲ ਵਿੱਚ ਪ੍ਰਵੇਸ਼ ਕਰ ਗਿਆ ਹੈ ਅਤੇ ਮੰਚ ਦਾ ਉਦੇਸ਼ ਸਾਹਿਤ, ਸ਼ਾਇਰੀ ਅਤੇ ਸੱਭਿਆਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਸ ਮੁਸ਼ਾਇਰੇ ਨੂੰ ਆਲਮੀ ਪੱਧਰ ਤੱਕ ਲਿਜਾਣ ਲਈ ਵਿਦੇਸ਼ਾਂ ਵਿੱਚ ਵੱਸਦੇ ਸ਼ਾਇਰਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਜਾਵੇਗਾ।
ਸਮਾਗਮ ਵਿੱਚ ਜ਼ਿਲ੍ਹਾ ਲੇਖਕ ਮੰਚ ਦੇ ਸਰਗਰਮ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਨਾਲ ਸਬੰਧਤ ਨਾਮਵਰ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ। ਪੰਚਕੂਲਾ ਤੋਂ ਸ਼ੈਲਜਾ ਭੱਲਾ, ਕੁਰਾਲੀ ਤੋਂ ਰਿੰਪਲ ਸ਼ਰਮਾ, ਦਿੱਲੀ ਤੋਂ ਕੁਲਦੀਪ ਸਿੰਘ, ਗੜ੍ਹਦੀਵਾਲਾ ਤੋਂ ਡਾ. ਮੁਝੈਲ ਸਿੰਘ, ਮੀਰਪੁਰ ਤੋਂ ਸਾਬਕਾ ਸਰਪੰਚ ਲਖਵੀਰ ਸਿੰਘ, ਹੁਸ਼ਿਆਰਪੁਰ ਤੋਂ ਕੁਲਵਿੰਦਰ ਜੰਡਾ, ਟਾਂਡਾ ਤੋਂ ਭਗਵਾਨ ਸਿੰਘ ਸੈਣੀ, ਸ਼ਾਹਪੁਰ ਅਰਨਿਆਲਾ ਤੋਂ ਹਰਦਿਆਲ ਸਿੰਘ, ਵਿਜੇਨਗਰ ਤੋਂ ਮਹਿੰਦਰਪਾਲ ਰਾਣਾ, ਚੱਕੋਵਾਲ ਬ੍ਰਹਮਣਾ ਤੋਂ ਐਡਵੋਕੇਟ ਰਵਿੰਦਰ ਸ਼ੇਰਗਿੱਲ, ਟੈਗੋਰ ਨਗਰ ਤੋਂ ਪ੍ਰੋ. ਅਜੀਤ ਸਿੰਘ ਜੱਬਲ, ਜਲੰਧਰ ਤੋਂ ਐਡਵੋਕੇਟ ਹਰੀਸ਼ ਤਿਵਾੜੀ ਅਤੇ ਮੁਕੇਰੀਆਂ ਤੋਂ ਮਾਸਟਰ ਰਮੇਸ਼ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਅਤੇ ਪਤਵੰਤੇ ਸੱਜਣ ਮੌਜੂਦ ਰਹੇ।
ਇਸ ਤੋਂ ਇਲਾਵਾ ਕ੍ਰਾਂਤੀਪਾਲ ਹੈਂਡਰਾਈਟਿੰਗ ਐਕਸਪਰਟ, ਪ੍ਰਿੰਸੀਪਲ ਅਮਰਜੀਤ, ਨਰਿੰਦਰ ਨੈਸ਼ਨਲ ਐਥਲੀਟ, ਐਡਵੋਕੇਟ ਦੀਪਕ ਸ਼ਰਮਾ, ਡੀ.ਐਸ. ਸੰਧੂ, ਸੰਦੀਪ ਹਲ, ਪਲਵਿੰਦਰ ਪਲ੍ਹਵ, ਜਸਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਤ੍ਰਿਪੁਦਮਨ ਭਾਟੀਆ, ਇਕਨੂਰ ਸਿੰਘ ਥਿਆੜਾ, ਪੂਜਾ ਕਲੇਰ, ਹਰਪਾਲ ਸੈਣੀ, ਵਿਕਾਸ ਵਰਮਾ, ਸ਼ਰਨਜੀਤ ਸਿੰਘ, ਐਡਵੋਕੇਟ ਰਾਜੇਸ਼ ਸ਼ਰਮਾ, ਸਤੀਸ਼ ਐਕਾਊਂਟੈਂਟ, ਕੁਲਵਿੰਦਰ ਤੇ ਦਲਜਿੰਦਰ ਯੂਨਾਈਟਿਡ ਵਰਕਸ, ਆਈ.ਟੀ. ਬੇਨ ਤੋਂ ਮਨਪ੍ਰੀਤ ਰੈਹਸੀ, ਸੰਦੀਪ ਡੋਗਰਾ, ਗੁਰਪ੍ਰੀਤ ਬੇਗਮਪੁਰ, ਸੰਦੀਪ ਗਣਪਤੀ ਸਟੂਡੀਓ, ਅਮਰਜੀਤ ਨਡਾਲੇ, ਡਾ. ਹਰਜਿੰਦਰ ਓਬਰਾਏ, ਹਰੀ ਓਮ, ਨੀਰਜ਼ ਸਿਖਿਆਰਥੀ, ਅਸ਼ੀਸ਼ ਯਾਦਵ, ਰਾਜਕੁਮਾਰ ਰੀਡਰ, ਨਸੀਬ ਚੰਦ ਰੀਡਰ ਅਤੇ ਸਨੀ ਚੱਕ ਗੁਜਰਾਂ ਆਦਿ ਨੇ ਵੀ ਮੁਸ਼ਾਇਰੇ ਦਾ ਆਨੰਦ ਮਾਣਿਆ।
ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਸ਼ਾਇਰਾਂ ਨੇ ਪੰਜਾਬ ਦੇ ਲੋਕਾਂ ਵੱਲੋਂ ਮਿਲੇ ਪਿਆਰ, ਮੁਹੱਬਤ, ਖ਼ਲੂਸ ਅਤੇ ਨਿੱਘ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਸ਼ਾਇਰਾਂ ਦੀਆਂ ਦਿਲ ਨੂੰ ਛੂਹਣ ਵਾਲੀਆਂ ਰਚਨਾਵਾਂ ਅਤੇ ਸਰੋਤਿਆਂ ਵੱਲੋਂ ਮਿਲੀ ਭਰਵੀਂ ਦਾਦ ਨੇ ਇਸ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਸਮਾਗਮ ਦੇ ਅੰਤ ਤੱਕ ਸ਼ਾਇਰਾਂ ਦੇ ਚੁਣੇ ਹੋਏ ਸ਼ਿਅਰ ਸਰੋਤਿਆਂ ਦੀਆਂ ਗੱਲਾਂ ਅਤੇ ਜ਼ਿਹਨ ਦਾ ਹਿੱਸਾ ਬਣੇ ਰਹੇ।

