ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਅਤੇ ਗੁਰਦੁਆਰਾ ਸ਼ਹੀਦ ਸਿੰਘਾਂ ਹੁਸ਼ਿਆਰਪੁਰ ਨੇ ਕੀਤਾ ਅਹਿਮ ਹਸਤੀਆਂ ਦਾ ਸਨਮਾਨ
ਹੁਸ਼ਿਆਰਪੁਰ, 27 ਸਤੰਬਰ ( ਤਰਸੇਮ ਦੀਵਾਨਾ )- ਰਾਮਗੜ੍ਹੀਆ ਸਿੱਖ ਆਰਗਨਾਈਜੇਸ਼ਨ ਇੰਡੀਆ ਅਤੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿਨ ਸਿੱਖ ਪੂਰਨ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ 574ਵਾਂ ਆਗਮਨ ਪੁਰਬ ਸੰਤ ਰਣਜੀਤ ਸਿੰਘ ਸਰਪ੍ਰਸਤ ਅਤੇ ਹਰਦੇਵ ਸਿੰਘ ਕੌਂਸਲ ਇੰਡੀਆ ਪ੍ਰਧਾਨ ਆਰਐੱਸਓ ਦੀ ਅਗਵਾਈ ਹੇਠ ਗੁਰਦੁਆਰਾ ਸ਼ਹੀਦਾਂ ਸਿੰਘਾਂ, ਡਗਾਣਾ ਰੋਡ, ਹੁਸ਼ਿਆਰਪੁਰ ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮਹਾਨ ਗੁਰਮਤਿ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸੱਤਪਾਲ ਸਿੰਘ ਸੋਖੀ, ਚੇਅਰਮੈਨ ਰਾਮਗੜ੍ਹੀਆ ਭਲਾਈ ਬੋਰਡ ਪੰਜਾਬ ਸਰਕਾਰ ਅਤੇ ਪ੍ਰਵੀਨ ਸੈਣੀ ਮੇਅਰ ਨਗਰ ਨਿਗਮ ਹੁਸ਼ਿਆਰਪੁਰ ਸ਼ਾਮਿਲ ਹੋਏ | ਸਮਾਗਮ ਦੀ ਸ਼ੁਰੂਆਤ ਵਿੱਚ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਜਿਸ ਉਪਰੰਤ ਪੰਥ ਦੇ ਮਹਾਨ ਕੀਰਤਨੀਏ ਭਾਈ ਸਤਿੰਦਰ ਸਿੰਘ ਆਲਮ ਨੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਨਾਲ ਨਿਹਾਲ ਕੀਤਾ।
ਇਸ ਮੌਕੇ ਰਾਮਗੜੀਆ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਸਤਪਾਲ ਸਿੰਘ ਸੋਖੀ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਰਾਮਗੜੀਆ ਕੌਮ ਦੀ ਭਲਾਈ ਲਈ ਵਿਆਪਕ ਯੋਜਨਾਬੰਦੀ ਤਿਆਰ ਕਰਨ ਲਈ ਰਾਮਗੜ੍ਹੀਆ ਭਲਾਈ ਬੋਰਡ ਦਾ ਗਠਨ ਕੀਤਾ ਹੈ ਜਿਸ ਰਾਹੀਂ ਭਾਈ ਲਾਲੋ ਜੀ ਦੇ ਵਾਰਿਸ ਦਸਾਂ ਨਹੁਆਂ ਦੀ ਕਿਰਤ ਕਰਨ ਵਾਲੀ ਰਾਮਗੜੀਆ ਭਾਈਚਾਰੇ ਦੀਆਂ ਮੁਸ਼ਕਲਾਂ ਦਾ ਸਥਾਈ ਹੱਲ ਕੀਤਾ ਜਾ ਸਕੇਗਾ | ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਵੀਨ ਸੈਣੀ ਮੇਅਰ ਨਗਰ ਨਿਗਮ ਹੁਸ਼ਿਆਰਪੁਰ ਨੇ ਭਾਈ ਲਾਲੋ ਜੀ ਦੇ ਕਿਰਤੀ ਅਤੇ ਅਧਿਆਤਮਕ ਜੀਵਣ ਬਾਰੇ ਵਿਚਾਰ ਸਾਂਝੇ ਕੀਤੇ।
ਗੁਰਅਮਾਨਤ ਕੌਰ ਰੀਹਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ
ਇਸ ਸਮਾਰੋਹ ਦੌਰਾਨ ਸਮਾਜ ਅਤੇ ਕੌਮ ਲਈ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਅਹਿਮ ਸ਼ਖ਼ਸੀਅਤਾਂ ਦੇ ਸਤਪਾਲ ਸਿੰਘ ਸੋਖੀ ਚੇਅਰਮੈਨ ਰਾਮਗੜੀਆ ਭਲਾਈ ਬੋਰਡ ਪੰਜਾਬ ਸਰਕਾਰ, ਅਤੇ ਪ੍ਰਵੀਨ ਸੈਣੀ ਮੇਅਰ ਨਗਰ ਨਿਗਮ ਹੁਸ਼ਿਆਰਪੁਰ, ਇੰਦਰਜੀਤ ਕੌਰ ਕੌਂਸਲ ਮੈਂਬਰ ਜ਼ਿਲ੍ਹਾ ਪਰਿਸ਼ਦ,ਹਰਦੀਪ ਸਿੰਘ ਨੰਨੜੇ ਧੂਰੀ, ਹਰਦੀਪ ਸਿੰਘ ਪਲਾਹਾ ਲੁਧਿਆਣਾ, ਦਰਸ਼ਨ ਸਿੰਘ ਪਲਾਹਾ ਹੁਸ਼ਿਆਰਪੁਰ, ਸੁਖਦੇਵ ਸਿੰਘ ਸ਼ੈਂਟੀ ਬਰਨਾਲਾ,ਗੁਰਜਿੰਦਰ ਸਿੰਘ ਗੁਰਦਾਸਪੁਰ,ਮਨਪ੍ਰੀਤ ਸਿੰਘ ਅੰਮ੍ਰਿਤਸਰ, ਹਰਬੰਸ ਸਿੰਘ ਟਾਂਡਾ ਪ੍ਰਧਾਨ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਟਰਸਟ ਤੋਂ ਇਲਾਵਾ ਚੁਣੇ ਹੋਏ ਨਗਰ ਨਿਗਮ ਹੁਸ਼ਿਆਰਪੁਰ ਦੇ ਮਿਊਂਸਪਲ ਕੌਂਸਲਰ ਸ਼੍ਰੀਮਤੀ ਬਲਜੀਤ ਕੌਰ ਭਾਰਜ, ਸ੍ਰੀਮਤੀ ਮਨਜੋਤ ਕੌਰ ਭੱਚੂ,ਸ੍ਰੀਮਤੀ ਹਰਪ੍ਰੀਤ ਕੌਰ ਸੈਣੀ, ਸ਼੍ਰੀਮਤੀ ਅੰਜੂ ਵਰਮਾ,ਪਵਨ ਸੈਣੀ ਨੰਬਰਦਾਰ, ਹਰਪ੍ਰੀਤ ਸਿੰਘ ਕੌਂਸਲ ਚੇਅਰਮੈਨ ਜਿਲਾ ਰਾਮਗੜੀਆ ਭਲਾਈ ਬੋਰਡ, ਅਮਨਦੀਪ ਸਿੰਘ ਸਰਪੰਚ ਬਸੀ ਮਰੂਫ ਤੋਂ ਇਲਾਵਾ ਸਾਹਿਤ ਖੇਤਰ ਵਿੱਚ ਨਾਮਣਾ ਖੱਟਣ ਵਾਲੀ ਵਿਦਿਆਰਥਣ ਗੁਰਅਮਾਨਤ ਕੌਰ ਰੀਹਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬਾਬਾ ਰਣਜੀਤ ਸਿੰਘ ਸਰਪ੍ਰਸਤ ਆਰ.ਐੱਸ.ਓ. ਅਤੇ ਹਰਦੇਵ ਸਿੰਘ ਕੌਂਸਲ ਪ੍ਰਧਾਨ ਅਤੇ ਕੁਲਦੀਪ ਸਿੰਘ ਖਾਂਬਾ ਚੇਅਰਮੈਨ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਨੇ ਆਰਗਨਾਈਜੇਸ਼ਨ ਵੱਲੋਂ ਪਿਛਲੇ ਸਮਿਆਂ ਵਿੱਚ ਕੀਤੀਆਂ ਗਈਆਂ ਸਰਗਰਮੀਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਮਾਗਮ ਵਿੱਚ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲ਼ਨ ਗੁਰਬਿੰਦਰ ਸਿੰਘ ਪਲਾਹਾ ਪ੍ਰੈਸ ਸਕੱਤਰ ਇੰਡੀਆ ਵੱਲੋਂ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਐਕਸੀਅਨ, ਪਰਮਜੀਤ ਸਿੰਘ ਕਲਿਆਣ, ਮਲਕੀਤ ਸਿੰਘ ਮਰਵਾਹਾ, ਜਗਦੀਪ ਸਿੰਘ ਸੀਹਰਾ,ਅਮਰਜੀਤ ਸਿੰਘ ਆਸੀ,ਗੁਰਵਿੰਦਰ ਸਿੰਘ ਗਿੰਦਾ ਝਾਂਸ ਲੁਧਿਆਣਾ,ਜਸਵੰਤ ਸਿੰਘ ਭੋਗਲ, ਬਾਬਾ ਪਰਮਿੰਦਰ ਸਿੰਘ ਪਨੇਸਰ ਧਾਲੀਵਾਲ,ਗੁਰਜਿੰਦਰ ਸਿੰਘ, ਲਖਵਿੰਦਰ ਸਿੰਘ,ਗੁਰਮਿੰਦਰ ਕੌਰ,ਕੁਲਤਾਰ ਸਿੰਘ ਲਾਲੀ ਲੁਧਿਆਣਾ,ਗੁਰਸੇਵਕ ਸਿੰਘ ਕੌਂਸਲ, ਬਲਜੀਤ ਸਿੰਘ ਧੂਰੀ,ਮਹਿੰਦਰ ਪ੍ਰਤਾਪ ਸਿੰਘ ਪਲਾਹਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਸਮਾਗਮ ਦੌਰਾਨ ਚਾਹ ਪਕੌੜਿਆਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

