Breaking
Thu. Aug 13th, 2026

ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਰੋਸ ਮਾਰਚ ਚ’ ਸੰਗਤ ਵੱਧ ਤੋਂ ਵੱਧ ਸ਼ਮੂਲੀਅਤ ਕਰੇਗੀ : ਸਿੰਗੜੀਵਾਲਾ

ਬੰਦੀ ਸਿੰਘਾਂ

ਹੁਸ਼ਿਆਰਪੁਰ 13 ਅਗਸਤ (ਤਰਸੇਮ ਦੀਵਾਨਾ) – ਇਨਸਾਫ ਮੋਰਚਾ ਮੋਹਾਲੀ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਜੋ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਜਗਤਾਰ ਸਿੰਘ ਤਾਰਾ ਦੀਆਂ ਪੈਰੋਲ ਤੇ ਰਿਹਾਆ ਕਰਵਾਉਣ ਅਤੇ ਦੂਸਰੇ ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਦੇ ਦਿਹਾੜੇ ਵਾਲੇ ਦਿਨ ਗਵਰਨਰ ਹਾਊਸ ਪੰਜਾਬ ਵੱਲ ਅਮਨ ਮਈ ਅਤੇ ਜਮਹੂਰੀਅਤ ਢੰਗ ਨਾਲ ਵੱਡਾ ਰੋਸ਼ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ ਜਿਸ ਵਿੱਚ ਸੰਗਤ ਵੱਡੀ ਪੱਧਰ ਤੇ ਸ਼ਮੂਲੀਅਤ ਕਰੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੀ ਵਿਸ਼ੇਸ਼ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਇਸ ਸਮੇਂ ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਇਹ ਹਾਰਦਿਕ ਅਰਜੋਈ ਹੈ ਕਿ ਇਸ ਕੌਮੀ ਮਿਸ਼ਨ ਨੂੰ ਪੂਰਨ ਰੂਪ ਵਿਚ ਸਫ਼ਲ ਬਣਾਉਣ ਹਿੱਤ ਪਾਰਟੀ ਆਹੁਦੇਦਾਰ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਆਪੋ ਆਪਣੇ ਇਲਾਕਿਆਂ ਵਿੱਚੋ ਸੰਗਤ ਨੂੰ ਨਾਲ ਲੈ ਕੇ ਉਪਰੋਕਤ 15 ਅਗਸਤ ਦੇ ਚੰਡੀਗੜ੍ਹ ਵਿਖੇ ਹੋਣ ਵਾਲੇ ਰੋਸ਼ ਮਾਰਚ ਵਿਚ ਵੱਡੀ ਪੱਧਰ ਤੇ ਸਮੂਲੀਅਤ ਕੀਤੀ ਜਾਵੇ ਅਤੇ ਸਰਕਾਰ ਨੂੰ ਪ੍ਰਭਾਵਸ਼ਾਲੀ ਇਕੱਠ ਰਾਹੀਂ ਮਜਬੂਰ ਕਰ ਸਕੀਏ ਕਿ ਉਹ ਸਜਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਨੂੰ ਰਿਹਾਆ ਕਰਨ ਇਸ ਸਮੇਂ ਜਥੇਦਾਰ ਗੁਰਦੀਪ ਸਿੰਘ ਖੁਣ ਖੁਣ, ਅਕਬਰ ਸਿੰਘ ਬੂਰੇ ਜੱਟਾਂ, ਸਤਵੰਤ ਸਿੰਘ ਮੁਰਾਦਪੁਰ, ਜਸਪਾਲ ਸਿੰਘ ਰਾਜਾ, ਬਿਕਰ ਸਿੰਘ ਸ਼ੇਰਪੁਰ,ਲੰਬੜਦਾਰ ਜਗਤ ਸਿੰਘ, ਲੰਬੜਦਾਰ ਮਨਜੀਤ ਸਿੰਘ,ਜਥੇਦਾਰ ਪ੍ਰੀਤਮ ਸਿੰਘ ਨੰਗਲ ਕਲਾਲ, ਜਸਵੀਰ ਸਿੰਘ ਖੁਣ ਖੁਣ ਆਦਿ ਹਾਜ਼ਰ ਸਨ !

By admin

Related Post