Breaking
Wed. Jul 22nd, 2026

ਇਸ ਤਰ੍ਹਾਂ ਤੇ ਕੋਈ ਦੁਸ਼ਮਣਾਂ ਨੂੰ ਵੀ ਨਹੀਂ ਕੁੱਟਦਾ ਜਿਸ ਤਰ੍ਹਾਂ ਦਿੱਲੀ ਪੁਲਿਸ ਨੇ ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਕੁੱਟਿਆ : ਸੰਤ ਕੁਲਵੰਤ ਰਾਮ ਭਰੋਮਜਾਰਾ

ਦਿੱਲੀ ਪੁਲਿਸ

​ਹੁਸ਼ਿਆਰਪੁਰ, 22 ਜੁਲਾਈ ( ਤਰਸੇਮ ਦੀਵਾਨਾ ) – ​ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਦਿੱਲੀ ਪੁਲਿਸ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ‘ਤੇ ਕੀਤੇ ਗਏ ਅੰਨ੍ਹੇ ਤਸ਼ੱਦਦ ਦੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ:) ਪੰਜਾਬ ਦੇ ਪ੍ਰਧਾਨ ਅਤੇ ਡੇਰਾ 108 ਸੰਤ ਬਾਬਾ ਮੇਲਾ ਰਾਮ ਭਰੋਮਜ਼ਾਰਾ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਕੁਲਵੰਤ ਰਾਮ ਭਰੋ ਮਾਜਰਾ ਨੇ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨੌਜਵਾਨਾਂ ‘ਤੇ ਕੀਤਾ ਗਿਆ ਇਹ ਅੱਤਿਆਚਾਰ ਬਿਲਕੁਲ ਵੀ ਸਹਿਣਯੋਗ ਨਹੀਂ ਹੈ।

​ਜਾਰੀ ਕੀਤੇ ਬਿਆਨ ਵਿੱਚ ਸੰਤ ਕੁਲਵੰਤ ਰਾਮ ਭਰੋ ਮਾਜਰਾ ਨੇ ਆਖਿਆ ਕਿ ਇਹ ਵਿਦਿਆਰਥੀ ਆਪਣੇ ਬਿਹਤਰ ਭਵਿੱਖ ਦੀ ਰਾਖੀ ਲਈ ਸਿਰਫ਼ ਇੱਕ ਅਸਤੀਫ਼ੇ ਦੀ ਮੰਗ ਹੀ ਤਾਂ ਕਰ ਰਹੇ ਸਨ। ਉਨ੍ਹਾਂ ਨੇ ਸਰਕਾਰ ਤੋਂ ਕਿਸੇ ਮੰਤਰੀ, ਐਮ.ਐਲ.ਏ. ਜਾਂ ਐਮ.ਪੀ. ਦੀ ਕੁਰਸੀ ਨਹੀਂ ਸੀ ਮੰਗੀ, ਬਲਕਿ ਆਪਣੇ ਹੱਕਾਂ ਅਤੇ ਇਨਸਾਫ਼ ਦੀ ਗੱਲ ਕਰ ਰਹੇ ਸਨ। ਪਰ ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਦੀ ਆਵਾਜ਼ ਸੁਣਨ ਦੀ ਬਜਾਏ ਉਨ੍ਹਾਂ ‘ਤੇ ਬੇਤਹਾਸ਼ਾ ਡਾਂਗਾਂ ਵਰ੍ਹਾਈਆਂ ਗਈਆਂ, ਜੋ ਕਿ ਲੋਕਤੰਤਰ ਦਾ ਘਾਣ ਹੈ।

​ਸਰਕਾਰ ਦੀ ਦੋਹਰੀ ਨੀਤੀ ‘ਤੇ ਤਿੱਖਾ ਹਮਲਾ ਬੋਲਦਿਆਂ ਸੰਤ ਜੀ ਨੇ ਕਿਹਾ, “ਜੰਤਰ-ਮੰਤਰ ‘ਤੇ ਧਰਨੇ ‘ਚ ਬੈਠੇ ਇਹ ਬੱਚੇ ਆਮ ਅਤੇ ਗ਼ਰੀਬ ਪਰਿਵਾਰਾਂ ਦੇ ਹਨ। ਇੱਥੇ ਕਿਸੇ ਮੰਤਰੀ, ਐਮ.ਐਲ.ਏ. ਜਾਂ ਐਮ.ਪੀ. ਦਾ ਬੱਚਾ ਮੌਜੂਦ ਨਹੀਂ ਹੈ, ਕਿਉਂਕਿ ਲੀਡਰਾਂ ਨੇ ਤਾਂ ਆਪਣੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਾ ਕੇ ਉੱਥੇ ਹੀ ਸੈੱਟ ਕੀਤੇ ਹੋਏ ਹਨ। ਜੇਕਰ ਅੱਜ ਇਸ ਧਰਨੇ ਵਿੱਚ ਇਨ੍ਹਾਂ ਮੰਤਰੀਆਂ ਦੇ ਆਪਣੇ ਬੱਚੇ ਹੁੰਦੇ, ਤਾਂ ਕੀ ਇਹ ਪੁਲਿਸ ਕੋਲੋਂ ਇਸੇ ਤਰ੍ਹਾਂ ਬਰਬਰਤਾਪੂਰਵਕ ਲਾਠੀਚਾਰਜ ਕਰਵਾਉਂਦੇ?”

ਦੇਸ਼ ਦਾ ਭਵਿੱਖ ਕਹਾਉਣ ਵਾਲੇ ਨੌਜਵਾਨਾਂ ਨਾਲ ਅਜਿਹਾ ਦੁਸ਼ਮਣਾਂ ਵਰਗਾ ਸਲੂਕ ਕਰਨਾ ਬਹੁਤ ਹੀ ਸ਼ਰਮਨਾਕ ਹੈ

​ਉਨ੍ਹਾਂ ਆਖਿਆ ਕਿ ਦੇਸ਼ ਦਾ ਭਵਿੱਖ ਕਹਾਉਣ ਵਾਲੇ ਨੌਜਵਾਨਾਂ ਨਾਲ ਅਜਿਹਾ ਦੁਸ਼ਮਣਾਂ ਵਰਗਾ ਸਲੂਕ ਕਰਨਾ ਬਹੁਤ ਹੀ ਸ਼ਰਮਨਾਕ ਹੈ। ਸੰਤ ਕੁਲਵੰਤ ਰਾਮ ਭਰੋ ਮਾਜਰਾ ਨੇ ਮੰਗ ਕੀਤੀ ਕਿ ਵਿਦਿਆਰਥੀਆਂ ਉੱਪਰ ਅੱਤਿਆਚਾਰ ਕਰਨ ਵਾਲੇ ਦੋਸ਼ੀਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਨੂੰ ਬਿਨਾਂ ਕਿਸੇ ਦੇਰੀ ਦੇ ਮੰਨਿਆ ਜਾਵੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਦਿੱਲੀ ਪੁਲਿਸ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ‘ਤੇ ਕੀਤੇ ਗਏ ਅੰਨ੍ਹੇ ਤਸ਼ੱਦਦ ਨੇ ਪੂਰੇ ਭਾਰਤ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਦੇਸ਼ ਦੇ ਨੌਜਵਾਨਾਂ ‘ਤੇ ਕੀਤਾ ਗਿਆ ਇਹ ਅੱਤਿਆਚਾਰ ਬਿਲਕੁਲ ਵੀ ਸਹਿਣਯੋਗ ਨਹੀਂ ਹੈ।

ਸੰਤ ਕੁਲਵੰਤ ਰਾਮ ਭਰੋਮਾਜਰਾ ਨੇ ਆਖਿਆ ਕਿ ਇਹ ਵਿਦਿਆਰਥੀ ਅਤੇ ਵਿਦਿਆਰਥਣਾਂ ਆਪਣੇ ਚੰਗੇ ਭਵਿੱਖ ਦੀ ਰਾਖੀ ਲਈ ਸਿਰਫ਼ ਇੱਕ ਅਸਤੀਫ਼ੇ ਦੀ ਮੰਗ ਹੀ ਤਾਂ ਕਰ ਰਹੇ ਸਨ। ਉਨ੍ਹਾਂ ਨੇ ਸਰਕਾਰ ਤੋਂ ਕਿਸੇ ਮੰਤਰੀ, ਐਮ.ਐਲ.ਏ. ਜਾਂ ਐਮ.ਪੀ. ਦੀ ਕੁਰਸੀ ਨਹੀਂ ਸੀ ਮੰਗੀ, ਬਲਕਿ ਆਪਣੇ ਅਧਿਕਾਰਾਂ ਅਤੇ ਇਨਸਾਫ਼ ਦੀ ਗੱਲ ਕਰ ਰਹੇ ਸਨ। ਪਰ ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ‘ਤੇ ਬੇਤਹਾਸ਼ਾ ਡਾਂਗਾਂ ਵਰ੍ਹਾਈਆਂ ਗਈਆਂ, ਜੋ ਕਿ ਪੂਰਨ ਤੌਰ ਤੇ ਬਰਦਾਸ਼ਤ ਤੋਂ ਬਾਹਰ ਹਨ ।

ਜੰਤਰ-ਮੰਤਰ ‘ਤੇ ਧਰਨੇ ‘ਚ ਬੈਠੇ ਇਹ ਬੱਚੇ ਆਮ ਅਤੇ ਗ਼ਰੀਬ ਪਰਿਵਾਰਾਂ ਦੇ ਹਨ

ਉਹਨਾਂ ਕਿਹਾ ਕਿ ਸਰਕਾਰ ਦੀ ਦੋਹਰੀ ਨੀਤੀ ‘ਤੇ ਤਿੱਖਾ ਪ੍ਰਹਾਰ ਕਰਦਿਆਂ ਸੰਤ ਕੁਲਵੰਤ ਰਾਮ ਨੇ ਕਿਹਾ, “ਜੰਤਰ-ਮੰਤਰ ‘ਤੇ ਧਰਨੇ ‘ਚ ਬੈਠੇ ਇਹ ਬੱਚੇ ਆਮ ਅਤੇ ਗ਼ਰੀਬ ਪਰਿਵਾਰਾਂ ਦੇ ਹਨ। ਇੱਥੇ ਕਿਸੇ ਮੰਤਰੀ, ਐਮ.ਐਲ.ਏ. ਜਾਂ ਐਮ.ਪੀ. ਦਾ ਬੱਚਾ ਮੌਜੂਦ ਨਹੀਂ ਹੈ, ਕਿਉਂਕਿ ਨੇਤਾਵਾਂ ਨੇ ਤਾਂ ਆਪਣੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਾ ਕੇ ਉੱਥੇ ਹੀ ਪੱਕੇ ਸੈੱਟ ਕੀਤੇ ਹੋਏ ਹਨ। ਜੇਕਰ ਅੱਜ ਇਸ ਧਰਨੇ ਵਿੱਚ ਇਨ੍ਹਾਂ ਮੰਤਰੀਆਂ ਦੇ ਆਪਣੇ ਧੀ-ਪੁੱਤ ਹੁੰਦੇ, ਤਾਂ ਕੀ ਇਹ ਪੁਲਿਸ ਕੋਲੋਂ ਉਨ੍ਹਾਂ ‘ਤੇ ਇਸੇ ਤਰ੍ਹਾਂ ਬਰਬਰਤਾਪੂਰਵਕ ਲਾਠੀਚਾਰਜ ਕਰਵਾਉਂਦੇ?”

​ਉਨ੍ਹਾਂ ਆਖਿਆ ਕਿ ਦੇਸ਼ ਦਾ ਭਵਿੱਖ ਕਹਾਉਣ ਵਾਲੇ ਨੌਜਵਾਨਾਂ ਨਾਲ ਅਜਿਹਾ ਧੱਕੇਸ਼ਾਹੀ ਭਰਿਆ ਵਤੀਰਾ ਕਰਨਾ ਲੋਕਤੰਤਰ ਦਾ ਘਾਣ ਹੈ। ਸੰਤ ਕੁਲਵੰਤ ਰਾਮ ਭਰੋਮਾਜਰਾ ਨੇ ਮੰਗ ਕੀਤੀ ਕਿ ਵਿਦਿਆਰਥੀਆਂ ਉੱਪਰ ਅੱਤਿਆਚਾਰ ਕਰਨ ਵਾਲੇ ਦੋਸ਼ੀਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਨੂੰ ਬਿਨਾਂ ਕਿਸੇ ਦੇਰੀ ਦੇ ਪ੍ਰਵਾਨ ਕੀਤਾ ਜਾਵੇ।

By admin

Related Post