Breaking
Wed. Jul 22nd, 2026

ਭਾਰਤੀ ਫੌਜ ’ਚ ਜੇ.ਏ.ਜੀ. ਐਂਟਰੀ ਸਕੀਮ ਤਹਿਤ ਯੋਗ ਲਾਅ ਗ੍ਰੈਜੂਏਟਸ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ

ਜੇ.ਏ.ਜੀ. ਐਂਟਰੀ ਸਕੀਮ

ਜਲੰਧਰ 21 ਜੁਲਾਈ (ਜਸਵਿੰਦਰ ਸਿੰਘ ਆਜ਼ਾਦ)- ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਰਤੀ ਫੌਜ ਵਿੱਚ ਸ਼ੋਰਟ ਸਰਵਿਸ ਕਮਿਸ਼ਨ ਤਹਿਤ ਜੇ.ਏ.ਜੀ. ਐਂਟਰੀ ਸਕੀਮ (ਅਪ੍ਰੈਲ 2027) ਤਹਿਤ ਯੋਗ ਲਾਅ ਗ੍ਰੈਜੂਏਟਸ (ਅਣਵਿਆਹੇ ਲੜਕੇ ਅਤੇ ਲੜਕੀਆਂ) ਪਾਸੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਯੋਗਤਾ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਉਮੀਦਵਾਰ ਨੇ ਐਲ.ਐਲ.ਬੀ.ਡਿਗਰੀ ਵਿੱਚ ਘੱਟੋ-ਘੱਟ 55 ਫੀਸਦੀ ਅੰਕ ਪ੍ਰਾਪਤ ਕੀਤੇ ਹੋਣ, ਦਸੰਬਰ 2025 ਵਿੱਚ ਹੋਈ CLAT PG ਪ੍ਰੀਖਿਆ-2026 ਦਿੱਤੀ ਹੋਵੇ। ਉਮੀਦਵਾਰ ਦੀ ਉਮਰ 1 ਜਨਵਰੀ 2027 ਨੂੰ 21 ਤੋਂ 27 ਸਾਲ ਹੋਣੀ ਚਾਹੀਦੀ ਹੈ।

ਉਨ੍ਹਾਂ ਦੱਸਿਆ ਕਿ 10 ਅਸਾਮੀਆਂ ਲਈ ਨਿਰਧਾਰਿਤ ਚੋਣ ਪ੍ਰਕਿਰਿਆ ਉਪਰੰਤ ਚੁਣੇ ਗਏ ਉਮੀਦਵਾਰਾਂ ਨੂੰ ਆਫਿਸਰ ਟ੍ਰੇਨਿੰਗ ਅਕੈਡਮੀ, ਚੇਨਈ ਵਿਖੇ 49 ਹਫ਼ਤਿਆਂ ਦੀ ਟ੍ਰੇਨਿੰਗ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਪ੍ਰਤੀ ਮਹੀਨਾ 56,100 ਰੁਪਏ ਸਟਾਈਪੈਂਡ ਅਤੇ ਟ੍ਰੇਨਿੰਗ ਤੋਂ ਬਾਅਦ ਲਗਭਗ 17-18 ਲੱਖ ਰੁਪਏ ਸਲਾਨਾ ਤਨਖਾਹ ਹੋਵੇਗੀ।

ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ 17 ਅਗਸਤ 2026, ਦੁਪਹਿਰ 3 ਵਜੇ ਤੱਕ ਆਨਲਾਈਨ ਅਰਜ਼ੀਆਂ ਦੇ ਸਕਦੇ ਹਨ। ਵਧੇਰੇ ਜਾਣਕਾਰੀ ਭਾਰਤੀ ਫੌਜ ਦੀ ਵੈੱਬਸਾਈਟ www.joinindianarmy.nic.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

By admin

Related Post