Breaking
Tue. Jul 28th, 2026

ਹੁਸ਼ਿਆਰਪੁਰ ਤੋਂ ਹਲਕਾ ਇੰਚਾਰਜ ਨਿਯੁਕਤ ਹੋਣ ‘ਤੇ ਸੰਜੀਵ ਤਲਵਾੜ ਦੇ ਗ੍ਰਹਿ ਵਿਖੇ ਵਧਾਈ ਦੇਣ ਵਾਲਿਆਂ ਦਾ ਲੱਗਾ ਤਾਂਤਾ

ਸੰਜੀਵ ਤਲਵਾੜ

ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇੱਕ ਕਰਾਂਗਾ: ਸੰਜੀਵ ਤਲਵਾੜ

ਹੁਸ਼ਿਆਰਪੁਰ 21 ਮਾਰਚ ( ਤਰਸੇਮ ਦੀਵਾਨਾ ) – ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਹੁਸ਼ਿਆਰਪੁਰ ਦੇ ਨਵ-ਨਿਯੁਕਤ ਇੰਚਾਰਜ ਸੰਜੀਵ ਤਲਵਾੜ ਨੇ ਅੱਜ ਆਪਣੇ ਨਿਵਾਸ ਸਥਾਨ ‘ਤੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਹੇਠਲੇ ਪੱਧਰ ‘ਤੇ ਜਾ ਕੇ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇੱਕ ਕਰ ਦੇਣਗੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਇੱਕ ਅਜਿਹੀ ਪਾਰਟੀ ਹੈ, ਜਿਸ ਨੇ ਹਮੇਸ਼ਾ ਹਿੰਦੂ-ਸਿੱਖ ਏਕਤਾ ‘ਤੇ ਪਹਿਰਾ ਦਿੱਤਾ ਹੈ ਅਤੇ ਪੰਜਾਬੀਆਂ ਦੇ ਅਸਲ ਦੁੱਖ-ਦਰਦ ਨੂੰ ਸਮਝਿਆ ਹੈ।

ਇਸ ਮੌਕੇ ਵਰਿੰਦਰ ਸਿੰਘ ਬਾਜਵਾ ਸਾਬਕਾ ਰਾਜ ਸਭਾ ਮੈਂਬਰ ਨੇ ਭਰੋਸਾ ਜਤਾਇਆ ਕਿ ਅਕਾਲੀ ਦਲ ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ ‘ਤੇ ਮਿਹਨਤ ਕਰਕੇ ਵੱਡੀ ਜਿੱਤ ਹਾਸਲ ਕਰੇਗਾ। ਉਹਨਾਂ ਕਿਹਾ ਪਾਰਟੀ ਦੇ ਮਜ਼ਬੂਤ ਕੈਡਰ ਦਾ ਲਾਭ ਆਉਣ ਵਾਲੀਆਂ ਚੋਣਾਂ ਵਿੱਚ ਜ਼ਰੂਰ ਮਿਲੇਗਾ ਸੋਹਣ ਸਿੰਘ ਠੰਡਲ ਸਾਬਕਾ ਮੰਤਰੀ ਨੇ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ‘ਤੇ ਵਰ੍ਹਦਿਆਂ ਕਿਹਾ ਕਿ ਅੱਜ ਹਰ ਵਰਗ ਸਰਕਾਰ ਦੀ ‘ਝੂਠ ਅਤੇ ਫਰੇਬ’ ਦੀ ਰਾਜਨੀਤੀ ਨੂੰ ਪਛਾਣ ਚੁੱਕਾ ਹੈ। ਇਸ ਮੌਕੇ ਲਖਵਿੰਦਰ ਸਿੰਘ ਲੱਖੀ ਜ਼ਿਲ੍ਹਾ ਪ੍ਰਧਾਨ ਦਿਹਾਤੀ ਨੇ ਕਿਹਾ ਕਿ ਤਲਵਾੜ ਪਰਿਵਾਰ ਦਾ ਲੰਬਾ ਸਿਆਸੀ ਤਜਰਬਾ ਅਤੇ ਕੰਮ ਕਰਨ ਦਾ ਜਜ਼ਬਾ ਹੁਸ਼ਿਆਰਪੁਰ ਸੀਟ ਜਿੱਤਣ ਵਿੱਚ ਅਹਿਮ ਸਾਬਿਤ ਹੋਵੇਗਾ।

ਸਮਾਗਮ ਦੌਰਾਨ ਪਾਰਟੀ ਵੱਲੋਂ ਸੌਂਪੀਆਂ ਗਈਆਂ ਨਵੀਆਂ ਜ਼ਿੰਮੇਵਾਰੀਆਂ ਲਈ ਇਕਬਾਲ ਸਿੰਘ ਗੋਪੀ, ਪ੍ਰੇਮ ਸਿੰਘ ਪੁਰਹੀਰਾ, ਸਰਬਜੀਤ ਮੋਮੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ,ਜਗਤਾਰ ਸਿੰਘ, ਪਰਮਜੀਤ ਸਿੰਘ ਸਰਕਲ ਜਥੇਦਾਰ, ਨੀਤੀ ਤਲਵਾੜ , ਰਣਜੀਤ ਸਿੰਘ, ਰਵਿੰਦਰ ਨਿੱਕਾ, ਜਸਵਿੰਦਰ ਸਿੰਘ ਸੋਣੀ, ਸੁਖਦੇਵ ਸਿੰਘ, ਤੀਰਥ ਸਿੰਘ, ਅਤੇ ਲਵਲੀ ਪਹਿਲਵਾਨ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਮਹਿਲਾਵਾਂ ਹਾਜ਼ਰ ਸਨ।

By admin

Related Post